ਸੱਟਾ ਲਗਵਾਉਣ ਦੇ ਦੋਸ਼ ਹੇਠ ਤਿੰਨ ਮੁਲਜ਼ਮ ਕਾਬੂ
ਨਿੱਜੀ ਪੱਤਰ ਪ੍ਰੇਰਕ ਤਲਵੰਡੀ ਭਾਈ, 12 ਜੂਨ ਥਾਣਾ ਤਲਵੰਡੀ ਭਾਈ ਤੇ ਘੱਲ ਖ਼ੁਰਦ ਦੀ ਪੁਲੀਸ ਨੇ ਦੜਾ-ਸੱਟਾ ਲਗਵਾਉਣ ਦੇ ਦੋਸ਼ 'ਚ 3 ਮੁਲਜ਼ਮਾਂ ਨੂੰ 8440 ਰੁਪਏ ਦੀ ਨਗਦੀ ਤੇ ਪਰਚੀਆਂ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਣਜੀਤ ਸਿੰਘ ਉਰਫ਼...
Advertisement
ਨਿੱਜੀ ਪੱਤਰ ਪ੍ਰੇਰਕ
ਤਲਵੰਡੀ ਭਾਈ, 12 ਜੂਨ
Advertisement
ਥਾਣਾ ਤਲਵੰਡੀ ਭਾਈ ਤੇ ਘੱਲ ਖ਼ੁਰਦ ਦੀ ਪੁਲੀਸ ਨੇ ਦੜਾ-ਸੱਟਾ ਲਗਵਾਉਣ ਦੇ ਦੋਸ਼ 'ਚ 3 ਮੁਲਜ਼ਮਾਂ ਨੂੰ 8440 ਰੁਪਏ ਦੀ ਨਗਦੀ ਤੇ ਪਰਚੀਆਂ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਣਜੀਤ ਸਿੰਘ ਉਰਫ਼ ਕਾਲਾ, ਨਰੇਸ਼ ਕੁਮਾਰ ਤੇ ਉਪਾਸ਼ ਬਾਂਸਲ ਵਜੋਂ ਹੋਈ ਹੈ। ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਕਾਲਾ ਤੇ ਨਰੇਸ਼ ਕੁਮਾਰ ਗੋਰਾ ਤੋਂ 8000 ਰੁਪਏ ਦੀ ਨਗਦੀ ਜਦ ਕਿ ਉਪਾਸ਼ ਬਾਂਸਲ ਤੋਂ 440 ਰੁਪਏ ਤੇ ਸੱਟੇ ਦੀ ਪਰਚੀ ਮੌਕੇ ਤੋਂ ਬਰਾਮਦ ਹੋਏ ਹਨ। ਮੁਲਜ਼ਮ ਜ਼ਮਾਨਤ ’ਤੇ ਰਿਹਾਅ ਕਰ ਦਿੱਤੇ ਹਨ ਤੇ ਅਗਲੀ ਕਾਰਵਾਈ ਜਾਰੀ ਹੈ।
Advertisement