ਨਸ਼ਾ ਛੁਡਾਊ ਕਮੇਟੀ ਮੈਂਬਰ ਬਣ ਕੇ ਠੱਗੀ ਮਾਰਨ ਵਾਲਾ ਤਿੰਨ ਮੈਂਬਰੀ ਗਰੋਹ ਗ੍ਰਿਫ਼ਤਾਰ

ਨਸ਼ਾ ਛੁਡਾਊ ਕਮੇਟੀ ਮੈਂਬਰ ਬਣ ਕੇ ਠੱਗੀ ਮਾਰਨ ਵਾਲਾ ਤਿੰਨ ਮੈਂਬਰੀ ਗਰੋਹ ਗ੍ਰਿਫ਼ਤਾਰ

ਗਿ੍ਰਫ਼ਤਾਰ ਕੀਤੇ ਗਏ ਤਿੰਨ ਮੈਂਬਰੀ ਗਰੋਹ ਦੇ ਮੁਲਜ਼ਮ ਪੁਲੀਸ ਦੀ ਟੀਮ ਨਾਲ।

ਮਹਿੰਦਰ ਸਿੰਘ ਰੱਤੀਆਂ

ਮੋਗਾ, 4 ਅਗਸਤ 

ਇਥੇ ਨਸ਼ਾ ਛੁਡਾਊ ਕਮੇਟੀ ਮੈਂਬਰ ਬਣ ਕੇ ਠੱਗੀ ਤੇ ਲੁੱਟ-ਖੋਹ ਕਰਨ ਵਾਲੇ 3 ਮੈਂਬਰੀ ਗਰੋਹ ਨੂੰ ਸਿਟੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਥਾਣਾ ਕੋਟ ਈਸੇ ਖਾਂ ਪੁਲੀਸ ਨੇ ਬਲੈਕਮੇਲ ਕਰਕੇ ਲੱਖਾਂ ਰੁਪਏ ਠੱਗਣ ਵਾਲੇ ਸੱਤ ਮੈਂਬਰੀ ਗਰੋਹ ਨੂੰ ਬੇਨਕਾਬ ਕੀਤਾ ਹੈ। 

ਡੀਐਸਪੀ ਸਿਟੀ ਜਸ਼ਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਏਐੱਸਆਈ ਪੂਰਨ ਸਿੰਘ ਚੌਕੀ ਇੰਚਾਰਜ ਫੋਕਲ ਪੁਆਇੰਟ ਨੂੰ ਸੂਚਨਾ ਮਿਲੀ ਸੀ ਕਿ ਜਸਵੀਰ ਸਿੰਘ ਉਰਫ ਜੱਸੀ ਵਾਸੀ ਨੇੜੇ ਰੇਲਵੇ ਫਾਟਕ, ਧਰਮ ਸਿੰਘ ਨਗਰ, ਮੋਗਾ, ਮਨਦੀਪ ਸਿੰਘ ਉਰਫ ਕਾਕਾ ਵਾਸੀ ਪ੍ਰੀਤ ਨਗਰ, ਬਹੋਨਾ ਚੌਕ ਮੋਗਾ ਅਤੇ ਜਸਪਾਲ ਸਿੰਘ ਪਿੰਡ ਤਾਰੇਵਾਲਾ ਨਵਾਂ, ਮੋਗਾ ਫਰਜ਼ੀ ਨਸ਼ਾ ਛੁਡਾਊ ਸੰਸਥਾ ਦੇ ਮੈਂਬਰ ਬਣ ਕੇ ਪੁਲੀਸ ਮਦਦ ਦੀ ਆੜ ਹੇਠ ਲੋਕਾਂ ’ਤੇ ਆਪਣਾ ਪ੍ਰਭਾਵ ਪਾਕੇ, ਉਨ੍ਹਾਂ ਨੂੰ ਲੁੱਟਦੇ ਹਨ। ਮੁਲਜ਼ਮਾਂ ਨੇ ਕਾਰ ਸਵਾਰ 2 ਨੌਜਵਾਨਾਂ ਕੋਲੋਂ 21 ਹਜ਼ਾਰ ਦੀ ਨਕਦੀ, ਦੋ ਮੋਬਾਈਲ ਫੋਨ ਅਤੇ ਹੋਰ ਸਮਾਨ ਜਬਰੀ ਖੋਹਣ ਬਾਅਦ  ਕੁੱਟਮਾਰ ਕਰਕੇ, ਡਰਾ ਧਮਕਾ ਕੇ, ਭਜਾ ਦਿੱਤਾ। ਪੀੜਤ ਨੌਜਵਾਨਾਂ ਨੇ ਇਸ ਦੀ ਵੀਡੀਓ ਕਲਿੱਪ ਬਣਾ ਲਈ।  ਡੀਐੱਸਪੀ ਧਰਮਕੋਟ ਸੁਬੇਗ ਸਿੰਘ ਅਤੇ ਥਾਣਾ ਕੋਟ ਈਸੇ ਖਾਂ ਮੁਖੀ ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਅਜਿਹਾ ਗਰੋਹ ਬੇਨਕਾਬ ਕੀਤਾ ਜਿਸ ਵਿੱਚ ਔਰਤਾਂ ਵੀ ਸ਼ਾਮਲ ਹਨ, ਜੋ ਰਾਹਗੀਰਾਂ ਤੋਂ ਲਿਫ਼ਟ ਲੈਣ ਬਾਅਦ ਬਲੈਕਮੇਲ ਕਰਨ ਲਈ ਅਸ਼ਲੀਲ ਹਰਕਤਾਂ ਆਦਿ ਦਾ ਝੂਠਾ ਇਲਜ਼ਾਮ ਲਗਾ ਕੇ ਲੋਕਾਂ ਤੋਂ ਲੱਖਾਂ ਰੁਪਏ ਦੀ ਠੱਗੀ ਮਾਰਦਾ ਸੀ। ਮਨਦੀਪ ਸਿੰਘ ਵਾਸੀ ਕੋਟ ਈਸੇ ਖਾਂ ਨੇ ਸ਼ਿਕਾਇਤ ਕੀਤੀ ਕਿ ਉਹ ਮੋਟਰਸਾਈਕਲ ’ਤੇ ਮੋਗਾ ਤੋਂ ਕੋਟ ਈਸੇ ਖਾਂ ਨੂੰ ਆ ਰਿਹਾ ਸੀ। ਇਕ ਔਰਤ ਨੇ ਹੱਥ ਦੇ ਕੇ ਰੋਕਦੇ  ਬਾਬਾ ਦਾਮੂ ਸ਼ਾਹ ਮਜਾਰ ਤੱਕ ਲਿ਼ਫ਼ਟ ਮੰਗੀ। ਔਰਤ ਮੋਟਰਸਾਈਕਲ ਪਿੱਛੇ ਬੈਠ ਗਈ। ਇਸ ਦੌਰਾਨ ਮੋਟਰਸਾਈਕਲ ’ਤੇ ਦੋ ਨੌਜਵਾਨ ਆਏ ਅਤੇ ਕਿਹਾ ਕਿ ਉਹ ਉਸ ਦੀ ਘਰਵਾਲੀ ਨੂੰ ਕਿਥੇ ਲੈ ਕੇ ਜਾ ਰਿਹਾ ਹੈ ਅਤੇ ਇੰਨੇ ਨੂੰ ਇਕ ਗੱਡੀ ’ਤੇ ਹੋਰ ਨੌਜਵਾਨ ਆ ਗਏ ਅਤੇ ਰੌਲਾ ਪਾ ਲਿਆ। ਉਸ ਖਿਲਾਫ਼  ਪਰਚਾ ਦਰਜ ਕਰਵਾਉਣ ਦੀ ਧਮਕੀ ਦੇ ਦੇ ਤਿੰਨ ਲੱਖ ਰੁਪਏ ਦੀ ਮੰਗ ਕੀਤੀ ਤੇ ਡੇਢ ਲੱਖ ਲੈ ਕੇ ਰਾਜੀਨਾਮਾ ਕਰ ਲਿਆ। ਗਰੋਹ ਦੀ ਪਛਾਣ ਦਵਿੰਦਰ ਸਿੰਘ  ਅਤੇ ਉਸਦੀ ਪਤਨੀ ਸੁਮਨ ਰਾਣੀ ਪਿੰਡ ਇੰਦਰਗੜ੍ਹ, ਗੁਰਸੇਵਕ ਸਿੰਘ  ਪਿੰਡ ਚੰਗਾਲੀ  ਜ਼ਿਲ੍ਹਾ ਫਿਰੋਜ਼ਪੁਰ, ਕੁਲਦੀਪ ਸਿੰਘ ਵਾਸੀ ਫਤਹਿਗੜ੍ਹ ਪੰਜਤੂਰ, ਇਕਬਾਲ ਸਿੰਘ ਅਤੇ ਉਸ ਦੀ ਪਤਨੀ ਕੁਲਵਿੰਦਰ ਕੌਰ ਵਾਸੀ ਮੁੱਲਾਪੁਰ ਲੁਧਿਆਣਾ ਅਤੇ ਜਗਮਿੰਦਰ ਸਿੰਘ ਉਰਫ ਬਿੱਟੂ  ਕੋਟ ਈਸੇ ਖਾਂ ਵਜੋਂ ਕਰਕੇ ਕੇਸ ਦਰਜ ਕੀਤਾ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All