DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Thulliwal News: ਠੁੱਲੀਵਾਲ ਵਾਸੀਆਂ ਨੇ ਕਿਸਾਨ ਦੀ ਮਦਦ ਕੀਤੀ

ਪਿੰਡ ਠੁੱਲੀਵਾਲ ਵਿੱਚ 3 ਦਿਨ ਪਹਿਲਾਂ ਆਸਮਾਨੀ ਬਿਜਲੀ ਡਿੱਗਣ ਕਾਰਨ ਕਿਸਾਨ ਦੀ ਖੜ੍ਹੀ ਕਣਕ ਦੀ ਫ਼ਸਲ ਅੱਗ ਦੀ ਭੇਟ ਚੜ੍ਹ ਗਈ ਸੀ। ਪਿੰਡ ਵਾਸੀਆਂ ਨੇ ਆਪਣੇ ਪੱਧਰ ’ਤੇ ਪੀੜਤ ਕਿਸਾਨ ਲਈ ਕਣਕ ਅਤੇ ਵਿੱਤੀ ਸਹਾਇਤਾ ਇਕੱਤਰ ਕੀਤੀ ਹੈ। ਪਿੰਡ ਦੀ...

  • fb
  • twitter
  • whatsapp
  • whatsapp
featured-img featured-img
ਠੁੱਲੀਵਾਲ ਵਿੱਚ ਪੀੜਤ ਕਿਸਾਨ ਲਈ ਮਦਦ ਇਕੱਠੀ ਕਰਦੇ ਹੋਏ ਪਿੰਡ ਵਾਸੀ
Advertisement

ਪਿੰਡ ਠੁੱਲੀਵਾਲ ਵਿੱਚ 3 ਦਿਨ ਪਹਿਲਾਂ ਆਸਮਾਨੀ ਬਿਜਲੀ ਡਿੱਗਣ ਕਾਰਨ ਕਿਸਾਨ ਦੀ ਖੜ੍ਹੀ ਕਣਕ ਦੀ ਫ਼ਸਲ ਅੱਗ ਦੀ ਭੇਟ ਚੜ੍ਹ ਗਈ ਸੀ। ਪਿੰਡ ਵਾਸੀਆਂ ਨੇ ਆਪਣੇ ਪੱਧਰ ’ਤੇ ਪੀੜਤ ਕਿਸਾਨ ਲਈ ਕਣਕ ਅਤੇ ਵਿੱਤੀ ਸਹਾਇਤਾ ਇਕੱਤਰ ਕੀਤੀ ਹੈ। ਪਿੰਡ ਦੀ ਪੰਚਾਇਤ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਨਗਰ ਨਿਵਾਸੀਆਂ ਵੱਲੋਂ ਇਸ ਕਾਰਜ ਵਿੱਚ ਵਧ-ਚੜ੍ਹ ਕੇ ਯੋਗਦਾਨ ਪਾਇਆ ਗਿਆ।

ਇਸ ਮੌਕੇ 50 ਕੁਇੰਟਲ ਦੇ ਕਰੀਬ ਕਣਕ ਅਤੇ 65 ਹਜ਼ਾਰ ਰੁਪਏ ਦੀ ਨਗਦੀ ਰਕਮ ਇਕੱਠੀ ਕਰ ਕੇ ਪੀੜਤ ਕਿਸਾਨ ਹਰਬੰਸ ਸਿੰਘ ਗੋਰਾ ਨੂੰ ਸੌਂਪੀ ਗਈ। ਪਿੰਡ ਦੇ ਐੱਨ ਆਰ ਆਈ ਪੁਸ਼ਪਿੰਦਰ ਸਿੰਘ ਦੇ ਪਰਿਵਾਰ ਵੱਲੋਂ ਵੀ 51 ਹਜ਼ਾਰ ਦੀ ਸਹਾਇਤਾ ਵੱਖਰੀ ਕੀਤੀ ਗਈ। ਇਸ ਮੌਕੇ ਸਰਪੰਚ ਪਰਮਜੀਤ ਕੌਰ ਸਿੱਧੂ, ਹਰਤੇਜ ਸਿੰਘ ਸਿੱਧੂ ਅਤੇ ਕਿਸਾਨ ਆਗੂ ਨਾਜਰ ਸਿੰਘ ਠੁੱਲੀਵਾਲ ਅਤੇ ਮੇਵਾ ਸਿੰਘ ਭੱਟੀ ਨੇ ਕਿਹਾ ਕਿ ਕੁਦਰਤੀ ਕਰੋਪੀ ਕਾਰਨ ਕਿਸੇ ਵੀ ਪਰਿਵਾਰ ’ਤੇ ਆਈ ਬਿਪਤਾ ਸਮੇਂ ਮਦਦ ਲਈ ਅੱਗੇ ਆਉਣਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਹੈ।

Advertisement

Advertisement
Advertisement
×