ਟਰਾਂਸਪੋਰਟ ਵਿਭਾਗ ਦੇ ਕੰਮ ਸੇਵਾ ਕੇਂਦਰਾਂ ’ਚ ਹੋਣਗੇ
ਟਰਾਂਸਪੋਰਟ ਵਿਭਾਗ ਨਾਲ ਸਬੰਧਤ 56 ਸੇਵਾਵਾਂ ਹੁਣ ਸੇਵਾ ਕੇਂਦਰਾਂ ’ਚ ਮਿਲਣਗੀਆਂ। ਆਰ ਟੀ ਓ ਬਲਜੀਤ ਕੌਰ ਨੇ ਦੱਸਿਆ ਕਿ ਇਹ ਸੇਵਾਵਾਂ ਪ੍ਰਾਰਥੀ ਘਰ ਬੈਠੇ ਹੀ ਸੇਵਾ ਕੇਂਦਰ ਵੱਲੋਂ ਟੌਲ ਫਰੀ ਨੰਬਰ 1076 ਰਾਹੀਂ ਵੀ ਪ੍ਰਾਪਤ ਕਰ ਸਕਦੇ ਹਨ। ਸੇਵਾ ਕੇਂਦਰ...
Advertisement
ਟਰਾਂਸਪੋਰਟ ਵਿਭਾਗ ਨਾਲ ਸਬੰਧਤ 56 ਸੇਵਾਵਾਂ ਹੁਣ ਸੇਵਾ ਕੇਂਦਰਾਂ ’ਚ ਮਿਲਣਗੀਆਂ। ਆਰ ਟੀ ਓ ਬਲਜੀਤ ਕੌਰ ਨੇ ਦੱਸਿਆ ਕਿ ਇਹ ਸੇਵਾਵਾਂ ਪ੍ਰਾਰਥੀ ਘਰ ਬੈਠੇ ਹੀ ਸੇਵਾ ਕੇਂਦਰ ਵੱਲੋਂ ਟੌਲ ਫਰੀ ਨੰਬਰ 1076 ਰਾਹੀਂ ਵੀ ਪ੍ਰਾਪਤ ਕਰ ਸਕਦੇ ਹਨ। ਸੇਵਾ ਕੇਂਦਰ ਸਬੰਧਤ ਸੇਵਾ ਲਈ ਦਸਤਾਵੇਜ਼ ਬਿਨਾਂ ਵੱਖਰੀ ਫੀਸ ਤੋਂ ਅਪਲੋਡ ਕਰਨਗੇ। ਪ੍ਰਾਰਥੀ ਨੂੰ ਸਬੰਧਤ ਰਜਿਸਟ੍ਰਿੰਗ ਤੇ ਲਾਇਸੈਂਸਿੰਗ ਅਥਾਰਟੀ ਦਫ਼ਤਰ ਜਾਣ ਦੀ ਕੋਈ ਲੋੜ ਨਹੀਂ ਹੈ। ਸੇਵਾ ਕੇਂਦਰਾਂ ਰਾਹੀਂ ਅਪਲਾਈ ਹੋ ਰਹੀਆਂ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਸੇਵਾਵਾਂ ਦੀ ਜਾਣਕਾਰੀ ਦੇਣ ਲਈ ਆਰ ਟੀ ਓ ਦਫ਼ਤਰ, ਮੁਕਤਸਰ, ਰਜਿਸਟ੍ਰਿੰਗ ਤੇ ਲਾਇਸੈਂਸਿੰਗ ਅਥਾਰਟੀ ਮਲੋਟ, ਗਿੱਦੜਬਾਹਾ ’ਚ ਹੈਲਪ ਡੈਸਕ ਲਾਏ ਗਏ ਹਨ।
Advertisement
Advertisement
