DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਾੜ੍ਹ ਦੀ ਗਰਮੀ ਨੇ ਵੱਟ ਕੱਢੇ

ਮਾਲਵਾ ਪੱਟੀ ’ਚ ਤਾਪਮਾਨ 37 ਤੋਂ 38 ਡਿਗਰੀ; ਹੁੰਮਸ ਕਾਰਨ ਲੋਕ ਪ੍ਰੇਸ਼ਾਨ

  • fb
  • twitter
  • whatsapp
  • whatsapp
featured-img featured-img
ਪਿੰਡ ਜੀਦਾ ਨੇੜਲੇ ਖੇਤਾਂ ਵਿੱਚ ਝੋਨਾ ਲਾਉਂਦੇ ਹੋਏ ਮਜ਼ਦੂਰ।
Advertisement

ਮਾਲਵਾ ਪੱਟੀ ਦੇ ਵੱਡੇ ਹਿੱਸੇ ਵਿੱਚ ਮੌਨਸੂਨ ਦੀ ਉਡੀਕ ਲੰਮੀ ਹੋਣ ਨਾਲ ਹੁੰਮਸ ਭਰੀ ਗਰਮੀ ਨੇ ਲੋਕਾਂ ਦਾ ਜਿਉਣਾ ਮੁਹਾਲ ਕਰ ਦਿੱਤਾ ਹੈ। ਭਾਵੇਂ ਪਿਛਲੇ ਕੁਝ ਦਿਨਾਂ ਦੌਰਾਨ ਦਿਨ ਦਾ ਤਾਪਮਾਨ 40 ਡਿਗਰੀ ਤੋਂ ਘਟ ਕੇ 37 ਤੋਂ 38 ਡਿਗਰੀ ਸੈਲਸੀਅਸ ਦੇ ਵਿਚਕਾਰ ਆ ਗਿਆ ਹੈ ਪਰ ਹਵਾ ਵਿੱਚ ਵਧੀ ਨਮੀ ਕਾਰਨ ਹੁੰਮਸ ਨੇ ਗਰਮੀ ਹੋਰ ਵੀ ਵਧਾ ਦਿੱਤੀ ਹੈ। ਸਭ ਤੋਂ ਵੱਧ ਅਸਰ ਝੋਨੇ ਦੀ ਲੁਆਈ ਵਿੱਚ ਰੁੱਝੇ ਮਜ਼ਦੂਰਾਂ ’ਤੇ ਪੈ ਰਿਹਾ ਹੈ, ਜੋ ਪਾਣੀ ਨਾਲ ਭਰੇ ਖੇਤਾਂ ਵਿੱਚ ਘੰਟਿਆਂਬੱਧੀ ਕੰਮ ਕਰਨ ਲਈ ਮਜਬੂਰ ਹਨ।

ਜ਼ਿਕਰਯੋਗ ਹੈ ਕਿ ਮੌਨਸੂਨ ਦਾ ਪਹਿਲਾ ਮੀਂਹ ਅਜੇ ਤੱਕ ਮਾਲਵਾ ਪੱਟੀ ਦੇ ਕਈ ਇਲਾਕਿਆਂ ਤੱਕ ਨਹੀਂ ਪਹੁੰਚਿਆ। ਗਰਮੀ ਕਾਰਨ ਲੋਕ ਪ੍ਰੇਸ਼ਾਨ ਹਨ ਪਰ ਖੇਤਾਂ ਵਿੱਚ ਪਾਣੀ ਦੇ ਵਿਚਕਾਰ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਹਾਲਾਤ ਹੋਰ ਵੀ ਔਖੇ ਬਣੇ ਹੋਏ ਹਨ।

Advertisement

ਪਰਵਾਸੀ ਮਜ਼ਦੂਰ ਅਸ਼ੋਕ, ਵਕੀਲ, ਰਿਸ਼ੀਪਾਲ, ਵਿਨੋਦ ਅਤੇ ਰਾਮਪਾਲ ਯਾਦਵ ਨੇ ਦੱਸਿਆ ਕਿ ਉਨ੍ਹਾਂ ਦੀ 17 ਮੈਂਬਰੀ ਟੋਲੀ ਆਮ ਦਿਨਾਂ ਵਿੱਚ ਇੱਕ ਦਿਨ ਵਿੱਚ 4ਤੋਂ 5 ਏਕੜ ਤੱਕ ਝੋਨੇ ਦੀ ਲੁਆਈ ਕਰ ਲੈਂਦੀ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਵਧੀ ਹੁੰਮਸ ਕਾਰਨ ਕੰਮ ਦੀ ਰਫ਼ਤਾਰ ਕਾਫ਼ੀ ਘਟ ਗਈ ਹੈ। ਉਨ੍ਹਾਂ ਦੱਸਿਆ ਕਿ ਖੇਤਾਂ ਵਿੱਚ ਦਰੱਖ਼ਤਾਂ ਦੀ ਘਾਟ ਹੈ, ਹਵਾ ਨਾ ਚੱਲਣ ਅਤੇ ਪਾਣੀ ’ਚ ਲਗਾਤਾਰ ਖੜ੍ਹੇ ਰਹਿਣ ਨਾਲ ਥਕਾਵਟ ਜਲਦੀ ਮਹਿਸੂਸ ਹੁੰਦੀ ਹੈ, ਜਿਸ ਕਾਰਨ ਕੰਮ ਪ੍ਰਭਾਵਿਤ ਹੋ ਰਿਹਾ ਹੈ।

Advertisement

ਮੌਸਮ ਮਾਹਿਰਾਂ ਮੁਤਾਬਕ ਮੌਨਸੂਨ ਦੀ ਆਮਦ ਤੋਂ ਪਹਿਲਾਂ ਹਵਾ ਵਿੱਚ ਨਮੀ ਵਧਣ ਕਾਰਨ ਹੁੰਮਸ ਹੋਣਾ ਆਮ ਗੱਲ ਹੈ। ਉਨ੍ਹਾਂ ਵੱਧ ਤੋਂ ਵੱਧ ਪਾਣੀ ਪੀਣ, ਸਿਰ ਢੱਕ ਕੇ ਕੰਮ ਕਰਨ, ਦੁਪਹਿਰ ਵੇਲੇ ਸੰਭਵ ਹੋਵੇ ਤਾਂ ਕੁਝ ਸਮਾਂ ਆਰਾਮ ਕਰਨ ਅਤੇ ਲਗਾਤਾਰ ਕੰਮ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ।

Advertisement
×