DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਹੋਲੇ ਮਹੱਲੇ ਸਬੰਧੀ ਤ੍ਰਿਵੈਣੀ ਸੰਗਮ ਕਰਵਾਇਆ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ

  • fb
  • twitter
  • whatsapp
  • whatsapp
featured-img featured-img
ਮੰਚ ’ਤੇ ਮੌਜੂਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹੋਰ ਪਤਵੰਤੇ।
Advertisement

ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਜੀਵਨ ਨਗਰ ਵਿੱਚ ਹੋਲੇ ਮਹੱਲੇ ਦਾ ਤ੍ਰਿਵੈਣੀ ਸੰਗਮ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਹੋਲੇ ਮਹੱਲੇ ਦੇ ਅੱਜ ਆਖ਼ਰੀ ਦਿਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਮਾਗਮ ਵਿੱਚ ਸ਼ਿਰਕਤ ਕਰਕੇ ਗੁਰੂ ਮਾਤਾ ਗੁਰਮੀਤ ਕੌਰ ਤੋਂ ਆਸ਼ੀਰਵਾਦ ਲਿਆ। ਇਸ ਮੌਕੇ ਸੰਤ ਸਰਵਪ੍ਰੀਤ ਸਿੰਘ, ਮਾਸਟਰ ਸੁਖਦੇਵ ਸਿੰਘ, ਪਲਵਿੰਦਰ ਸਿੰਘ, ਜਸਪਾਲ ਸਿੰਘ, ਤਜਿੰਦਰ ਸਿੰਘ, ਮੋਹਨ ਸਿੰਘ ਝੱਬਰ, ਸੂਬਾ ਭਗਤ ਸਿੰਘ, ਕੁਲਵਿੰਦਰ ਸਿੰਘ, ਮੁਖਤਿਆਰ ਸਿੰਘ, ਸੁਖਰਾਜ ਸਿੰਘ, ਦਲਜੀਤ ਕੌਰ, ਸੁਖਪ੍ਰੀਤ ਕੌਰ, ਸੰਦੀਪ ਕੌਰ, ਗੁਰਵੰਤ ਕੌਰ ਆਦਿ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ। ਇਸ ਮੌਕੇ ਸਤਿਗੁਰੂ ਠਾਕੁਰ ਦਲੀਪ ਸਿੰਘ ਨੇ ਇੱਕ ਆਡੀਓ ਸੰਦੇਸ਼ ਵਿੱਚ ਕਿਹਾ ਕਿ ਸਿੱਖ ਧਰਮ ਦੀਆਂ ਬਹੁਤ ਸਾਰੀਆਂ ਪਰੰਪਰਾਵਾਂ ਹਨ, ਜਿਨ੍ਹਾਂ ਵਿੱਚੋਂ ਹੋਲੇ ਮਹੱਲੇ ਦਾ ਖਾਸ ਮਹੱਤਵ ਹੈ। ਹੋਲਾ ਮਹੱਲਾ ਸੰਜਮ, ਵੀਰਤਾ ਅਤੇ ਅਨਿਆਂ ਖਿਲਾਫ ਲੜਨ ਦਾ ਪ੍ਰਤੀਕ ਹੈ। ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਾਮਧਾਰੀ ਪੰਥ ਨੂੰ ਹਰ ਸੰਭਵ ਧਾਰਮਿਕ ਅਤੇ ਸਮਾਜਿਕ ਸਹਾਇਤਾ ਦਾ ਵਾਅਦਾ ਕੀਤਾ। ਉਹ ਸਤਿਗੁਰੂ ਦਲੀਪ ਸਿੰਘ ਦੇ ਚਰਨਾਂ ਵਿੱਚ ਨਤਮਸਤਕ ਹੋਏ। ਇਸ ਮੌਕੇ ਤੇਜਿੰਦਰ ਸਿੰਘ ਨੇ ਦੱਸਿਆ ਕਿ ਸਮਾਗਮ ਦੌਰਾਨ ਸਤਿਗੁਰੂ ਦਲੀਪ ਸਿੰਘ ਦੀ ਪ੍ਰੇਰਨਾ ਹੇਠ ਅੰਮ੍ਰਿਤਧਾਰੀ ਔਰਤਾਂ ਵੱਲੋਂ 269 ਪਾਠ ਕੀਤੇ ਗਏ। ਇਸ ਮੌਕੇ ਮੁਸਲਿਮ ਕੌਮੀ ਮੰਚ ਦੇ ਪ੍ਰਧਾਨ ਮੁਹੰਮਦ ਫੈਜ਼ ਖਾਨ, ਵਿਕਰਮਾਦਿਤਿਆ, ਸਾਬਕਾ ਸੰਸਦ ਮੈਂਬਰ ਸੁਨੀਤਾ ਦੁੱਗਲ, ਐਡਵੋਕੇਟ ਯਤਿੰਦਰ ਸਿੰਘ, ਰਾਮਚੰਦਰ ਜਾਂਗੜਾ, ਰੈਣੂ ਸ਼ਰਮਾ ਆਦਿ ਮੌਜੂਦ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਸੈਣੀ ਦਾ ਕਾਫ਼ਲਾ ਕਾਂਗਰਸ ਦੇ ਵਿਧਾਇਕ ਗੋਕੁਲ ਸੇਤੀਆ ਦੇ ਘਰ ਪਹੁੰਚਾ ਜਿਥੇ ਉਨ੍ਹਾਂ ਦਾ ਵਿਧਾਇਕ ਤੇ ਹੋਰਾਂ ਵੱਲੋਂ ਸਵਾਗਤ ਕੀਤਾ ਗਿਆ।

Advertisement
Advertisement
×