DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੇਤੂ ਉਮੀਦਵਾਰਾਂ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ

ਕੋਠਾ ਗੁਰੂ ’ਚ ‘ਆਪ’ ਨੇ ਬਹੁਮਤ ਹਾਸਲ ਕੀਤਾ

  • fb
  • twitter
  • whatsapp
  • whatsapp
featured-img featured-img
ਚੇਅਰਮੈਨ ਜਤਿੰਦਰ ਸਿੰਘ ਭੱਲਾ ਸਮਰਥਕਾਂ ਨਾਲ।
Advertisement

ਨਗਰ ਪੰਚਾਇਤ ਕੋਠਾ ਗੁਰੂ ਦੇ 11 ਵਾਰਡਾਂ ਦੀ ਹੋਈ ਚੋਣ ਵਿੱਚ ਆਮ ਆਦਮੀ ਪਾਰਟੀ ਨੇ ਸਪੱਸ਼ਟ ਬਹੁਮਤ ਹਾਸਲ ਕੀਤਾ ਹੈ। ਕੋਠਾ ਗੁਰੂ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਤੇ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਦੀ ਅਗਵਾਈ ਹੇਠ ਪਾਰਟੀ ਦੇ ਜੇਤੂ ਉਮੀਦਵਾਰਾਂ ਨੇ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਜਿੱਤ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਕਾਬਿਲਗ਼ੌਰ ਹੈ ਕਿ ਵਾਰਡ ਨੰਬਰ 1 ਤੋਂ ‘ਆਪ’ ਉਮੀਦਵਾਰ ਸੁਖਜੀਤ ਕੌਰ ਭੱਠਲ, ਵਾਰਡ 2 ਤੋਂ ਬੂਟਾ ਸਿੰਘ ਢਿੱਲੋਂ (ਸਾਬਕਾ ਪ੍ਰਧਾਨ) ਨੰਬਰ 5 ਤੋਂ ਅੰਮ੍ਰਿਤਪਾਲ ਕੌਰ, ਵਾਰਡ 6 ਤੋਂ ਜਗਜੀਤ ਸਿੰਘ ਜੱਸੜ, ਵਾਰਡ 7 ਤੋਂ ਵੀਰਪਾਲ ਕੌਰ, ਵਾਰਡ 8 ਤੋਂ ਅੰਮ੍ਰਿਤਪਾਲ ਸਿੰਘ, ਵਾਰਡ 9 ਤੋਂ ਦਿਲਬਾਗ ਸਿੰਘ ਬਾਗੀ ਭਾਈਕਾ ਨੇ ਜਿੱਤ ਹਾਸਲ ਕੀਤੀ ਹੈ। ਕੋਠਾ ਗੁਰੂ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਤੇ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਦਾ ਜੱਦੀ ਪਿੰਡ ਹੈ ਅਤੇ ਉਨ੍ਹਾਂ ਉਮੀਦਵਾਰਾਂ ਦੀ ਜਿੱਤ ਲਈ ਦਿਨ-ਰਾਤ ਇੱਕ ਕੀਤਾ ਹੋਇਆ ਸੀ। ਇਸ ਜਿੱਤ ਨਾਲ ਉਨ੍ਹਾਂ ਦਾ ਸਿਆਸੀ ਕੱਦ ਉੱਚਾ ਹੋਇਆ ਹੈ। ਚੇਅਰਮੈਨ ਸ੍ਰੀ ਭੱਲਾ ਨੇ ਸ਼ਾਨਦਾਰ ਜਿੱਤ ਲਈ ਵੋਟਰਾਂ ਦਾ ਧੰਨਵਾਦ ਕੀਤਾ।

Advertisement
Advertisement
×