DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Theft at Mehal Kalan De-Addiction Center: ਨਸ਼ਾ ਛੁਡਾਊ ਕੇਂਦਰ ’ਚੋਂ ਨਗਦੀ ਅਤੇ ਵੱਡੀ ਮਾਤਰਾ ’ਚ ਦਵਾਈਆਂ ਚੋਰੀ

ਪੁਲੀਸ ਨੇ ਮੁਲਜ਼ਮ ਜਲਦ ਕਾਬੂ ਕਰਨ ਦਾ ਦਾਅਵਾ ਕੀਤਾ

  • fb
  • twitter
  • whatsapp
  • whatsapp
featured-img featured-img
ਮੌਕੇ ਦਾ ਜਾਇਜ਼ਾ ਲੈਂਦੀ ਹੋਈ ਮੁਲਾਜ਼ਮ।
Advertisement

ਕਸਬਾ ਮਹਿਲ ਕਲਾਂ ਵਿੱਚ ਸਥਿਤ ਜੋਤ ਨਸ਼ਾ ਛੁਡਾਊ ਕੇਂਦਰ ਵਿੱਚ ਅਣਪਛਾਤੇ ਚੋਰਾਂ ਵੱਲੋਂ ਲੱਖਾਂ ਰੁਪਏ ਦੀ ਨਕਦੀ, ਕੀਮਤੀ ਸਾਮਾਨ ਅਤੇ ਵੱਡੀ ਮਾਤਰਾ ਵਿੱਚ ਨਸ਼ਾ ਛੁਡਾਉਣ ਵਾਲੀਆਂ ਦਵਾਈਆਂ ਚੋਰੀ ਕਰ ਲਈਆਂ ਗਈਆਂ ਹਨ। ਜਾਣਕਾਰੀ ਅਨੁਸਾਰ ਚੋਰ ਕੇਂਦਰ ਦੀ ਛੱਤ ਰਾਹੀਂ ਚੁਬਾਰੇ ਦੇ ਮੁੱਖ ਗੇਟ ਦੇ ਜਿੰਦਰੇ ਤੋੜ ਕੇ ਅੰਦਰ ਦਾਖ਼ਲ ਹੋਏ। ਅੰਦਰ ਵੜਦਿਆਂ ਹੀ ਉਨ੍ਹਾਂ ਸਭ ਤੋਂ ਪਹਿਲਾਂ ਸੀ ਸੀ ਟੀ ਵੀ ਕੈਮਰਿਆਂ ਦੀਆਂ ਤਾਰਾਂ ਕੱਟ ਦਿੱਤੀਆਂ। ਇਸ ਤੋਂ ਬਾਅਦ ਚੋਰਾਂ ਨੇ ਅਲਮਾਰੀਆਂ, ਦਰਾਜ ਅਤੇ ਦਵਾਈਆਂ ਵਾਲੇ ਸਟੋਰ ਰੂਮ ਦੇ ਜਿੰਦਰੇ ਤੋੜ ਕੇ ਸਾਮਾਨ ਦੀ ਫਰੋਲਾ-ਫਰਾਲੀ ਕੀਤੀ।

ਕੇਂਦਰ ਵਿੱਚ ਤਾਇਨਾਤ ਮੁੱਖ ਕਰਮਚਾਰੀ ਹਰਦੀਪ ਕੌਰ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਜਦੋਂ ਸਟਾਫ਼ ਡਿਊਟੀ ’ਤੇ ਪਹੁੰਚਿਆ ਤਾਂ ਕਮਰਿਆਂ ਦਾ ਸਮਾਨ ਖਿੱਲਰਿਆ ਪਿਆ ਸੀ ਅਤੇ ਕੈਮਰਿਆਂ ਦੀ ਭੰਨਤੋੜ ਕੀਤੀ ਹੋਈ ਸੀ।

Advertisement

ਕੇਂਦਰ ਦੇ ਮਾਲਕ ਅਮਰਜੀਤ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ ਨੇ ਦੱਸਿਆ ਕਿ ਚੋਰਾਂ ਵੱਲੋਂ ਵੱਡੀ ਮਾਤਰਾ ਵਿੱਚ ਨਸ਼ਾ ਛੁਡਾਉਣ ਲਈ ਵਰਤੀਆਂ ਜਾਣ ਵਾਲੀਆਂ (ਬਿਊਪ੍ਰੇਨੋਰਫਿਨ) ਗੋਲੀਆਂ, ਨੀਂਦ ਦੀਆਂ ਦਵਾਈਆਂ, ਕੰਪਿਊਟਰ ਪੀਸੀ, ਦੋ ਮੋਬਾਈਲ ਅਤੇ ਅਲਮਾਰੀਆਂ ਵਿੱਚ ਪਈ ਲੱਖਾਂ ਦੀ ਨਕਦੀ ਚੋਰੀ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਵਾਈਆਂ ਦਾ ਪੂਰਾ ਹਿਸਾਬ-ਕਿਤਾਬ ਸਿਹਤ ਵਿਭਾਗ ਕੋਲ ਦਰਜ ਹੁੰਦਾ ਹੈ। ਇਸ ਚੋਰੀ ਕਾਰਨ ਕੇਂਦਰ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਪ੍ਰਬੰਧਕਾਂ ਨੇ ਫਿਲਹਾਲ ਕਿਸੇ ’ਤੇ ਵੀ ਸ਼ੱਕ ਜ਼ਾਹਰ ਨਹੀਂ ਕੀਤਾ ਹੈ।

Advertisement

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਹਿਲ ਕਲਾਂ ਦੀ ਪੁਲੀਸ ਮੌਕੇ ’ਤੇ ਪਹੁੰਚੀ। ਥਾਣਾ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਰਮਚਾਰੀ ਹਰਦੀਪ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਮੁੱਢਲੀ ਜਾਂਚ ਵਿੱਚ ਨਕਦੀ ਅਤੇ ਬਿਊਪ੍ਰੇਨੋਰਫਿਨ ਗੋਲੀਆਂ ਚੋਰੀ ਹੋਣ ਦੀ ਪੁਸ਼ਟੀ ਹੋਈ ਹੈ। ਪੁਲੀਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਕੱਪੜਿਆਂ ਦੀ ਦੁਕਾਨ ਤੋਂ ਨਗਦੀ ਚੋਰੀ

ਮਾਨਸਾ (ਪੱਤਰ ਪ੍ਰੇਰਕ): ਜਵਾਹਰਕੇ ਰੋਡ ਸਥਿਤ ਕੱਪੜਿਆਂ ਦੀ ਦੁਕਾਨ ਵਿੱਚ ਦਿਨ-ਦਿਹਾੜੇ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਦੁਕਾਨ ਵਿੱਚ ਦਾਖ਼ਲ ਹੋਕੇ ਗੱਲੇ ਵਿੱਚ ਰੱਖੀ ਕਰੀਬ 8 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਲਈ। ਦੁਕਾਨਦਾਰ ਨਰੇਸ਼ ਕੁਮਾਰ ਨੇ ਦੱਸਿਆ ਕਿ ਉਹ ਦੁਪਹਿਰ ਕਰੀਬ 2:15 ਵਜੇ ਖਾਣਾ ਖਾਣ ਲਈ ਘਰ ਗਿਆ ਸੀ। ਜਦੋਂ ਉਹ ਕਰੀਬ 2:30 ਵਜੇ ਵਾਪਸ ਦੁਕਾਨ ’ਤੇ ਆਇਆ ਤਾਂ ਉਸ ਨੇ ਦੇਖਿਆ ਕਿ ਦੁਕਾਨ ਦਾ ਸ਼ੀਸ਼ੇ ਵਾਲਾ ਗੇਟ ਖੁੱਲ੍ਹਾ ਹੋਇਆ ਸੀ। ਸ਼ੱਕ ਹੋਣ ’ਤੇ ਉਸ ਨੇ ਗੱਲਾ ਚੈੱਕ ਕੀਤਾ, ਜਿਸ ਵਿੱਚ ਰੱਖੀ ਨਕਦੀ ਗਾਇਬ ਸੀ। ਉਸ ਨੇ ਦੁਕਾਨ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਦੇਖੀ ਤਾਂ ਪਤਾ ਲੱਗਾ ਕਿ ਸਪਲੈਂਡਰ ਮੋਟਰਸਾਈਕਲ ’ਤੇ ਦੋ ਨੌਜਵਾਨ ਦੁਕਾਨ ਦੇ ਬਾਹਰ ਆਏ ਤੇ ਸ਼ੀਸ਼ੇ ਵਾਲੇ ਗੇਟ ਨੂੰ ਧੱਕਾ ਦੇ ਕੇ ਖੋਲ੍ਹਿਆ। ਉਨ੍ਹਾਂ ਵਿੱਚੋਂ ਇੱਕ ਨੌਜਵਾਨ ਦੁਕਾਨ ਅੰਦਰ ਦਾਖ਼ਲ ਹੋਇਆ ਅਤੇ ਗੱਲੇ ਵਿੱਚੋਂ ਨਕਦੀ ਕੱਢਕੇ ਫ਼ਰਾਰ ਹੋ ਗਿਆ। ਦੁਕਾਨਦਾਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਥਾਣਾ ਸਿਟੀ- 1 ਮਾਨਸਾ ਦੀ ਪੁਲੀਸ ਨੂੰ ਦੇ ਦਿੱਤੀ ਗਈ ਹੈ। ਥਾਣਾ ਸਿਟੀ-1 ਮਾਨਸਾ ਦੇ ਮੁਖੀ ਸੁਖਜੀਤ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Advertisement
×