
ਕੈਂਪ ’ਚ ਹਾਜ਼ਰੀਨ ਨੂੰ ਸੰਬੋਧਨ ਕਰਦੀ ਹੋਈ ਅਧਿਕਾਰੀ। -ਫੋਟੋ: ਸਿੰਗਲਾ
ਸ਼ਹਿਣਾ: ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦਫ਼ਤਰ ਸ਼ਹਿਣਾ ਵਿੱਚ ਜੀਪੀਡੀਪੀ ਰਾਹੀਂ ਸਥਾਈ ਵਿਕਾਸ ਟੀਚਿਆਂ ਦਾ ਸਥਾਨੀਕਰਨ ਵੱਲੋਂ ਪ੍ਰਦੇਸ਼ਿਕ ਦਿਹਾਤੀ ਵਿਕਾਸ ‘ਤੇ ਪੰਚਾਇਤ ਰਾਜ ਸੰਸਥਾ ਪੰਜਾਬ, ਪੇਂਡੂ ਵਿਕਾਸ ਤੇ ਪੰਚਾਇਤਾਂ ਵਿਕਾਸ ਤਹਿਤ ਦੋ ਰੋਜ਼ਾ ਟਰੇਨਿੰਗ ਕੈਂਪ ਲਗਾਇਆ ਗਿਆ। ਕੈਂਪ ਵਿੱਚ ਪ੍ਰੇਮ ਗਰਗ, ਗਗਨਦੀਪ ਕੌਰ ਅਤੇ ਹਰਜਿੰਦਰ ਸਿੰਘ ਆਦਿ ਨੇ ਪੰਚਾਂ ਸਰਪੰਚਾਂ ਨੂੰ ਗ੍ਰਾਮ ਪੰਚਾਇਤਾਂ ਨੂੰ ਪਿੰਡਾਂ ਵਿੱਚ ਸਥਾਈ ਕਮੇਟੀਆਂ, ਪੰਚਾਇਤਾਂ ਦੀ ਆਮਦਨ ਦੇ ਸਾਧਨ, ਪੰਚਾਇਤਾਂ ਦੇ ਰਿਕਾਰਡ, ਪੰਚਾਇਤਾਂ ਦੇ ਖਾਤਿਆਂ ਅਤੇ ਆਡਿਟ ਆਦਿ ਬਾਰੇ ਜਾਣਕਾਰੀ ਦਿੱਤੀ। ਬੁਲਾਰਿਆਂ ਨੇ ਉਨ੍ਹਾਂ ਨੂੰ ਪਿੰਡਾਂ ਨੂੰ ਸਵੱਛ ਭਾਰਤ ਅਭਿਆਨ, ਪਿੰਡਾਂ ਨੂੰ ਹਰਿਆ-ਭਰਿਆ ਬਣਾਉਣ ਲਈ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਗ਼ਰੀਬੀ ਮੁਕਤ ਪਿੰਡ, ਸਿਹਤਮੰਦ ਸਮਾਜ, ਭਰਪੂਰ ਪਾਣੀ, ਚੰਗ਼ਾ ਸ਼ੈਸਨ ਆਦਿ ਸਬੰਧੀ ਵੀ ਪ੍ਰੇਰਿਤ ਕੀਤਾ ਗਿਆ| ਇਸ ਮੌਕੇ ਆਸ਼ਾ ਵਰਕਰਾਂ ਤੇ ਆਂਗਣਵਾੜੀ ਵਰਕਰਾਂ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ