ਕੁੰਡੀਆਂ ਫੜਨ ਆਈ ਪਾਵਰਕੌਮ ਦੀ ਟੀਮ ਦਾ ਪਿੰਡ ਵਾਸੀਆਂ ਵੱਲੋਂ ਘਿਰਾਓ

ਕੁੰਡੀਆਂ ਫੜਨ ਆਈ ਪਾਵਰਕੌਮ ਦੀ ਟੀਮ ਦਾ ਪਿੰਡ ਵਾਸੀਆਂ ਵੱਲੋਂ ਘਿਰਾਓ

ਲੋਕਾਂ ਦੇ ਘਰਾਂ ’ਚ ਬਿਜਲੀ ਮੀਟਰਾਂ ਦੀ ਚੈਕਿੰਗ ਕਰਨ ਆਈ ਪਾਵਰਕੌਮ ਦੀ ਟੀਮ ਦਾ ਘਿਰਾਓ ਕਰਦੇ ਹੋਏ ਪੱਖੋ ਕਲਾਂ ਵਾਸੀ।

ਅੰਮ੍ਰਿਤਪਾਲ ਸਿੰਘ ਧਾਲੀਵਾਲ

ਰੂੜੇਕੇ ਕਲਾਂ, 25 ਫਰਵਰੀ

ਨੇੜਲੇ ਪਿੰਡ ਪੱਖੋ ਕਲਾਂ ਵਿਖੇ ਅੱਜ ਕੁੰਡੀਆਂ ਫੜਨ ਆਈ ਪਾਵਰਕੌਮ ਦੀ ਟੀਮ ਦਾ ਪਿੰਡ ਵਾਸੀਆਂ ਨੇ ਘਿਰਾਓ ਕਰਨ ਉਪਰੰਤ ਧਰਨਾ ਲਗਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸਥਿਤੀ ਤਣਾਨ ਪੂਰਨ ਹੋਣ ਤੇ ਥਾਣਾ ਰੂੜੇਕੇ ਕਲਾਂ ਦੀ ਪੁਲੀਸ ਪਾਰਟੀ ਵੀ ਮੌਕੇ ’ਤੇ ਪੁੱਜ ਗਈ।

ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬਲਦੇਵ ਸਿੰਘ, ਗਿਆਨੀ ਬੂਟਾ ਸਿੰਘ ਬਲਜੀਤ ਸਿੰਘ ਬੱਲ੍ਹੀ, ਜਗਜੀਤ ਸਿੰਘ ਜੱਗਾ, ਪੰਚ ਸਤਨਾਮ ਸਿੰਘ ਨੇ ਕਿਹਾ ਕਿ ਦਿੱਲੀ ਧਰਨੇ ਵਿੱਚ ਗਏ ਕਿਸਾਨਾਂ ਦੀ ਗੈਰਹਾਜ਼ਰੀ ਦਾ ਨਾਜਾਇਜ਼ ਫਾਇਦਾ ਚੁੱਕ ਪਾਵਰਕੌਮ ਦੇ ਅਧਿਕਾਰੀ ਪਿੰਡ ਦੇ ਲੋਕਾਂ ਨੂੰ ਛਾਪੇ ਮਾਰ ਕਰਕੇ ਪ੍ਰੇਸ਼ਾਨ ਕਰ ਰਹੇ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਦਿੱਲੀ ਧਰਨਾ ਚੱਲ ਰਿਹਾ ਹੈ ਓਨਾ ਚਿਰ ਉਹ ਕਿਸੇ ਵੀ ਚੈਕਿੰਗ ਟੀਮ ਨੂੰ ਪਿੰਡ ਵਿੱਚ ਦਾਖਲ ਨਹੀਂ ਹੋਣ ਦੇਣਗੇ।

ਇਸ ਸਮੇਂ ਥਾਣਾ ਮੁਖੀ ਰੂੜੇਕੇ ਕਲਾਂ ਪਰਮਜੀਤ ਸਿੰਘ, ਕਿਸਾਨ ਆਗੂਆਂ ਅਤੇ ਪਾਵਰਕੌਮ ਅਧਿਕਾਰੀਆਂ ਦੀ ਸਾਂਝੀ ਮੀਟਿੰਗ ਵਿੱਚ ਫ਼ੈਸਲਾ ਹੋਇਆ ਕਿ ਇਸ ਤੋਂ ਬਾਅਦ ਚੈਕਿੰਗ ਟੀਮ ਪਿੰਡ ਵਾਸੀਆਂ ਦੀ ਸਹਿਮਤੀ ਤੋਂ ਬਿਨਾਂ ਪਿੰਡ ਵਿੱਚ ਨਹੀਂ ਆਏਗੀ ਅਤੇ ਜੋ ਮੀਟਰ ਲਾਹੇ ਗਏ ਹਨ ਉਹ ਦੁਬਾਰਾ ਉਸੇ ਥਾਂ ’ਤੇ ਲਗਾ ਦਿੱਤੇ ਜਾਣਗੇ। ਪਾਵਰਕੌਮ ਦੀ ਸਬ ਡਵੀਜਨ ਜੋਗਾ ਦੇ ਐਸਡੀਓ. ਗੁਰਬਖਸ਼ ਸਿੰਘ ਵੱਲੋਂ ਧਰਨਾਕਾਰੀਆਂ ਨੂੰ ਸਟੇਜ ’ਤੇ ਆ ਕੇ ਇਹ ਵਿਸ਼ਵਾਸ ਦਿੱਤੇ ਜਾਣ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All