DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਥਾਣਾ ਮੇਰੇ ਕੋਲ ਖ਼ੁਦ ਚੱਲ ਕੇ ਆਊ’

ਕੌਂਸਲਰ ਦੀ ਔਰਤ ਨਾਲ ਬਹਿਸ ਦੀ ਵੀਡੀਓ ਵਾਇਰਲ; ਰੇਹਡ਼ੀ ਚੁਕਵਾਉਣ ਦੀਆਂ ਧਮਕੀਆਂ ਤੋਂ ਪ੍ਰੇਸ਼ਾਨ ਔਰਤ ਨੇ ਨਿਗਲੀ ਜ਼ਹਿਰ

  • fb
  • twitter
  • whatsapp
  • whatsapp
Advertisement

ਮਹਿੰਦਰ ਸਿੰਘ ਰੱਤੀਆਂ

ਮੋਗਾ, 2 ਫ਼ਰਵਰੀ

Advertisement

ਇੱਥੇ ‘ਆਪ’ ਕੌਂਸਲਰ ਤੋਂ ਪ੍ਰੇਸ਼ਾਨ ਰੇਹੜੀ ਲਗਾ ਕੇ ਘਰ ਦਾ ਗੁਜ਼ਾਰਾ ਚਲਾ ਰਹੀ ਔਰਤ ਨੇ ਕਥਿਤ ਤੌਰ ’ਤੇ ਜ਼ਹਿਰੀਲੀ ਚੀਜ਼ ਨਿਗਲ ਲਈ। ਪੀੜਤ ਸਰਕਾਰੀ ਹਸਪਤਾਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ। ਕੌਂਸਲਰ ਦੀ ਔਰਤ ਨਾਲ ਬਹਿਸ ਦੌਰਾਨ ‘ਥਾਣਾ ਮੇਰੇ ਕੋਲ ਚੱਲ ਕੇ ਆਊ’ ਦੀ ਵੀਡੀਓ ਵਾਇਰਲ ਹੋਣ ਉੱਤੇ ਇਹ ਮਾਮਲਾ ਭਖ਼ ਗਿਆ ਹੈ। ਥਾਣਾ ਸਿਟੀ ਮੁਖੀ ਇੰਸਪੈਕਟਰ ਵਰੁਣ ਨੇ ਕਿਹਾ ਕਿ ਪੀੜਤ ਔਰਤ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਕੌਂਸਲਰ ਨੂੰ ਆਪਣਾ ਪੱਖ ਰੱਖਣ ਲਈ ਥਾਣੇ ਬੁਲਾਇਆ ਗਿਆ ਹੈ।

Advertisement

ਦੂਜੇ ਪਾਸੇ ਕੌਂਸਲਰ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਪਾਇਲ ਅਤੇ ਉਸ ਦੇ ਪਤੀ ਨੇ ਉਨ੍ਹਾਂ ਨੂੰ ਧਮਕਾਇਆ ਸੀ ਅਤੇ ਨਗਰ ਸੁਧਾਰ ਟਰੱਸਟ ਦਫ਼ਤਰ ਵਿੱਚ ਕੋਈ ਗਲਤ ਗੱਲ ਨਹੀਂ ਹੋਈ। ਇਸ ਮਾਮਲੇ ਵਿਚ ਜ਼ਿਲ੍ਹਾ ਦੇ ਬਾਰ ਦੇ ਸਾਬਕਾ ਪ੍ਰਧਾਨਾ ਰਾਜਪਾਲ ਸ਼ਰਮਾ ਅਤੇ ਰੁਮੇਸ਼ ਗਰੋਵਰ ਪੀੜਤ ਔਰਤ ਦੇ ਹੱਕ ਵਿੱਚ ਨਿੱਤਰੇ ਹਨ। ਉਨ੍ਹਾਂ ਕਿਹਾ ਕਿ ਮਾਮਾਲਾ ਹਾਕਮ ਧਿਰ ਨਾਲ ਜੁੜਿਆ ਹੋਇਆ ਹੈ ਅਤੇ ਪੁਲੀਸ ਕਾਰਵਾਈ ਤੋਂ ਆਨਾਕਾਨੀ ਕਰ ਰਹੀ ਹੈ। ਵੇਰਵਿਆਂ ਮੁਤਾਬਕ ਪਾਇਲ ਸ਼ਰਮਾ ਨਾਮ ਦੀ ਔਰਤ ਪਰਿਵਾਰ ਦੇ ਗੁਜ਼ਾਰੇ ਲਈ ਨਗਰ ਸੁਧਾਰ ਟਰਸਟ ਕੋਲ ਰੇਹੜੀ ਲਗਾ ਕੇ ਪਰੌਂਠੇ ਵੇਚਦੀ ਹੈ। ਪੀੜਤ ਨਾਲ ਕੰਮ ਕਰਦੀ ਮਹਿਲਾ ਨੇ ਦੱਸਿਆ ਕਿ ਕੌਂਸਲਰ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਪੀੜਤ ਔਰਤ ਕਿਸੇ ਕਾਰਨ ਸਮੇਂ ਸਿਰ ਕਿਸ਼ਤ ਨਹੀਂ ਦੇ ਸਕੀ ਸੀ। ਕੌਂਸਲਰ ਨੇ ਸਟਾਲ ’ਤੇ ਆ ਕੇ ਗਾਹਕਾਂ ਦੀ ਮੌਜੂਦਗੀ ਵਿੱਚ ਪੈਸਿਆਂ ਦੀ ਮੰਗ ਕੀਤੀ ਅਤੇ ਪੀੜਤ ਪਾਇਲ ਨੂੰ ਸਟਾਲ ਹਟਾਉਣ ਦੀ ਧਮਕੀ ਦਿੱਤੀ। ਇਸ ਦੌਰਾਨ ਕੌਂਸਲਰ ਆਪੇ ਤੋਂ ਬਾਹਰ ਹੋ ਗਿਆ ਅਤੇ ਉਸ ਨੇ ਰੇਹੜੀ ਚੁਕਵਾਉਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਦੀ ਧਮਕੀਆਂ ਦੇਣ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਆਖਿਆ ਜਾ ਰਿਹਾ ਕਿ ਥਾਣਾ ਉਸ ਕੋਲ ਚੱਲ ਕੇ ਆਊ। ਇਸ ਤੋਂ ਅਗਲੇ ਦਿਨ ਪੀੜਤ ਨੂੰ ਨਗਰ ਸੁਧਾਰ ਟਰੱਸਟ ਅਧਿਕਾਰੀਆਂ ਅਤੇ ਇੱਕ ਸਿਆਸੀ ਆਗੂ ਨੇ ਦਫ਼ਤਰ ਬੁਲਾਇਆ ਅਤੇ ਸਟਾਲ ਚੁੱਕਣ ਲਈ ਕਿਹਾ ਗਿਆ। ਇਸ ਕਾਰਨ ਪਾਇਲ ਨੇ ਘਰ ਜਾ ਕੇ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ। ਪਾਇਲ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ ਹੀ ਬੇਟੀ ਹੈ ਅਤੇ ਪੂਰੇ ਪਰਿਵਾਰ ਦਾ ਖਰਚਾ ਇਸੇ ਸਟਾਲ ਤੋਂ ਚਲਦਾ ਸੀ। ਥਾਣਾ ਸਿਟੀ ਮੁਖੀ ਇੰਸਪੈਕਟਰ ਵਰੁਣ ਨੇ ਸੰਪਰਕ ਕਰਨ ਉੱਤੇ ਕਿਹਾ ਕਿ ਕੌਂਸਲਰ ਨੂੰ 5 ਵਜੇ ਪੱਖ ਪੇਸ਼ ਕਰਨ ਲਈ ਥਾਣੇ ਸੱਦਿਆ ਗਿਆ ਸੀ ਪਰ ਉਹ ਇੱਥੇ ਨਹੀਂ ਆਇਆ।

Advertisement
×