ਪੈਟਰੋਲ ਪੰਪ ਤੋਂ 18 ਹਜ਼ਾਰ ਰੁਪਏ ਦਾ ਤੇਲ ਪੁਆ ਕੇ ਨੌਜਵਾਨ ਫਰਾਰ

ਪੈਟਰੋਲ ਪੰਪ ਤੋਂ 18 ਹਜ਼ਾਰ ਰੁਪਏ ਦਾ ਤੇਲ ਪੁਆ ਕੇ ਨੌਜਵਾਨ ਫਰਾਰ

ਪੱਤਰ ਪ੍ਰੇਰਕ

ਗੋਨਿਆਣਾ ਮੰਡੀ, 18 ਜੂਨ

ਥਾਣਾ ਨੇਹੀਆਂ ਵਾਲਾ ਅਧੀਨ ਪੈਂਦੇ ਪਿੰਡ ਮਹਿਮਾ ਸਰਜਾ ਵਿੱਚ ਅੱਜ ਦੇਰ ਸ਼ਾਮ ਦੋ ਕਾਰ ਸਵਾਰਾਂ ਵੱਲੋਂ 191 ਲਿਟਰ ਡੀਜ਼ਲ ਪੁਆ ਕੇ ਰਫੂ-ਚੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। 

  ਪੈਟਰੋਲ ਪੰਪ ਦੇ ਮਾਲਕ ਐਡਵੋਕੇਟ ਜਗਜੀਤ ਸਿੰਘ ਨੇ ਦੱਸਿਆ ਕਿ ਪਿੰਡ ਮਹਿਮਾ ਸਰਜਾ ਵਿੱਚ ਉਨ੍ਹਾਂ ਦਾ  ਬਰਾੜ ਪਟਰੋਲ ਪੰਪ ਹੈ  ਤੇ   ਅੱਜ ਸ਼ਾਮ ਪੰਪ ’ਤੇ  ਦੋ ਅਣਪਛਾਤੇ ਨੌਜਵਾਨ ਸਵਿੱਫਟ ਕਾਰ ’ਤੇ ਆਏ ਅਤੇ  191  ਲਿਟਰ ਡੀਜ਼ਲ ਪੁਆ ਲਿਆ। ਜਦੋ ਕਰਿੰਦੇ ਨੇ ਉਨ੍ਹਾਂ ਤੋਂ ਤੇਲ ਦੇ ਪੈਸੇ ਮੰਗੇ ਤਾ ਕਾਰ ਚਾਲਕ ਫਰਾਰ ਹੋ ਗਏ। ਤੇਲ ਦੀ ਕੀਮਤ 18 ਹਜ਼ਾਰ ਰੁਪਏ ਬਣਦੀ ਹੈ। ਚੌਕੀ  ਕਿਲੀ ਨਿਹਾਲ ਸਿੰਘ ਵਾਲਾ ਦੀ ਪੁਲੀਸ ਮੁਲਜ਼ਮਾਂ ਦੀ ਭਾਲ ਵਿੱਚ ਜੁਟ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All