Three Employees Trapped in DC Office Lift: ਲਿਫਟ ’ਚ ਫਸੇ ਤਿੰਨ ਮੁਲਾਜ਼ਮ ਬਾਹਰ ਕੱਢੇ
ਇੱਥੇ ਡੀ ਸੀ ਦਫ਼ਤਰ ਦੀ ਇੱਕ ਲਿਫਟ ’ਚ ਅਚਾਨਕ ਆਈ ਤਕਨੀਕੀ ਖਰਾਬੀ ਕਾਰਨ ਇਸ ਦੇ ਰੁਕਣ ਕਾਰਨ ਤਿੰਨ ਮੁਲਾਜ਼ਮ ਅੰਦਰ ਹੀ ਫਸ ਗਏ ਜਿਨ੍ਹਾਂ ਨੂੰ ਕਰੀਬ ਡੇਢ ਦੋ ਘੰਟਿਆਂ ਦੀ ਜੱਦੋ-ਜਹਿਦ ਉਪਰੰਤ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜਾਣਕਾਰੀ ਅਨੁਸਾਰ ਲਿਫ਼ਟ...
Advertisement
ਇੱਥੇ ਡੀ ਸੀ ਦਫ਼ਤਰ ਦੀ ਇੱਕ ਲਿਫਟ ’ਚ ਅਚਾਨਕ ਆਈ ਤਕਨੀਕੀ ਖਰਾਬੀ ਕਾਰਨ ਇਸ ਦੇ ਰੁਕਣ ਕਾਰਨ ਤਿੰਨ ਮੁਲਾਜ਼ਮ ਅੰਦਰ ਹੀ ਫਸ ਗਏ ਜਿਨ੍ਹਾਂ ਨੂੰ ਕਰੀਬ ਡੇਢ ਦੋ ਘੰਟਿਆਂ ਦੀ ਜੱਦੋ-ਜਹਿਦ ਉਪਰੰਤ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜਾਣਕਾਰੀ ਅਨੁਸਾਰ ਲਿਫ਼ਟ ਅੰਦਰ ਫਸੇ ਕਰਮਚਾਰੀਆਂ ਵੱਲੋਂ ਅੰਦਰੋਂ ਲਿਫ਼ਟ ਖੋਲ੍ਹਣ ਦੀਆਂ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਸਭ ਅਸਫ਼ਲ ਰਹੀਆਂ। ਸੂਚਨਾ ਮਿਲਦਿਆਂ ਹੀ ਡੀ ਸੀ ਹਰਪ੍ਰੀਤ ਸਿੰਘ ਤੇ ਐੱਸ ਐੱਸ ਪੀ ਮੁਹੰਮਦ ਸਰਫਰਾਜ ਆਲਮ ਤੁਰੰਤ ਮੌਕੇ ’ਤੇ ਪਹੁੰਚੇ। ਇਸ ਤੋਂ ਬਾਅਦ ਵੱਖ-ਵੱਖ ਵਿਭਾਗਾਂ ਦੇ ਤਕਨੀਕੀ ਮਾਹਿਰਾਂ, ਫਾਇਰ ਬ੍ਰਿਗੇਡ ਦੀ ਟੀਮ ਤੇ ਮਕੈਨਿਕਾਂ ਨੇ ਜੱਦੋ-ਜਹਿਦ ਕੀਤੀ ਗਈ ਤੇ ਕਾਫ਼ੀ ਮੁਸ਼ੱਕਤ ਮਗਰੋਂ ਲਿਫ਼ਟ ਦੇ ਦਰਵਾਜ਼ਿਆਂ ਨੂੰ ਖੋਲ੍ਹ ਕੇ ਮੁਲਾਜ਼ਮਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਡਾਕਟਰਾਂ ਦੀ ਮੈਡੀਕਲ ਟੀਮ ਨੇ ਤੁਰੰਤ ਤਿੰਨਾਂ ਕਰਮਚਾਰੀਆਂ ਦੀ ਸਿਹਤ ਦੀ ਜਾਂਚ ਕੀਤੀ, ਜਿਨ੍ਹਾਂ ਨੂੰ ਖ਼ਤਰੇ ਤੋਂ ਬਾਹਰ ਦੱਸਿਆ ਗਿਆ।
Advertisement
Advertisement
×

