DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Theft Gang Arrest: ਅੰਤਰ-ਰਾਜੀ ਚੋਰ ਗਰੋਹ ਦੀਆਂ ਛੇ ਔਰਤਾਂ ਸਣੇ ਅੱਠ ਮੈਂਬਰ ਕਾਬੂ

ਪੰਜਾਬ ਤੇ ਹਰਿਆਣਾ ’ਚ ਦਰਜਨਾਂ ਮੁਕੱਦਮੇ ਦਰਜ

  • fb
  • twitter
  • whatsapp
  • whatsapp
featured-img featured-img
ਮੁਕਤਸਰ ਪੁਲੀਸ ਵੱਲੋਂ ਕਾਬੂ ਕੀਤਾ ਚੋਰ ਗਰੋਹ ਪੁਲੀਸ ਹਿਰਾਸਤ ’ਚ।
Advertisement

ਸ੍ਰੀ ਮੁਕਤਸਰ ਸਾਹਿਬ ਪੁਲੀਸ ਵੱਲੋਂ ਚੋਰੀ ਦੇ 250 ਗ੍ਰਾਮ ਸੋਨੇ ਸਣੇ ਕਾਬੂ ਕੀਤੇ ਅੱਠ ਜਣਿਆਂ ਦੀ ਪੜਤਾਲ ਉਪਰੰਤ ਪਾਇਆ ਗਿਆ ਕਿ ਇਹ ਚੋਰ ਗਰੋਹ ਅੰਤਰ-ਰਾਜੀ ਪੱਧਰ ’ਤੇ ਚੋਰੀਆਂ, ਠੱਗੀਆਂ ਤੇ ਲੁੱਟਾਂ ਕਰਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ. (ਡੀ) ਅਸ਼ੋਕ ਮੀਨਾ ਨੇ ਦੱਸਿਆ ਕਿ ਮਲੋਟ ਵਿਖੇ ਇੱਕ ਘਰੋਂ ਸੋਨਾ ਤੇ ਨਕਦੀ ਚੋਰੀ ਕਰਨ ਦੇ ਮਾਮਲੇ ਦੀ ਤਫ਼ਤੀਸ਼ ਦੌਰਾਨ ਡੀ.ਐੱਸ.ਪੀ. ਮਲੋਟ ਜਸਪਾਲ ਸਿੰਘ, ਡੀ.ਐੱਸ.ਪੀ. (ਡੀ) ਰਸ਼ਪਾਲ ਸਿੰਘ, ਐੱਸ.ਐੱਚ.ਓ. ਵਰੁਣ ਯਾਦਵ ਅਤੇ ਇੰਸਪੈਕਟਰ ਗੁਰਵਿੰਦਰ ਸਿੰਘ ਵੱਲੋਂ ਤਾਨਾ, ਰੋਬਿਨ, ਕਮਲੇਸ਼, ਪ੍ਰੀਤੀ, ਪਿੰਕੀ, ਕਵਿਤਾ, ਮਨੀਸ਼ਾ, ਅਨਾਰਕਲੀ (ਹਰਿਆਣਾ) ਨੂੰ ਕਾਬੂ ਕੀਤਾ ਗਿਆ ਹੈ, ਜਦੋਂ ਕਿ ਗਰੋਹ ਦਾ ਮੁਖੀ ਦਾਸ ਸਤੀਸ਼ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਪੰਜਾਬ ਤੇ ਹਰਿਆਣਾ ਵਿਖੇ ਦੋ ਦਰਜਨ ਦੇ ਕਰੀਬ ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਗਰੋਹ ਵਿੱਚ ਸ਼ਾਮਲ ਔਰਤਾਂ ਪਹਿਲਾਂ ਘਰਾਂ ਅਤੇ ਦੁਕਾਨਾਂ ਵਿੱਚ ਜਾ ਕੇ ਲੋਕਾਂ ਨੂੰ ਝਾਂਸੇ ਵਿੱਚ ਲੈਂਦੀਆਂ ਸਨ ਅਤੇ ਫਿਰ ਸੋਨਾ ਤੇ ਨਕਦੀ ਚੋਰੀ ਕਰਦੀਆਂ ਜਾਂ ਠੱਗੀ ਮਾਰਦੀਆਂ ਸਨ। ਆਦਮੀ ਇਸ ਸੋਨੇ ਨੂੰ ਬਾਜ਼ਾਰ ਵਿੱਚ ਵੇਚਣ ਜਾਂ ਬੈਂਕਾਂ ਕੋਲ ਗਹਿਣੇ ਰੱਖਦੇ ਸਨ। ਪੜਤਾਲ ਦੌਰਾਨ ਹੋਰ ਭੇਤ ਖੁੱਲ੍ਹਣ ਦੀ ਵੀ ਉਮੀਦ ਹੈ।

Advertisement

Advertisement
Advertisement
×