DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Thermal plant Banawala: ਉਜਰਤਾਂ ’ਚ ਵਾਧਾ ਡਰਾਮੇਬਾਜ਼ੀ ਕਰਾਰ

ਤਾਪਘਰ ਦੇ ਮੁਲਾਜ਼ਮਾਂ ਦਾ ਸੰਘਰਸ਼ ਦਬਾਉਣ ਲਈ ਚਾਲਾਂ ਚੱਲ ਰਿਹੈ ਪ੍ਰਸ਼ਾਸਨ: ਉੱਡਤ

  • fb
  • twitter
  • whatsapp
  • whatsapp
featured-img featured-img
ਬਣਾਂਵਾਲਾ ਤਾਪਘਰ ਦੇ ਮੁੱਖ ਗੇਟ ਅੱਗੇ ਦਿੱਤੇ ਧਰਨੇ ਨੂੰ ਸੰਬੋਧਨ ਕਰਦੇ ਐਡਵੋਕੇਟ ਕੁਲਵਿੰਦਰ ਉਡਤ। ਫੋਟੋ:ਸੁਰੇਸ਼
Advertisement
ਥਰਮਲ ਪਲਾਟ ਬਣਾਂਵਾਲਾ ਦੇ ਸਕਿਊਰਿਟੀ ਗਾਰਡਾਂ ਵੱਲੋਂ 15 ਫ਼ੀਸਦੀ ਤਨਖਾਹ ਵਧਾਉਣ ਦੀ ਮੰਗ ਸਬੰਧੀ ਮੁੱਖ ਗੇਟ ਅੱਗੇ ਦਿੱਤੇ ਜਾ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨਜ (ਸੀਟੂ) ਦੇ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਧਰਨਾਕਾਰੀਆਂ ਦੀ ਸਾਰ ਨਹੀਂ ਲਈ ਜਾ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲੀ ਮਈ ਨੂੰ ਵਿਧਾਨ ਸਭਾ ਦਾ ਵਿਸ਼ੇਸ ਇਜਲਾਸ ਬੁਲਾ ਕੇ ਤਨਖਾਹਾਂ ਵਧਾਉਣ ਦਾ, ਜੋ ਐਲਾਨ ਕੀਤਾ ਸੀ, ਉਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਾਗੂ ਨਹੀਂ ਕਰਵਾਇਆ ਗਿਆ ਹੈ, ਹਾਲਾਂਕਿ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਇਸ ਸਬੰਧੀ ਕਈ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ।

ਐਡਵੋਕੇਟ ਕੁਲਵਿੰਦਰ ਉੱਡਤ ਨੇ ਕਿਹਾ ਕਿ ਬਦਲਾਅ ਵਾਲੀ ਭਗਵੰਤ ਮਾਨ ਸਰਕਾਰ ਨੇ 15 ਪ੍ਰਤੀਸ਼ਤ ਵਾਧੇ ਦਾ ਸਿਰਫ ਡਰਾਮਾ ਕੀਤਾ ਸੀ ਤੇ ਵੋਟਾਂ ਵਟੋਰਨ ਲਈ ਇਸ਼ਤਿਹਾਰਬਾਜ਼ੀ ਕਰਕੇ ਕਰੋੜਾਂ ਰੁਪਏ ਬਰਬਾਦ ਕੀਤੇ ਸਨ, ਜਦੋਂ ਕਿ ਹਕੀਕਤ ਵਿੱਚ ਪੰਜਾਬ ਦੇ ਮਿਹਨਤਕਸ਼ਾ ਨੂੰ ਇਹ ਵਾਧਾ ਨਸੀਬ ਹੀ ਨਹੀ ਹੋਇਆ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦਾ ਆਪਣਾ ਪਿੰਡ ਬਣਾਂਵਾਲਾ ਹੋਣ ਦੇ ਬਾਵਜੂਦ ਧਰਨਾਕਾਰੀਆਂ ਦੀ ਸਾਰ ਨਹੀਂ ਲਈ ਜਾ ਰਹੀ ਹੈ। ਇਸ ਮੌਕੇ ਬਿੱਕਰ ਸਿੰਘ ਮਾਖਾ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ ਪੇਰੋ, ਬਲਦੇਵ ਸਿੰਘ ਉੱਡਤ, ਜਗਦੇਵ ਰਾਮ ਸਰਮਾਂ ਨੇ ਵੀ ਸੰਬੋਧਨ ਕੀਤਾ।

Advertisement

Advertisement

Advertisement
×