DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੱਚੀ ਵਰ੍ਹਿਆਂ ਤੋਂ ਟਰੈਫਿਕ ਲਾਈਟਾਂ ਬੰਦ

ਸ਼ਹਿਰ ’ਚ ਲੱਗਦੇ ਜਾਮ ਤੋਂ ਬਾਘਾ ਪੁਰਾਣਾ ਵਾਸੀ ਪ੍ਰੇਸ਼ਾਨ

  • fb
  • twitter
  • whatsapp
  • whatsapp
featured-img featured-img
ਬੰਦ ਪਈਆਂ ਟਰੈਫਿਕ ਲਾਈਟਾਂ।
Advertisement

ਬਾਘਾ ਪੁਰਾਣਾ ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ ਹੁਣ ਗੰਭੀਰ ਰੂਪ ਧਾਰ ਚੁੱਕੀ ਹੈ। ਸ਼ਹਿਰ ਦੇ ਕੇਂਦਰੀ ਮੁੱਖ ਚੌਕ ਵਿੱਚ ਲੱਗੀਆਂ ਟਰੈਫਿਕ ਲਾਈਟਾਂ ਇਸ ਨਾਕਾਮ ਪ੍ਰਬੰਧ ਦੀ ਜਿਉਂਦੀ ਜਾਗਦੀ ਉਦਾਹਰਨ ਹਨ। ਲਗਭਗ 25 ਸਾਲ ਪਹਿਲਾਂ ਲਾਈਆਂ ਗਈਆਂ ਬੱਤੀਆਂ ਅੱਜ ਤੱਕ ਢੰਗ ਨਾਲ ਚੱਲ ਨਹੀਂ ਸਕੀਆਂ। ਟਰੈਫਿਕ ਪ੍ਰਬੰਧਾਂ ਦੀ ਕਮੀ ਸਿਰਫ਼ ਬੱਤੀਆਂ ਤੱਕ ਹੀ ਸੀਮਤ ਨਹੀਂ। ਸ਼ਹਿਰ ਦੇ ਬੱਸ ਅੱਡੇ ਦੇ ਬਾਹਰ ਖੜੀਆਂ ਰਹਿੰਦੀਆਂ ਬੱਸਾਂ ਵੀ ਜਾਮ ਦਾ ਵੱਡਾ ਕਾਰਨ ਬਣ ਰਹੀਆਂ ਹਨ।

ਕਈ ਵਾਰ ਬੱਸਾਂ 10 ਤੋਂ 15 ਮਿੰਟ ਤੱਕ ਸੜਕ ਦੇ ਵਿਚਕਾਰ ਖੜੀਆਂ ਰਹਿੰਦੀਆਂ ਹਨ, ਜਿਸ ਨਾਲ ਦੋਵਾਂ ਪਾਸਿਆਂ ਦੀ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਇਸ ਦੌਰਾਨ ਟਰੈਫਿਕ ਪੁਲੀਸ ਵੱਲੋਂ ਕੋਈ ਤੁਰੰਤ ਕਾਰਵਾਈ ਨਹੀਂ ਕੀਤੀ ਜਾਂਦੀ।

Advertisement

ਬਾਘਾ ਪੁਰਾਣਾ ਵਿੱਚ ਜਾਮ ’ਚ ਫਸੇ ਲੋਕ
ਬਾਘਾ ਪੁਰਾਣਾ ਵਿੱਚ ਜਾਮ ’ਚ ਫਸੇ ਲੋਕ

ਟਰੈਫਿਕ ਸਿਪਾਹੀਆਂ ਦੀ ਘੱਟ ਨਫਰੀ ਵੀ ਗੰਭੀਰ ਸਮੱਸਿਆ ਹੈ। ਮੌਜੂਦਾ ਸਮੇਂ ਵਿੱਚ ਸਿਪਾਹੀ ਸਿਰਫ ਮੁੱਖ ਚੌਕ ਤੱਕ ਹੀ ਸੀਮਤ ਰਹਿੰਦੇ ਹਨ, ਜਦਕਿ ਹੋਰ ਭੀੜ ਵਾਲੇ ਇਲਾਕੇ ਚੰਨੂ ਵਾਲਾ ਚੌਕ, ਧਰਮਸ਼ਾਲਾ ਚੌਕ ਅਤੇ ਬੱਸ ਅੱਡਾ ਸਿਪਾਹੀਆਂ ਤੋਂ ਸੱਖਣੇ ਹੀ ਰਹਿੰਦੇ ਹਨ। ਇੱਥੇ ਟਰੈਫਿਕ ਨਿਯਮਾਂ ਦੀ ਉਲੰਘਣਾ ਆਮ ਗੱਲ ਹੈ। ਐਮਰਜੈਂਸੀ ਸੇਵਾਵਾਂ ਜਿਵੇਂ ਐਂਬੂਲੈਂਸ ਜਾਂ ਫਾਇਰ ਬ੍ਰਿਗੇਡ ਨੂੰ ਵੀ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ। ਸਥਾਨਕ ਲੋਕਾਂ ਮੁਤਾਬਕ ਜੇ ਟਰੈਫਿਕ ਪ੍ਰਬੰਧ ਠੀਕ ਹੋ ਜਾਵੇ ਤਾਂ ਸ਼ਹਿਰ ਦਾ ਅਰਥਚਾਰਾ ਵੀ ਸੁਧਰ ਸਕਦਾ ਹੈ। ਲੋਕਾਂ ਨੇ ਇਸ ਸਮੱਸਿਆ ਦਾ ਤੁਰੰਤ ਪੱਕਾ ਹੱਲ ਕੱਢਣ ਦੀ ਮੰਗ ਕੀਤੀ।

Advertisement

ਟਰੈਫਿਕ ਟੀਮ ਦੇ ਇੰਚਾਰਜ ਨੇ ਕਿਹਾ ਕਿ ਉਹ ਟਰੈਫਿਕ ਚਾਲੂੁ ਰੱਖਣ ਲਈ ਪੂਰੀ ਵਾਹ ਲਾਉਂਦੇ ਹਨ ਪਰ ਲੋਕਾਂ ਨੂੰ ਵੀ ਆਪਣੇ ਫਰਜ਼ ਪਹਿਚਾਣੇ ਚਾਹੀਦੇ ਹਨ।

Advertisement
×