DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Deputy Commissioner Office ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਇੱਥੇ ਅੱਜ ਦੁਪਹਿਰ ਸਮੇਂ ਡਿਪਟੀ ਕਮਿਸ਼ਨ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜਿਸ ਮਗਰੋਂ ਦਫ਼ਤਰ ਨੂੰ ਖਾਲੀ ਕਰਵਾ ਲਿਆ ਗਿਆ। ਪੰਜਾਬ ਪੁਲੀਸ ਦੀ ਟੀਮ ਨੇ ਦੋ ਘੰਟੇ ਤੱਕ ਪੂਰੇ ਮਿੰਨੀ ਸਕੱਤਰੇਤ ਦੀ ਤਲਾਸ਼ੀ ਲਈ ਪਰ ਪੂਰੀ ਇਮਾਰਤ ਵਿੱਚੋਂ...

  • fb
  • twitter
  • whatsapp
  • whatsapp
featured-img featured-img
ਡਿਪਟੀ ਕਮਿਸ਼ਨਰ ਦਫ਼ਤਰ ਦੀ ਤਲਾਸ਼ੀ ਲੈਂਦੇ ਹੋਏ ਅਧਿਕਾਰੀ।
Advertisement

ਇੱਥੇ ਅੱਜ ਦੁਪਹਿਰ ਸਮੇਂ ਡਿਪਟੀ ਕਮਿਸ਼ਨ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜਿਸ ਮਗਰੋਂ ਦਫ਼ਤਰ ਨੂੰ ਖਾਲੀ ਕਰਵਾ ਲਿਆ ਗਿਆ। ਪੰਜਾਬ ਪੁਲੀਸ ਦੀ ਟੀਮ ਨੇ ਦੋ ਘੰਟੇ ਤੱਕ ਪੂਰੇ ਮਿੰਨੀ ਸਕੱਤਰੇਤ ਦੀ ਤਲਾਸ਼ੀ ਲਈ ਪਰ ਪੂਰੀ ਇਮਾਰਤ ਵਿੱਚੋਂ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ। ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਦਫ਼ਤਰ ਦੇ ਆਸ-ਪਾਸ ਜ਼ਿਲ੍ਹਾ ਪੁਲੀਸ ਮੁਖੀ ਤੋਂ ਇਲਾਵਾ ਹੋਰ ਕਈ ਵੱਡੇ ਸਰਕਾਰੀ ਦਫ਼ਤਰ ਹਨ। ਡੀ ਐੱਸ ਪੀ ਤਰਲੋਚਨ ਸਿੰਘ ਨੇ ਕਿਹਾ ਕਿ ਪੁਲੀਸ ਮਿੰਨੀ ਸਕੱਤਰੇਤ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਦੀ ਪੂਰੀ ਤਰ੍ਹਾਂ ਤਲਾਸ਼ੀ ਲੈ ਰਹੀ ਹੈ ਪਰ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪੁਲੀਸ ਇਸ ਮਾਮਲੇ ਵਿੱਚ ਪੜਤਾਲ ਕਰ ਰਹੀ ਹੈ ਕਿ ਆਖ਼ਿਰ ਧਮਕੀ ਕਿਸ ਵਿਅਕਤੀ ਵੱਲੋਂ ਅਤੇ ਕਿਉਂ ਦਿੱਤੀ ਗਈ ਹੈ?

Advertisement
Advertisement
×