ਸਿਆਸੀ ਹਾਲਾਤ ਅਤੇ ਪੰਥਕ ਮਸਲਿਆਂ ’ਤੇ ਵਿਚਾਰਾਂ
ਅਕਾਲੀ ਦਲ (ਪੁਨਰ ਸੁਰਜੀਤ) ਦੇ ਮਾਲਵਾ ਖੇਤਰ ਦੇ ਪ੍ਰਮੁੱਖ ਆਗੂਆਂ ਦੀ ਇਕੱਤਰਤਾ ਮਰਹੂਮ ਸਾਧੂ ਸਿੰਘ ਰਾਜਿਆਣਾ ਦੇ ਫਾਰਮ ਹਾਊਸ ਵਿੱਚ ਹੋਈ। ਇਸ ਵਿੱਚ ਪੰਜਾਬ ਦੀ ਸਿਆਸੀ ਸਥਿਤੀ, ਪੰਥਕ ਮਸਲਿਆਂ ਅਤੇ ਆਉਣ ਵਾਲੀਆਂ ਚੋਣਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਜਗਤਾਰ...
Advertisement
ਅਕਾਲੀ ਦਲ (ਪੁਨਰ ਸੁਰਜੀਤ) ਦੇ ਮਾਲਵਾ ਖੇਤਰ ਦੇ ਪ੍ਰਮੁੱਖ ਆਗੂਆਂ ਦੀ ਇਕੱਤਰਤਾ ਮਰਹੂਮ ਸਾਧੂ ਸਿੰਘ ਰਾਜਿਆਣਾ ਦੇ ਫਾਰਮ ਹਾਊਸ ਵਿੱਚ ਹੋਈ। ਇਸ ਵਿੱਚ ਪੰਜਾਬ ਦੀ ਸਿਆਸੀ ਸਥਿਤੀ, ਪੰਥਕ ਮਸਲਿਆਂ ਅਤੇ ਆਉਣ ਵਾਲੀਆਂ ਚੋਣਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਜਗਤਾਰ ਸਿੰਘ ਰਾਜਿਆਣਾ, ਗੁਰਜੰਟ ਸਿੰਘ ਭੁੱਟੋ ਰੋਡੇ ਅਤੇ ਬਲਤੇਜ ਸਿੰਘ ਲੰਗਿਆਣਾ ਸਮੇਤ ਕਈ ਆਗੂ ਹਾਜ਼ਰ ਸਨ।
ਆਗੂਆਂ ਨੇ ਪੰਜਾਬ ਦੇ ਹਿੱਤਾਂ ਅਤੇ ਪੰਥਕ ਮੁੱਦਿਆਂ ਲਈ ਮਜ਼ਬੂਤ ਸਿਆਸੀ ਮੰਚ ਦੀ ਲੋੜ ਜਤਾਉਂਦਿਆਂ ਰਵਾਇਤੀ ਪਾਰਟੀਆਂ ਦੀ ਕਾਰਗੁਜ਼ਾਰੀ ਉੱਤੇ ਸਵਾਲ ਉਠਾਏ। ਮੀਟਿੰਗ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਅਕਾਲੀ ਦਲ (ਪੁਨਰ ਸੁਰਜੀਤ) ਦੇ ਮੋਗਾ ਜ਼ਿਲ੍ਹੇ ਦੇ ਆਗੂ ਅਤੇ ਵਰਕਰ ਸਮੂਹਿਕ ਤੌਰ ਉੱਤੇ ‘ਵਾਰਿਸ ਪੰਜਾਬ ਦੇ’ ਵਿੱਚ ਸ਼ਮੂਲੀਅਤ ਕਰਨਗੇ। ਇਸ ਸਬੰਧੀ 8 ਅਗਸਤ ਨੂੰ ਬਾਘਾ ਪੁਰਾਣਾ ਦੇ ਮਿੱਤਲ ਪੈਲੇਸ ਵਿੱਚ ਸਮਾਗਮ ਹੋਵੇਗਾ।
Advertisement
Advertisement
Advertisement
×

