ਗਹਿਲ ਵਿੱਚ ਇੱਕੋ ਦਿਨ ਬਲੇ ਤਿੰਨ ਸਿਵੇ
ਹਲਕੇ ਦੇ ਪਿੰਡ ਗਹਿਲ ਵਿੱਚ ਅੱਜ ਤਿੰਨ ਨੌਜਵਾਨਾਂ ਦੇ ਸਿਵੇ ਬਲੇ। ਤਿੰਨੇ ਨੌਜਵਾਨਾਂ ਦੀ ਸ਼ਨਿਚਰਵਾਰ ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੋਪਾਰਾਏ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਮ੍ਰਿਤਕਾਂ ਦੀਆਂ ਭੈਣਾਂ ਨੇ ਸਿਹਰੇ ਬੰਨ੍ਹ ਕੇ ਆਪਣੇ ਭਰਾਵਾਂ ਨੂੰ ਅੰਤਿਮ...
Advertisement
ਹਲਕੇ ਦੇ ਪਿੰਡ ਗਹਿਲ ਵਿੱਚ ਅੱਜ ਤਿੰਨ ਨੌਜਵਾਨਾਂ ਦੇ ਸਿਵੇ ਬਲੇ। ਤਿੰਨੇ ਨੌਜਵਾਨਾਂ ਦੀ ਸ਼ਨਿਚਰਵਾਰ ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੋਪਾਰਾਏ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਮ੍ਰਿਤਕਾਂ ਦੀਆਂ ਭੈਣਾਂ ਨੇ ਸਿਹਰੇ ਬੰਨ੍ਹ ਕੇ ਆਪਣੇ ਭਰਾਵਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਪਿੰਡ ਬੀਹਲਾ ਨੂੰ ਜਾਂਦੇ ਕੱਚੇ ਰਸਤੇ ’ਤੇ ਸਥਿਤ ਸ਼ਮਸ਼ਾਨਘਾਟ ਵਿਚ ਅਮ੍ਰਿਤਪਾਲ ਸਿੰਘ (20) ਦਾ ਸਸਕਾਰ ਕੀਤਾ ਗਿਆ। ਇਸ ਤੋਂ ਅੱਧਾ ਘੰਟਾ ਬਾਅਦ ਅਕਾਸ਼ਦੀਪ ਸਿੰਘ (24) ਨੂੰ ਮ੍ਰਿਤਕ ਦੇਹ ਨੂੰ ਅੱਗ ਦਿੱਤੀ ਗਈ। ਇਸ ਤੋਂ ਕੁਝ ਸਮਾਂ ਬਾਅਦ ਛੀਨੀਵਾਲ ਖ਼ੁਰਦ ਵਾਲੀ ਸੜਕ ’ਤੇ ਸਥਿੱਤ ਸ਼ਮਸ਼ਾਨਘਾਟ ਵਿੱਚ ਪਰਵਿੰਦਰ ਸਿੰਘ (21) ਦਾ ਸਸਕਾਰ ਕੀਤਾ ਗਿਆ।
ਸਰਪੰਚ ਬਲਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਲਈ ਅੱਜ ਦਾ ਦਿਨ ਬੜਾ ਹੀ ਦੁਖਦਾਈ ਹੈ। ਇਨ੍ਹਾਂ ਨੌਜਵਾਨਾਂ ਨੇ ਅੱਗੇ ਜਾ ਕੇ ਆਪਣੇ ਮਾਪਿਆਂ ਦਾ ਸਹਾਰਾ ਬਣਨਾ ਸੀ, ਇਸ ਘਾਟੇ ਨੂੰ ਕੋਈ ਵੀ ਪੂਰਾ ਨਹੀਂ ਕਰ ਸਕਦਾ। ਉਨ੍ਹਾਂ ਸਰਕਾਰ ਨੂੰ ਪੀੜਤ ਪਰਿਵਾਰਾਂ ਮਦਦ ਦੀ ਅਪੀਲ ਵੀ ਕੀਤੀ।
Advertisement
Advertisement
