DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਗਰ ਕੌਂਸਲ ਜੈਤੋ ’ਚ ਹਾਕਮ ਧਿਰ ਨੇ ਜਿੱਤ ਦਾ ਝੰਡਾ ਗੱਡਿਆ

ਨਗਰ ਕੌਂਸਲ ਜੈਤੋ ਦੀਆਂ ਆਮ ਚੋਣਾਂ ’ਚ ਹਾਕਮ ਧਿਰ ‘ਆਪ’ ਦੇ 12, ਸ਼੍ਰੋਮਣੀ ਅਕਾਲੀ ਦੇ ਅਤੇ ਕਾਂਗਰਸ ਦੇ 2 ਉਮੀਦਵਾਰ ਬਾਜ਼ੀ ਮਾਰ ਗਏ ਹਨ। ਭਾਜਪਾ ਖਾਤਾ ਖੋਲ੍ਹਣ ’ਚ ਨਾਕਾਮ ਰਹੀ ਹੈ। ਜੈਤੋ ਦੇ 10 ਵਾਰਡਾਂ ਦੇ 22 ਵੋਟਰਾਂ ਨੇ ‘ਨੋਟਾ’...

  • fb
  • twitter
  • whatsapp
  • whatsapp
featured-img featured-img
ਡੇਢ ਦਹਾਕੇ ਮਗਰੋਂ ਕੌਂਸਲਰ ਬਣੇ ਦਿਲਬਾਗ ਸ਼ਰਮਾ ਆਪਣੇ ਸਮਰਥਕਾਂ ਨਾਲ।
Advertisement

ਨਗਰ ਕੌਂਸਲ ਜੈਤੋ ਦੀਆਂ ਆਮ ਚੋਣਾਂ ’ਚ ਹਾਕਮ ਧਿਰ ‘ਆਪ’ ਦੇ 12, ਸ਼੍ਰੋਮਣੀ ਅਕਾਲੀ ਦੇ ਅਤੇ ਕਾਂਗਰਸ ਦੇ 2 ਉਮੀਦਵਾਰ ਬਾਜ਼ੀ ਮਾਰ ਗਏ ਹਨ। ਭਾਜਪਾ ਖਾਤਾ ਖੋਲ੍ਹਣ ’ਚ ਨਾਕਾਮ ਰਹੀ ਹੈ। ਜੈਤੋ ਦੇ 10 ਵਾਰਡਾਂ ਦੇ 22 ਵੋਟਰਾਂ ਨੇ ‘ਨੋਟਾ’ ’ਤੇ ਮੋਹਰਾਂ ਲਾਈਆਂ, ਜਦ ਕਿ 218 ਵੋਟਾਂ ਰੱਦ ਹੋ ਗਈਆਂ। ਸ਼ਹਿਰ ਦੇ 10 ਵਾਰਡਾਂ ’ਚ ਹੋਈਆਂ ਚੋਣਾਂ ਦੇ ਨਤੀਜਿਆਂ ਮੁਤਾਬਿਕ ਵਾਰਡ ਨੰਬਰ 2 ਤੋਂ ਗੁਰਚਰਨ ਸਿੰਘ (ਅਕਾਲੀ ਦਲ), ਵਾਰਡ 5 ਤੋਂ ਮਨਦੀਪ (ਆਪ), 7 ਤੋਂ ਮਮਤਾ ਰਾਣੀ, 8 ਤੋਂ ਹਰੀਸ਼ ਚੰਦਰ ਗੋਇਲ (ਆਪ), 9 ਤੋਂ ਜਸਬੀਰ ਕੌਰ ਸਿੰਗਲਾ (ਅਕਾਲੀ ਦਲ), 10 ਤੋਂ ਦਿਲਬਾਗ ਸ਼ਰਮਾ ‘ਬਾਗੀ’ (ਕਾਂਗਰਸ), 12 ਤੋਂ ਤੁਲਸੀ ਰਾਮ ਬਾਂਸਲ, 15 ਤੋਂ ਮਨਦੀਪ ਕੌਰ, 16 ਤੋਂ ਵਿਜੈ ਕੁਮਾਰ ਅਤੇ ਵਾਰਡ ਨੰਬਰ 17 ਤੋਂ ਅਮਰ ਸਿੰਘ (ਆਪ) ਜਿੱਤੇ। ਗੌਰਤਲਬ ਹੈ ਕਿ ਸ਼ਹਿਰ ਦੇ ਕੁੱਲ 17 ਵਾਰਡਾਂ ਵਿੱਚੋਂ 7 ਵਾਰਡਾਂ ’ਚ ‘ਆਪ’ ਦੇ ਉਮੀਦਵਾਰ ਨਿਰ ਵਿਰੋਧ ਪਹਿਲਾਂ ਹੀ ਚੁਣੇ ਜਾ ਚੁੱਕੇ ਸਨ। ਜ਼ਿਕਰਯੋਗ ਹੈ ਕਿ ਲਗਾਤਾਰ ਲੰਘੀਆਂ ਤਿੰਨ ਕੌਂਸਲ ਚੋਣਾਂ ’ਚ ਹਾਰ ਦਾ ਮੂੰਹ ਦੇਖਦੇ ਆ ਰਹੇ ਹਿੰਮਤੀ ਨੌਜਵਾਨ ਦਿਲਬਾਗ ਬਾਗੀ 16 ਵਰ੍ਹਿਆ ਦੀ ਲਗਾਤਾਰ ਸਾਧਨਾ ਦੇ ਨਾਲ ਕਾਂਗਰਸੀ ਉਮੀਦਵਾਰ ਵਜੋਂ ਆਪਣੇ ਜੱਦੀ ਵਾਰਡ ’ਚੋਂ ਸਫ਼ਲ ਹੋ ਕੇ ਨਿਕਲੇ ਹਨ। ਉਨ੍ਹਾਂ ਆਪਣੇ ਨੇੜਲੇ ਵਿਰੋਧੀ ਨੂੰ 96 ਵੋਟਾਂ ਦੇ ਫ਼ਰਕ ਨਾਲ ਹਰਾਇਆ। ਸੰਗਤ ਮੰਡੀ (ਧਰਮਪਾਲ ਸਿੰਘ ਤੂਰ): ਸ਼੍ਰੋਮਣੀ ਅਕਾਲੀ ਦਲ ਲਗਾਤਾਰ ਦੂਜੀ ਵਾਰ ਕੌਂਸਲ ’ਤੇ ਕਾਬਜ਼ ਹੋਇਆ ਹੈ। ਜਾਣਕਾਰੀ ਅਨੁਸਾਰ 9 ਵਾਰਡਾਂ ’ਚੋਂ ਸ਼੍ਰੋਮਣੀ ਅਕਾਲੀ ਦਲ 8 ਅਤੇ ‘ਆਪ’ ਨੇ ਇਕ ਸੀਟ ਜਿੱਤੀ।

ਗੋਨਿਆਣਾ ਮੰਡੀ ਵਿੱਚ ਆਜ਼ਾਦ ਉਮੀਦਵਾਰਾਂ ਦਾ ਦਬਦਬਾ

Advertisement

ਗੋਨਿਆਣਾ ਮੰਡੀ (ਮਨੋਜ ਸ਼ਰਮਾ): ਗੋਨਿਆਣਾ ਮੰਡੀ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਨੇ ਇਲਾਕੇ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। 13 ਵਾਰਡਾਂ ਵਾਲੀ ਨਗਰ ਕੌਂਸਲ ਵਿੱਚ ਆਜ਼ਾਦ ਉਮੀਦਵਾਰਾਂ ਨੇ 8 ਸੀਟਾਂ ਜਿੱਤ ਕੇ ਦਬਦਬਾ ਬਣਾਇਆ, ਜਦਕਿ ਆਮ ਆਦਮੀ ਪਾਰਟੀ 5 ਸੀਟਾਂ ਹਾਸਲ ਕਰਨ ਵਿੱਚ ਕਾਮਯਾਬ ਰਹੀ। ਹੈਰਾਨੀਜਨਕ ਤੌਰ ’ਤੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀਆਂ। ਆਜ਼ਾਦ ਉਮੀਦਵਾਰਾਂ ਵਿੱਚ ਗੁਰਮੀਤ ਕੌਰ, ਮੰਜੂ ਜੈਨ, ਮਨਪ੍ਰੀਤ ਸਿੰਘ, ਰਾਕੇਸ਼ ਕੁਮਾਰ ਰੋਮਾ, ਸੈਫੀ ਮੋਂਗਾ, ਸੰਦੀਪ ਕੁਮਾਰ ਐਸਕੇ ਅਤੇ ਗੁਰਪ੍ਰੀਤ ਕੌਰ ਜੇਤੂ ਰਹੇ, ਜਦਕਿ ਵਾਰਡ ਨੰਬਰ 4 ਤੋਂ ਸੰਦੀਪ ਕੁਮਾਰ ਬਿੰਟਾ ਪਹਿਲਾਂ ਹੀ ਬਿਨਾਂ ਮੁਕਾਬਲੇ ਚੁਣੇ ਜਾ ਚੁੱਕੇ ਸਨ। ਜਦੋਂ ਕਿ ਆਮ ਆਦਮੀ ਪਾਰਟੀ ਵੱਲੋਂ ਕਸ਼ਮੀਰੀ ਲਾਲ, ਰਮਨਦੀਪ ਕੌਰ, ਸੁਰਜੀਤ ਰਾਮ, ਸੰਦੀਪ ਅਤੇ ਕਮਲਾ ਦੇਵੀ ਜੇਤੂ ਐਲਾਨੇ ਗਏ।

Advertisement
Advertisement
×