DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟਮਾਟਰ ਦੀ ਕਾਸ਼ਤ ਕਰਨ ਵਾਲਿਆਂ ਨੂੰ ਮੰਦੀ ਦੀ ਮਾਰ

ਰਾਣੀਆਂ ਅਤੇ ਏਲਨਾਬਾਦ ਖੇਤਰ ਵਿੱਚ ਠੇਕੇ ’ਤੇ ਜ਼ਮੀਨ ਲੈ ਕੇ ਟਮਾਟਰ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਇਸ ਵਾਰ ਟਮਾਟਰ ਦੀ ਫ਼ਸਲ ਘਾਟੇ ਦਾ ਸੌਦਾ ਸਾਬਤ ਹੋ ਰਹੀ ਹੈ। ਠੇਕੇ ’ਤੇ ਜ਼ਮੀਨ ਲੈ ਕੇ ਟਮਾਟਰ ਦੀ ਕਾਸ਼ਤ ਕਰਨ ਵਾਲੇ ਕਾਸ਼ਤਕਾਰਾਂ...

  • fb
  • twitter
  • whatsapp
  • whatsapp
featured-img featured-img
ਟਮਾਟਰ ਦੀ ਤੁੜਾਈ ਕਰਦੇ ਹੋਏ ਕਾਮੇ।
Advertisement

ਰਾਣੀਆਂ ਅਤੇ ਏਲਨਾਬਾਦ ਖੇਤਰ ਵਿੱਚ ਠੇਕੇ ’ਤੇ ਜ਼ਮੀਨ ਲੈ ਕੇ ਟਮਾਟਰ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਇਸ ਵਾਰ ਟਮਾਟਰ ਦੀ ਫ਼ਸਲ ਘਾਟੇ ਦਾ ਸੌਦਾ ਸਾਬਤ ਹੋ ਰਹੀ ਹੈ। ਠੇਕੇ ’ਤੇ ਜ਼ਮੀਨ ਲੈ ਕੇ ਟਮਾਟਰ ਦੀ ਕਾਸ਼ਤ ਕਰਨ ਵਾਲੇ ਕਾਸ਼ਤਕਾਰਾਂ ਬੁੱਧ ਰਾਮ, ਸੱਤਿਆ ਨਰਾਇਣ, ਰਾਜੂ, ਸਾਧੂ ਰਾਮ, ਰਾਮ ਲਾਲ, ਗੁਰਬਚਨ ਸਿੰਘ ਆਦਿ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਕਰੀਬ 10 ਦਿਨ ਪਹਿਲਾਂ ਟਮਾਟਰ ਦੀ ਤੁੜਾਈ ਸ਼ੁਰੂ ਕਰ ਦਿੱਤੀ ਸੀ ਉਨ੍ਹਾਂ ਦੇ ਖਰਚੇ ਪੂਰੇ ਹੋਣ ਦੀ ਉਮੀਦ ਹੈ ਪਰ ਜਿਨ੍ਹਾਂ ਨੇ ਤੁੜਾਈ ਦੇਰੀ ਨਾਲ ਸ਼ੁਰੂ ਕੀਤੀ ਹੈ ਉਨ੍ਹਾਂ ਲਈ ਮੰਦੇ ਦੀ ਮਾਰ ਹੈ। ਕਾਸ਼ਤਕਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਲਗਪਗ 70 ਹਜ਼ਾਰ ਰੁਪਏ ਪ੍ਰਤੀ ਏਕੜ ਛੇ ਮਹੀਨੇ ਲਈ ਜ਼ਮੀਨ ਠੇਕੇ ’ਤੇ ਲੈ ਕੇ ਟਮਾਟਰ ਦੀ ਖੇਤੀ ਕੀਤੀ ਹੈ।

ਇੱਕ ਏਕੜ ਵਿੱਚੋਂ ਕਰੀਬ 150 ਤੋਂ 200 ਕੁਇੰਟਲ ਟਮਾਟਰ ਨਿਕਲਦਾ ਹੈ। ਹੁਣ ਮੰਡੀਆਂ ਵਿੱਚ ਟਮਾਟਰ 500 ਤੋਂ 600 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਹੈ। ਟਮਾਟਰ ਦੀ ਫਸਲ ’ਤੇ ਕਰੀਬ 25 ਤੋਂ 30 ਹਜ਼ਾਰ ਪ੍ਰਤੀ ਏਕੜ ਖਰਚ ਆ ਜਾਂਦਾ ਹੈ। ਛੇ ਮਹੀਨੇ ਮਿਹਨਤ ਵੀ ਕਰਨੀ ਪੈਂਦੀ ਹੈ।

Advertisement

ਹਰਿਆਣਾ ਸਰਕਾਰ ਦੀ ਭਾਵਾਂਤਰ ਭਰਪਾਈ ਯੋਜਨਾ ਦੇ ਤਹਿਤ ਸਰਕਾਰ ਵੱਲੋਂ ਟਮਾਟਰ ਦੀ ਕੀਮਤ 400 ਰੁਪਏ ਕੁਇੰਟਲ ਨਿਰਧਾਰਤ ਕੀਤੀ ਗਈ ਹੈ। ਕਾਸ਼ਤਕਾਰਾਂ ਨੇ ਦੱਸਿਆ ਕਿ ਪਹਿਲਾ ਪੰਜਾਬ ਦੇ ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਦੀਆਂ ਮੰਡੀਆਂ ਵਿੱਚ ਟਮਾਟਰ ਜਾਂਦਾ ਸੀ ਪਰ ਹੁਣ ਪੰਜਾਬ ਦਾ ਟਮਾਟਰ ਚਾਲੂ ਹੋਣ ਕਾਰਨ ਰੇਟ ਘੱਟ ਮਿਲ ਰਿਹਾ ਹੈ ਅਤੇ ਉਹ ਆਪਣਾ ਟਮਾਟਰ ਹੁਣ ਰਾਜਸਥਾਨ ਦੀਆਂ ਵੱਡੀਆਂ ਮੰਡੀਆਂ ਜੈਪੁਰ, ਬੀਕਾਨੇਰ ਆਦਿ ਵਿੱਚ ਵੇਚਣ ਲੱਗੇ ਹਨ। ਢੁਆਈ ਦਾ ਖਰਚ ਵੀ ਬਹੁਤ ਪੈ ਰਿਹਾ ਹੈ।

Advertisement

ਉਨ੍ਹਾਂ ਮੰਗ ਕੀਤੀ ਕਿ ਟਮਾਟਰ ਦਾ ਘੱਟੋ-ਘੱਟ ਰੇਟ ਸਰਕਾਰ ਵੱਲੋਂ 1200 ਰੁਪਏ ਕੁਇੰਟਲ ਨਿਰਧਾਰਤ ਕੀਤੀ ਜਾਵੇ ਤਾਂ ਜੋ ਠੇਕੇ ’ਤੇ ਜ਼ਮੀਨਾਂ ਲੈ ਕੇ ਟਮਾਟਰ ਦੀ ਕਾਸ਼ਤ ਕਰਨ ਵਾਲੇ ਕਾਸ਼ਤਕਾਰਾਂ ਦੇ ਪੱਲੇ ਕੋਈ ਮੁਨਾਫਾ ਪੈ ਸਕੇ। ਜ਼ਿਕਰਯੋਗ ਹੈ ਕਿ ਏਲਨਾਬਾਦ ਅਤੇ ਰਾਣੀਆਂ ਦੇ ਘੱਗਰ ਬੈਲਟ ਦੇ ਡੇਢ ਦਰਜਨ ਪਿੰਡਾਂ ਦੇ ਲਗਪਗ 800 ਏਕੜ ਰਕਬੇ ਵਿੱਚ ਕਿਸਾਨ ਠੇਕੇ ’ਤੇ ਜ਼ਮੀਨਾਂ ਲੈ ਕੇ ਟਮਾਟਰ ਦੀ ਕਾਸ਼ਤ ਕਰਦੇ ਹਨ।

Advertisement
×