DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਜ਼ਦੂਰ ਦੇ ਘਰ ਦੀ ਛੱਤ ਡਿੱਗੀ

ਪਿੰਡ ਤਿਉਣਾ ਵਿੱਚ ਕੱਲ੍ਹ ਦੁਪਹਿਰ ਅਚਾਨਕ ਇੱਕ ਗਰੀਬ ਮਜ਼ਦੂਰ ਪਰਿਵਾਰ ਦੇ ਦੋ ਕਮਰਿਆਂ ਦੀਆਂ ਛੱਤਾਂ ਡਿੱਗ ਗਈਆਂ। ਛੱਤਾਂ ਡਿੱਗਣ ਕਾਰਨ ਭਾਵੇਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕਮਰਿਆਂ ਅੰਦਰ ਪਿਆ ਸਾਮਾਨ ਨੁਕਸਾਨਿਆ ਗਿਆ। ਜਾਣਕਾਰੀ ਅਨੁਸਾਰ ਪਰਸਨ ਸਿੰਘ ਉਰਫ ਮੇਘਾ...

  • fb
  • twitter
  • whatsapp
  • whatsapp
featured-img featured-img
ਪਿੰਡ ਤਿਉਣਾ ਵਿੱਚ ਜਾਇਜ਼ਾ ਲੈਣ ਮੌਕੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਛਿੰਦਾ।
Advertisement

ਪਿੰਡ ਤਿਉਣਾ ਵਿੱਚ ਕੱਲ੍ਹ ਦੁਪਹਿਰ ਅਚਾਨਕ ਇੱਕ ਗਰੀਬ ਮਜ਼ਦੂਰ ਪਰਿਵਾਰ ਦੇ ਦੋ ਕਮਰਿਆਂ ਦੀਆਂ ਛੱਤਾਂ ਡਿੱਗ ਗਈਆਂ। ਛੱਤਾਂ ਡਿੱਗਣ ਕਾਰਨ ਭਾਵੇਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕਮਰਿਆਂ ਅੰਦਰ ਪਿਆ ਸਾਮਾਨ ਨੁਕਸਾਨਿਆ ਗਿਆ। ਜਾਣਕਾਰੀ ਅਨੁਸਾਰ ਪਰਸਨ ਸਿੰਘ ਉਰਫ ਮੇਘਾ ਸਿੰਘ ਮਿਹਨਤ ਮਜ਼ਦੂਰੀ ਕਰ ਕੇ ਆਪਣਾ ਪਰਿਵਾਰ ਪਾਲਦਾ ਹੈ। ਪਰਸਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਨਾਲ ਤੂੜੀ ਵਾਲੀ ਮਸ਼ੀਨ ’ਤੇ ਗਿਆ ਹੋਇਆ ਸੀ ਬਾਅਦ ਵਿੱਚ ਉਸ ਦੀਆਂ ਧੀਆਂ ਹੀ ਘਰ ਵਿੱਚ ਸਨ। ਜਦੋਂ ਹੀ ਉਸ ਦੀਆਂ ਧੀਆਂ ਬਾਹਰ ਕਿਸੇ ਕੰਮ ਲਈ ਕਮਰੇ ’ਚੋਂ ਨਿਕਲੀਆਂ ਤਾਂ ਤੁਰੰਤ ਛੱਤਾਂ ਡਿੱਗ ਪਈਆਂ ਅਤੇ ਉਹ ਵਾਲ-ਵਾਲ ਬਚ ਗਈਆਂ। ਪਰਸਨ ਸਿੰਘ ਦੀ ਪਤਨੀ ਕੁਝ ਮਹੀਨੇ ਪਹਿਲਾਂ ਬਿਮਾਰੀ ਕਾਰਨ ਮੌਤ ਹੋ ਗਈ ਸੀ ਅਤੇ ਹੁਣ ਉਹ ਅਤੇ ਉਸ ਦਾ ਪੁੱਤਰ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਪਾਲ ਰਹੇ ਹਨ। ਇਸ ਮੌਕੇ ਪਿੰਡ ਦੀ ਪੰਚਾਇਤ ਵੱਲੋਂ ਵੀ ਪਰਸਨ ਸਿੰਘ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਹੈ। ਘਟਨਾ ਦਾ ਪਤਾ ਲੱਗਦਿਆਂ ਮੌਕੇ ’ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਛਿੰਦਾ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।

Advertisement
Advertisement
×