ਲੰਬੀ ਥਾਣੇ ਦਾ ਬਿਜਲੀ ਕੁਨੈਕਸ਼ਨ ਕੱਟਿਆ, ਮਗਰੋਂ ਜੋੜਿਆ

ਲੰਬੀ ਥਾਣੇ ਦਾ ਬਿਜਲੀ ਕੁਨੈਕਸ਼ਨ ਕੱਟਿਆ, ਮਗਰੋਂ ਜੋੜਿਆ

ਸਬ ਤਹਿਸੀਲ ਲੰਬੀ ਦੇ ਬਿਜਲੀ ਮੀਟਰ ਦੇ ਕੁਨੈਕਸ਼ਨ ਦੀਆਂ ਕੱੱਟੀਆਂ ਤਾਰਾਂ।

ਇਕਬਾਲ ਸਿੰਘ ਸ਼ਾਂਤ
ਲੰਬੀ, 13 ਅਗਸਤ

ਪਾਵਰਕੌਮ ਨੇ ਲੰਘੇ ਦਿਨੀਂ ਥਾਣਾ ਲੰਬੀ ਅਤੇ ਸਬ ਤਹਿਸੀਲ ਲੰਬੀ ਵੱਲ ਲੱਖਾਂ ਰੁਪਏ ਦੇ ਬਿੱਲ ਬਕਾਏ ਹੋਣ ਕਾਰਨ ਦੋਵਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਸਨ। ਬਿਜਲੀ ਕਰੰਟ ਖੁੱਸਣ ਮਗਰੋਂ ਸਬ-ਤਹਿਸੀਲ ਲੰਬੀ ਦਾ ਕੰਮਕਾਜ ਜੈਨਰੇਟਰ ਦੇ ਸਹਾਰੇ ਚੱਲ ਰਿਹਾ ਹੈ। ਲੰਬੀ ਥਾਣੇ ਦਾ ਕੁਨੈਕਸ਼ਨ ਨੰਬਰ ਐਲ.ਬੀ.11/53 ਕੱਟਣ ਦੇ ਥੋੜ੍ਹੇ ਸਮੇਂ ਬਾਅਦ ਪਾਵਰਕੌਮ ਨੇ ਅੱਜ ਮੁੜ ਤੋਂ ਜੋੜ ਦਿੱਤਾ। ਹਾਲਾਂਕਿ ਸਬ ਤਹਿਸੀਲ ਲੰਬੀ ਨੇ ਇੱਕ ਲੱਖ ਰੁਪਏ ਬਕਾਇਆ ਰਾਸ਼ੀ ਦੀ ਕਿਸ਼ਤ ਵਜੋਂ ਜਮ੍ਹਾਂ ਕਰਵਾਏ ਸਨ।

ਜ਼ਿਕਰਯੋਗ ਹੈ ਕਿ ਲੰਬੀ ਥਾਣੇ ਵੱਲ 2.23 ਲੱਖ ਰੁਪਏ ਅਤੇ ਸਬ ਤਹਿਸੀਲ ਲੰਬੀ ਦੇ ਸਿਰ 4.16 ਲੱਖ ਰੁਪਏ ਹਨ। ਸਬ-ਤਹਿਸੀਲ ਦਾ ਬਿੱਲ ਦਸੰਬਰ 2019 ਤੋਂ ਬਕਾਇਆ ਚੱਲਿਆ ਆ ਰਿਹਾ ਹੈ ਜਦੋਂਕਿ ਥਾਣੇ ਦਾ ਪਿਛਲੇ ਤਿੰਨ-ਚਾਰ ਮਹੀਨੇ ਦਾ ਬਿੱਲ ਬਕਾਇਆ ਹੈ।

ਨਾਇਬ ਤਹਿਸੀਲਦਾਰ ਅਰਜਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਬਿਜਲੀ ਬਿੱਲ ਵਿੱਚੋਂ ਇੱਕ ਲੱਖ ਰੁਪਏ ਜਮ੍ਹਾਂ ਕਰਵਾਏ ਸਨ। ਦੂਜੇ ਪਾਸੇ ਪਾਵਰਕੌਮ ਡਿਵੀਜ਼ਨ ਬਾਦਲ ਦੇ ਕਾਰਜਕਾਰੀ ਇੰਜਨੀਅਰ ਦਾ ਕਹਿਣਾ ਸੀ ਕਿ ਐੱਸ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ ਵੱਲੋਂ ਛੇਤੀ ਬਕਾਇਆ ਬਿਜਲੀ ਬਿੱਲ ਭਰਵਾਉਣ ਦੇ ਭਰੋਸੇ ਬਾਅਦ ਲੰਬੀ ਥਾਣੇ ਦਾ ਕੁਨੈਕਸ਼ਨ ਜੋੜਿਆ ਗਿਆ ਹੈ। ਵਿਭਾਗੀ ਸੂਤਰਾਂ ਨੇ ਕਿਹਾ ਕਿ ਸਬ ਤਹਿਸੀਲ ਦਾ ਬਿੱਲ ਕਾਫ਼ੀ ਸਮੇਂ ਤੋਂ ਬਕਾਇਆ ਚੱਲਿਆ ਆ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All