ਸਿਰਫ਼ 30 ਮਿੰਟਾਂ ’ਚ ਚੋਰ ਲੱਖਪਤੀ ਬਣੇ: ਘਰ ਵਿਚੋਂ 31 ਤੋਲੇ ਸੋਨਾ ਲੈ ਉੱਡੇ

ਸਿਰਫ਼ 30 ਮਿੰਟਾਂ ’ਚ ਚੋਰ ਲੱਖਪਤੀ ਬਣੇ: ਘਰ ਵਿਚੋਂ 31 ਤੋਲੇ ਸੋਨਾ ਲੈ ਉੱਡੇ

ਬਲਜੀਤ ਸਿੰਘ
ਸਰਦੂਲਗੜ੍ਹ, 14 ਜਨਵਰੀ

ਲੋਹੜੀ ਦੀ ਰਾਤ ਸਰਦੂਲਗੜ੍ਹ ਦੇ ਵਾਰਡ ਨੰਬਰ 9 ਵਿਚਲੇ ਘਰ ’ਚ ਲੱਖਾਂ ਰੁਪਏ ਦੀ ਚੋਰੀ ਹੋ ਗਈ। ਵਿਜੈ ਕੁਮਾਰ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਰਾਤ ਚੋਰਾਂ ਵੱਲੋਂ 31 ਤੋਲੇ ਸੋਨੇ ਦੇ ਗਹਿਣੇ ਅਤੇ ਇੱਕ ਲੱਖ ਰੁਪਿਆ ਚੋਰੀ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਉਹ ਗੁਆਂਢ ਵਿੱਚ ਕਿਸੇ ਹੋਰ ਘਰ ਲੋਹੜੀ ਮਨਾਉਣ ਗਏ ਹੋਏ ਸਨ। ਉਹ ਰਾਤ 8 ਵਜੇ ਘਰੋਂ ਗਏ ਅਤੇ ਰਾਤ 8:30 ਵਜੇ ਵਾਪਸ ਆ ਗਏ। ਸਿਰਫ਼ 30 ਮਿੰਟਾਂ ਦੇ ਵਿੱਚ ਹੀ ਚੋਰਾਂ ਨੇ ਘਰ ਵਿੱਚ ਹੱਥ ਸਾਫ਼ ਕਰ ਦਿੱਤਾ। ਚੋਰੀ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਡੀਐੱਸਪੀ ਸਰਦੂਲਗੜ੍ਹ ਸੰਜੀਵ ਕੁਮਾਰ ਗੋਇਲ ਅਤੇ ਥਾਣਾ ਮੁਖੀ ਸਰਦੂਲਗੜ੍ਹ ਅਜੇ ਕੁਮਾਰ ਪਰੋਚਾ ਮੌਕੇ ’ਤੇ ਪਹੁੰਚੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All