ਕਾਂਗਰਸ ਵੱਲੋਂ ਬਠਿੰਡਾ ਵਿੱਚ ਤਿਰੰਗਾ ਯਾਤਰਾ : The Tribune India

ਕਾਂਗਰਸ ਵੱਲੋਂ ਬਠਿੰਡਾ ਵਿੱਚ ਤਿਰੰਗਾ ਯਾਤਰਾ

ਪਾਰਟੀ ਕਾਰਕੁਨਾਂ ਨੇ ਦੇਸ਼ ਖਾਤਰ ਜਾਨਾਂ ਵਾਰਨ ਦਾ ਹਲਫ਼ ਲਿਆ

ਕਾਂਗਰਸ ਵੱਲੋਂ ਬਠਿੰਡਾ ਵਿੱਚ ਤਿਰੰਗਾ ਯਾਤਰਾ

ਬਠਿੰਡਾ ਵਿੱਚ ਤਿਰੰਗਾ ਯਾਤਰਾ ਦੌਰਾਨ ਕਾਂਗਰਸੀ ਵਰਕਰ।

ਸ਼ਗਨ ਕਟਾਰੀਆ
ਬਠਿੰਡਾ, 9 ਅਗਸਤ

ਵਤਨ ਦੀ ਆਜ਼ਾਦੀ ਦੀ 75ਵੀਂ ਵਰੇਗੰਢ ਮੌਕੇ ਕਾਂਗਰਸ ਪਾਰਟੀ ਨੇ ਸ਼ਹਿਰ ਵਿੱਚ ਅੱਜ ‘ਤਿਰੰਗਾ ਯਾਤਰਾ’ ਕੱਢੀ ਤੇ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਯਾਦ ਕੀਤਾ। ਕਾਂਗਰਸੀ ਵਰਕਰਾਂ ਨੇ ਦੇਸ਼ ਖਾਤਰ ਮਰ-ਮਿਟਣ ਦਾ ਹਲਫ਼ ਲੈਂਦਿਆਂ, ਦੇਸ਼ ਦੇ ਅੰਦਰੂਨੀ ਤੇ ਬਾਹਰੀ ਦੁਸ਼ਮਣਾਂ ਦੀ ਆਲੋਚਨਾ ਵੀ ਕੀਤੀ।

ਤਿਰੰਗਾ ਯਾਤਰਾ ‘ਆਈ ਲਵ ਬਠਿੰਡਾ ਚੌਕ’ ਤੋਂ ਸ਼ੁਰੂ ਹੋ ਕੇ ਬਾਜ਼ਾਰਾਂ ਵਿੱਚੋਂ ਲੰਘੀ। ਯਾਤਰਾ ਦੌਰਾਨ ਵੱਖ-ਵੱਖ ਪੜਾਵਾਂ ’ਤੇ ਕਾਂਗਰਸ ਦੇ ਸੀਨੀਅਰ ਆਗੂਆਂ ਅਰੁਣ ਜੀਤਮੱਲ, ਜੈਜੀਤ ਸਿੰਘ (ਜੋਜੋ ਜੌਹਲ), ਕੇਕੇ ਅਗਰਵਾਲ, ਰਾਜਨ ਗਰਗ, ਟਹਿਲ ਸਿੰਘ ਸੰਧੂ, ਜਨਰਲ ਸਕੱਤਰ ਰੁਪਿੰਦਰ ਬਿੰਦਰਾ, ਨਗਰ ਨਿਗਮ ਦੇ ਮੇਅਰ ਬੀਬਾ ਰਮਨ ਗੋਇਲ, ਅਸ਼ੋਕ ਕੁਮਾਰ, ਮਾ. ਹਰਮੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਆਖਿਆ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ’ਚ ਕਾਂਗਰਸ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਆਜ਼ਾਦ ਮੁਲਕ ’ਚ ਕਾਂਗਰਸੀ ਸਰਕਾਰਾਂ ਨੇ ਦੇਸ਼ ਨੂੰ ਤਰੱਕੀ ਦਾ ਰਸਤਾ ਵਿਖਾਇਆ ਤੇ ਭਾਰਤ ਨੂੰ ਦੁਨੀਆਂ ਭਰ ਵਿੱਚ ਵੱਖਰੀ ਪਛਾਣ ਦੁਆਈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਕਮ ਸ਼ਹੀਦਾਂ ਦੀ ਭਾਵਨਾ ਦੇ ਉਲਟ ਦੇਸ਼ ਨੂੰ ਖਿੱਤਿਆਂ, ਧਰਮਾਂ, ਕੌਮਾਂ, ਮਜ਼ਬਾਂ ਦੇ ਗਣਿਤ ’ਚ ਵੰਡ ਕੇ ਸੌੜੀ ਰਾਜਨੀਤੀ ਕਰ ਰਹੇ ਹਨ। ਉਨਾਂ ਕਿਹਾ ਕਿ ਕਾਂਗਰਸ ਅਸੂਲਪ੍ਰਸਤ ਪਾਰਟੀ ਹੈ ਅਤੇ ਉਹ ਸ਼ਹੀਦਾਂ ਦੀ ਸੋਚ ’ਤੇ ਪਹਿਰਾ ਦੇਣ ਲਈ ਵਚਨਬੱਧ ਹੈ।

ਮਾਰਚ ਵਿੱਚ ਪਾਰਟੀ ਆਗੂ ਬਲਵੰਤ ਰਾਏ ਨਾਥ, ਅਨਿਲ ਭੋਲਾ, ਕਿਰਨਜੀਤ ਸਿੰਘ ਗਹਿਰੀ, ਦਰਸ਼ਨ ਜੀਦਾ, ਪ੍ਰਵੀਨ ਗਰਗ, ਉਮੇਸ਼ ਗਰਗ, ਕਮਲੇਸ਼ ਮਹਿਰਾ, ਰਤਨ ਰਾਹੀ ਆਦਿ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕੌਮੀ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਰਾਜਸਥਾਨ ਕਾਂਗਰਸ ’ਚ ਸੰਕਟ

ਕੌਮੀ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਰਾਜਸਥਾਨ ਕਾਂਗਰਸ ’ਚ ਸੰਕਟ

ਗਹਿਲੋਤ ਦੀ ਥਾਂ ਪਾਇਲਟ ਨੂੰ ਜ਼ਿੰਮੇਵਾਰੀ ਦੇਣ ਦਾ ਵਿਰੋਧ; 92 ਵਿਧਾਇਕਾਂ...

ਪੰਜਾਬ: ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਧਾਨ ਸਭਾ ਦਾ ਸੈਸ਼ਨ ਸੱਦਣ ਲਈ ਸਹਿਮਤ

ਪੰਜਾਬ: ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਧਾਨ ਸਭਾ ਦਾ ਸੈਸ਼ਨ ਸੱਦਣ ਲਈ ਸਹਿਮਤ

ਰਾਜਪਾਲ ਤੇ ਪੰਜਾਬ ਸਰਕਾਰ ਦਰਮਿਆਨ ਖਿੱਚੋਤਾਣ ਰੁਕੀ; 27 ਸਤੰਬਰ ਨੂੰ ਸਵੇ...

ਲੁਧਿਆਣਾ ’ਚ ਏਸੀਪੀ ਵਲੋਂ ਦੁਕਾਨਦਾਰ ਦੀ ਕੁੱਟਮਾਰ, ਵੀਡੀਓ ਵਾਇਰਲ

ਲੁਧਿਆਣਾ ’ਚ ਏਸੀਪੀ ਵਲੋਂ ਦੁਕਾਨਦਾਰ ਦੀ ਕੁੱਟਮਾਰ, ਵੀਡੀਓ ਵਾਇਰਲ

ਸਲੇਮ ਟਾਬਰੀ ਨੇੜੇ ਸ਼ਗਨ ਬੀਕਾਨੇਰ ਸਵੀਟਸ ਬਾਹਰ ਵਾਪਰੀ ਘਟਨਾ

ਸ਼ਹਿਰ

View All