ਮੋਗਾ-ਜਲੰਧਰ ਹਾਈਵੇ ’ਤੇ ਜਾ ਰਿਹਾ ਟਰੈਕਟਰ ਹਾਦਸੇ ਦਾ ਸ਼ਿਕਾਰ
ਇੱਥੇ ਮੋਗਾ ਜਲੰਧਰ ਹਾਈਵੇ ਉਪਰ ਪਿੰਡ ਕਮਾਲ ਕੇ ਦੇ ਨਜ਼ਦੀਕ ਹਰਾ ਚਾਰਾ ਲੈਕੇ ਜਾ ਰਿਹਾ ਟਰੈਕਟਰ ਟਰਾਲੀ ਹਾਦਸੇ ਦਾ ਸ਼ਿਕਾਰ ਹੋ ਗਈ। ਖੁਸ਼ਕਿਸਮਤੀ ਨਾਲ ਟਰੈਕਟਰ ਚਾਲਕ ਅਤੇ ਉਸਦਾ ਸਾਥੀ ਵਾਲ ਵਾਲ ਬਚ ਗਏ। ਪਰ ਇਸ ਦੌਰਾਨ ਟਰੈਕਟਰ ਦੋ ਹਿੱਸਿਆਂ...
Advertisement
ਇੱਥੇ ਮੋਗਾ ਜਲੰਧਰ ਹਾਈਵੇ ਉਪਰ ਪਿੰਡ ਕਮਾਲ ਕੇ ਦੇ ਨਜ਼ਦੀਕ ਹਰਾ ਚਾਰਾ ਲੈਕੇ ਜਾ ਰਿਹਾ ਟਰੈਕਟਰ ਟਰਾਲੀ ਹਾਦਸੇ ਦਾ ਸ਼ਿਕਾਰ ਹੋ ਗਈ। ਖੁਸ਼ਕਿਸਮਤੀ ਨਾਲ ਟਰੈਕਟਰ ਚਾਲਕ ਅਤੇ ਉਸਦਾ ਸਾਥੀ ਵਾਲ ਵਾਲ ਬਚ ਗਏ। ਪਰ ਇਸ ਦੌਰਾਨ ਟਰੈਕਟਰ ਦੋ ਹਿੱਸਿਆਂ ਵਿਚ ਵੰਡਿਆ ਗਿਆ।
ਜਾਣਕਾਰੀ ਮੁਤਾਬਕ ਅੱਜ ਤੜਕਸਾਰ ਪੰਜ ਵਜੇ ਦੇ ਕਰੀਬ ਪਿੰਡ ਮੰਝਲੀ ਦਾ ਗੁਰਨਾਮ ਸਿੰਘ ਨਾਮੀ ਨੌਜਵਾਨ ਅਤੇ ਸਾਥੀ ਨਾਲ ਰੋਜ਼ਾਨਾ ਦੀ ਤਰ੍ਹਾਂ ਸ਼ਾਹਕੋਟ ਵਿਖੇ ਹਰਾ ਚਾਰਾ ਵੇਚਣ ਲਈ ਲਿਜਾ ਰਿਹਾ ਸੀ। ਜਦੋਂ ਚਾਰਾ ਲੱਦਿਆ ਟਰੈਕਟਰ ਪਿੰਡ ਕਮਾਲ ਕੇ ਪਾਸ ਪੁੱਜਾ ਤਾਂ ਤੇਜ਼ ਰਫ਼ਤਾਰ ਹੋਣ ਸਦਕਾ ਚਾਲਕ ਸੰਤੁਲਨ ਗਵਾ ਬੈਠਾ ਅਤੇ ਡਿਵਾਈਡ ਨਾਲ ਟਕਰਾਉਣ ਤੋਂ ਬਾਅਦ ਸੜਕ ਵਿਚਲੀ ਲੋਹੇ ਦੀ ਐਗਲ ਵਿਚ ਜਾ ਵਜਾ। ਟੱਕਰ ਐਨੀ ਭਿਆਨਕ ਸੀ ਕਿ ਟਰੈਕਟਰ ਦੇ ਦੋ ਟੁਕੜੇ ਹੋ ਗਏ। ਖੁਸ਼ਕਿਸਮਤੀ ਨਾਲ ਚਾਲਕ ਅਤੇ ਉਸਦਾ ਸਾਥੀ ਵਾਲ-ਵਾਲ ਬਚ ਗਏ। ਧਰਮਕੋਟ ਪੁਲੀਸ ਇਸ ਸੜਕ ਦੁਰਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਘਟਨਾ ਸਥਾਨ ਉੱਤੇ ਪੁੱਜੀ ਅਤੇ ਘਟਨਾ ਦੇ ਵੇਰਵੇ ਪ੍ਰਾਪਤ ਕੀਤੇ।
ਫੋਟੋ ਕੈਪਸਨ -ਮੋਗਾ ਜਲੰਧਰ ਹਾਈਵੇ ਉਪਰ ਹਾਦਸੇ ਦਾ ਸ਼ਿਕਾਰ ਹੋਇਆ ਟਰੈਕਟਰ ਫੋਟੋ ਹਰਦੀਪ ਸਿੰਘ
Advertisement
Advertisement
×
