ਗਰੀਬ ਵਿਧਵਾ ਦੇ ਕਮਰੇ ਦੀ ਛੱਤ ਡਿੱਗੀ

ਗਰੀਬ ਵਿਧਵਾ ਦੇ ਕਮਰੇ ਦੀ ਛੱਤ ਡਿੱਗੀ

ਡਿੱਗੀ ਛੱਤ ਵਾਲੇ ਕਮਰੇ ਵਿੱਚ ਖੜ੍ਹਾ ਪੀੜਤ ਪਰਿਵਾਰ।

ਪੱਤਰ ਪ੍ਰੇਰਕ

ਭੁੱਚੋ ਮੰਡੀ, 4 ਅਗਸਤ

ਪਿੰਡ ਬੁਰਜ ਕਾਹਨ ਸਿੰਘ ਵਾਲਾ ਵਿੱਚ ਬੀਤੀ ਰਾਤ ਮੀਂਹ ਕਾਰਨ ਇੱਕ ਗਰੀਬ ਵਿਧਵਾ ਕਰਮਜੀਤ ਕੌਰ ਦੇ ਕਮਰੇ ਦੀ ਛੱਤ ਡਿੱਗ ਪਈ। ਸਰਪੰਚ ਖੁਸ਼ਦੀਪ ਕੌਰ ਦੇ ਉੱਦਮ ਸਦਕਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਘਰ ਦਾ ਸਾਮਾਨ ਨੁਕਸਾਨਿਆ ਗਿਆ। ਸਰਪੰਚ ਖੁਸ਼ਦੀਪ ਕੌਰ ਅਤੇ ਕਾਂਗਰਸੀ ਆਗੂ ਹਰਵਿੰਦਰ ਸਿੰਘ ਝੰਡਾ ਨੇ ਦੱਸਿਆ ਕਿ ਕਰਮਜੀਤ ਕੌਰ ਕੋਲ ਇੱਕ ਹੀ ਕਮਰਾ ਸੀ, ਜਿਸ ਵਿੱਚ ਉਹ ਆਪਣੇ ਦੋ ਬੱਚਿਆਂ ਨਾਲ ਦਿਨ ਕੱਟ ਰਹੀ ਸੀ। ਕੱਲ੍ਹ ਅਚਾਨਕ ਕਮਰਾ ਇੱਕ ਪਾਸੇ ਤੋਂ ਹੇਠਾ ਵੱਲ ਦਬ ਗਿਆ ਅਤੇ ਰਾਤ ਨੂੰ ਕਮਰੇ ਦੀ ਛੱਤ ਡਿੱਗ ਪਈ। ਕਮਰੇ ਦੀ ਖਤਰਨਾਕ ਹਾਲਤ ਨੂੰ ਦੇਖਦਿਆਂ ਪਹਿਲਾਂ ਹੀ ਪੀੜਤ ਪਰਿਵਾਰ ਨੇ ਘਰ ਦੇ ਕੁਝ ਸਾਮਾਨ ਨੂੰ ਗੁਆਂਢੀਆਂ ਦੇ ਘਰ ਤਬਦੀਲ ਕਰ ਦਿੱਤਾ ਸੀ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਕੁੱਝ ਸਾਮਾਨ ਜਿਸ ਨੂੰ ਅਗਲੇ ਦਿਨ ਚੁੱਕਣਾ ਸੀ, ਉਹ ਮਲਬੇ ਵਿੱਚ ਦੱਬਿਆ ਗਿਆ। ਉਨ੍ਹਾਂ ਦਾਨੀ ਸੱਜਣਾਂ ਨੂੰ ਮਦਦ ਦੀ ਅਪੀਲ ਕੀਤੀ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All