ਜੇਲ੍ਹ ਵਿੱਚੋਂ ਪੈਰੋਲ ’ਤੇ ਗਏ 35 ਕੈਦੀ ਹੋਏ ਗਾਇਬ

* ਕਰੋਨਾ ਕਾਲ ਦੌਰਾਨ ਦਿੱਤੀ ਸੀ ਛੇ ਹਫ਼ਤਿਆਂ ਲਈ ਰਾਹਤ

ਜੇਲ੍ਹ ਵਿੱਚੋਂ ਪੈਰੋਲ ’ਤੇ ਗਏ 35 ਕੈਦੀ ਹੋਏ ਗਾਇਬ

ਜਸਵੰਤ ਜੱਸ 

ਫ਼ਰੀਦਕੋਟ, 25 ਜੁਲਾਈ

ਇੱਥੋਂ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚੋਂ ਪੈਰੋਲ ਉੱਪਰ ਗਏ 500 ਕੈਦੀਆਂ ਵਿੱਚੋਂ 35 ਕੈਦੀ ਅੱਜ ਤੱਕ ਨਹੀਂ ਪਰਤੇ ਜਦੋਂ ਕਿ ਇਨ੍ਹਾਂ ਕੈਦੀਆਂ ਦੇ ਜੇਲ੍ਹ ਵਾਪਸ ਆਉਣ ਦੀ ਆਖ਼ਰੀ ਮਿਤੀ ਨੂੰ ਇੱਕ ਮਹੀਨੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ। ਸੂਚਨਾ ਅਨੁਸਾਰ ਕਰੋਨਾਵਾਇਰਸ ਦੇ ਚੱਲਦਿਆਂ ਜੇਲ੍ਹਾਂ ਵਿੱਚ ਕੈਦੀਆਂ ਅਤੇ ਹਵਾਲਾਤੀਆਂ ਦੀ ਭੀੜ ਘੱਟ ਕਰਨ ਦੇ ਮਕਸਦ ਨਾਲ  ਜੇਲ੍ਹ ਅਧਿਕਾਰੀਆਂ ਨੇ ਕਰੀਬ 500 ਕੈਦੀਆਂ ਨੂੰ ਛੇ ਹਫ਼ਤਿਆਂ ਲਈ ਆਰਜ਼ੀ ਪੈਰੋਲ ਉੱਪਰ ਭੇਜ ਦਿੱਤਾ ਸੀ। ਸੂਚਨਾ ਅਨੁਸਾਰ ਤੈਅ ਸਮੇਂ ਵਿੱਚ 100 ਕੈਦੀ ਅਤੇ ਹਵਾਲਾਤੀ ਵਾਪਸ ਨਹੀਂ ਆਏ ਜਿਨ੍ਹਾਂ ਖ਼ਿਲਾਫ਼ ਜੇਲ੍ਹ ਅਧਿਕਾਰੀਆਂ ਨੇ ਫ਼ਰੀਦਕੋਟ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। 

ਸ਼ਿਕਾਇਤ ਦਰਜ ਹੋਣ ਤੋਂ ਬਾਅਦ ਫਰੀਦਕੋਟ ਪੁਲੀਸ ਨੇ ਪੈਰੋਲ ਦੇ ਨਿਯਮਾਂ ਦੀ ਉਲੰਘਣਾ ਕਰ ਕੇ ਵਾਪਸ ਨਾ ਆਉਣ ਵਾਲੇ 40 ਕੈਦੀਆਂ ਖ਼ਿਲਾਫ਼ ਪਰਚੇ ਦਰਜ ਕਰ ਲਏ ਹਨ ਅਤੇ ਉਨ੍ਹਾਂ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਹੈ  ਜਦੋਂ ਕਿ 35 ਕੈਦੀ ਪੁਲੀਸ ਨੂੰ ਲੱਭ ਹੀ ਨਹੀਂ ਰਹੇ। ਇਨ੍ਹਾਂ ਖ਼ਿਲਾਫ਼ ਵੀ ਫ਼ਰੀਦਕੋਟ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ।  ਸੂਚਨਾ ਅਨੁਸਾਰ ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਜਿੱਥੇ 2185 ਕੈਦੀਆਂ ਨੂੰ ਰੱਖਣ ਦੀ ਸਮਰੱਥਾ ਹੈ ਪ੍ਰੰਤੂ ਇਸ ਵੇਲੇ ਇਸ ਵਿਚ 2500  ਦੇ ਕਰੀਬ ਕੈਦੀ ਤੇ ਹਵਾਲਾਤੀ ਨਜ਼ਰਬੰਦ ਹਨ। 

ਕੇਂਦਰੀ ਮਾਡਰਨ ਜੇਲ੍ਹ ਦੇ ਸਹਾਇਕ ਜੇਲ੍ਹ ਸੁਪਰਡੈਂਟ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਰੋਨਾ ਕਾਲ ਦੌਰਾਨ ਕੈਦੀਆਂ ਅਤੇ ਹਵਾਲਾਤੀਆਂ ਨੂੰ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਗਈ ਹਾਈ ਪਾਵਰ ਕਮੇਟੀ  ਦੀਆਂ ਹਦਾਇਤਾਂ ਉੱਪਰ ਪੈਰੋਲ ਦਿੱਤੀ ਸੀ। ਉਨ੍ਹਾਂ ਕਿਹਾ ਕਿ ਕੁਝ ਕੈਦੀ ਪੈਰੋਲ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਵਾਪਸ ਨਹੀਂ ਆਏ ਜਿਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਣ ਲਈ ਫ਼ਰੀਦਕੋਟ ਪੁਲੀਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ।

 ਸੂਚਨਾ ਅਨੁਸਾਰ ਜਿਹੜੇ ਕੈਦੀ ਪੈਰੋਲ ਖ਼ਤਮ ਹੋਣ ਤੋਂ ਬਾਅਦ ਨਹੀਂ ਪਰਤੇ ਉਨ੍ਹਾਂ ਖ਼ਿਲਾਫ਼ ਇੱਥੋਂ ਦੀ ਅਦਾਲਤ ਵਿੱਚ ਬਕਾਇਦਾ ਤੌਰ ’ਤੇ ਮੁਕੱਦਮਾ ਚਲਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਸ ਵਿੱਚ ਪੈਰੋਲ ਦੀ ਉਲੰਘਣਾ ਕਰਨ ਵਾਲੇ  ਕੈਦੀਆਂ ਅਤੇ ਹਵਾਲਾਤੀਆਂ ਨੂੰ ਦੋ-ਦੋ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All