DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਚਹਿਰੀ ਰੋਡ ਦੇ ਨਿਰਮਾਣ ਦਾ ਮਾਮਲਾ ਮੁੱਖ ਮੰਤਰੀ ਕੋਲ ਪੁੱਜਿਆ

ਮਾਨਸਾ ਸ਼ਹਿਰ ਦੀ ਵੀ ਆਈ ਪੀ ਕਚਹਿਰੀ ਰੋਡ ਦੀ ਸੜਕ ਦੇ ਨਿਰਮਾਣ ਵਿੱਚ ਘਟੀਆ ਸਮੱਗਰੀ ਵਰਤਣ ਅਤੇ ਦੋ ਮਹੀਨਿਆਂ ਵਿੱਚ ਸੜਕ ਟੁੱਟਣ ਦਾ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਦਰਬਾਰ ਪਹੁੰਚ ਗਿਆ ਹੈ। ਮੁੱਖ ਮੰਤਰੀ ਨੇ ਵਿਜੀਲੈਂਸ ਵਿਭਾਗ ਤੋਂ ਦੋ...

  • fb
  • twitter
  • whatsapp
  • whatsapp
featured-img featured-img
ਮਾਨਸਾ ਵਿੱਚ ਸੜਕ ਤੋਂ ਸਮੱਗਰੀ ਦਾ ਨਮੂਨਾ ਲੈਂਦੇ ਹੋਏ ਅਧਿਕਾਰੀ।
Advertisement

ਮਾਨਸਾ ਸ਼ਹਿਰ ਦੀ ਵੀ ਆਈ ਪੀ ਕਚਹਿਰੀ ਰੋਡ ਦੀ ਸੜਕ ਦੇ ਨਿਰਮਾਣ ਵਿੱਚ ਘਟੀਆ ਸਮੱਗਰੀ ਵਰਤਣ ਅਤੇ ਦੋ ਮਹੀਨਿਆਂ ਵਿੱਚ ਸੜਕ ਟੁੱਟਣ ਦਾ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਦਰਬਾਰ ਪਹੁੰਚ ਗਿਆ ਹੈ। ਮੁੱਖ ਮੰਤਰੀ ਨੇ ਵਿਜੀਲੈਂਸ ਵਿਭਾਗ ਤੋਂ ਦੋ ਦਿਨਾਂ ਵਿੱਚ ਇਸ ਦੀ ਰਿਪੋਰਟ ਮੰਗੀ ਹੈ। ਅੱਜ ਮੰਡੀ ਬੋਰਡ ਦੇ ਐੱਸ ਸੀ ਵਿਪਨ ਖੰਨਾ ਅਤੇ ਉਨ੍ਹਾਂ ਦੀ ਟੀਮ ਨੇ ਸੜਕ ਵਿੱਚ ਵਰਤੀ ਸਮੱਗਰੀ ਦੇ ਨਮੂਨੇ ਭਰੇ ਅਤੇ ਉਸ ਨੂੰ ਜਾਂਚ ਲਈ ਪਟਿਆਲਾ ਭੇਜ ਦਿੱਤਾ। ਸੋਮਵਾਰ ਨੂੰ ਇਸ ਦੀ ਰਿਪੋਰਟ ਆਉਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਸੜਕ ’ਚ ਮਾੜੀ ਸਮੱਗਰੀ ਵਰਤਣ ਦੇ ਖ਼ਦਸ਼ੇ ਸਬੰਧੀ ਵਕੀਲ ਗੁਰਲਾਭ ਸਿੰਘ ਮਾਹਲ ਨੇ ਵਿਜੀਲੈਂਸ ਨੂੰ ਇਸ ਦੀ ਸ਼ਿਕਾਇਤ ਕੀਤੀ ਸੀ। ਮਾਨਸਾ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਵੀ ਸੜਕ ਦਾ ਮੁਆਇਨਾ ਕਰਨ ਤੋਂ ਬਾਅਦ ਇਸ ਦੀ ਇੱਕ ਜਾਂਚ ਕਮੇਟੀ ਕਾਇਮ ਕਰ ਚੁੱਕੇ ਹਨ। ਜਾਣਕਾਰੀ ਅਨੁਸਾਰ ਸ਼ਹਿਰੀ ਦੀ ਵੀ ਆਈ ਪੀ ਕਚਹਿਰੀ ਰੋਡ ਕਰੀਬ ਦੋ ਮਹੀਨੇ ਪਹਿਲਾਂ ਲਗਭਗ 25 ਲੱਖ ਰੁਪਏ ਦੀ ਲਾਗਤ ਨਾਲ 700 ਫੁੱਟ ਬਣੀ ਸੀ, ਦੋ ਮਹੀਨਿਆਂ ਬਾਅਦ ਹੀ ਸੜਕ ਵਿਚੋਂ ਬਜਰੀ, ਬਰੇਤੀ ਅਤੇ ਬੁਰਕੀਆਂ ਨਿਕਲਣ ਲੱਗੀਆਂ। ਐਡਵੋਕੇਟ ਗੁਰਲਾਭ ਸਿੰੰਘ ਮਾਹਲ, ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਕਿਸਾਨ ਆਗੂ ਰੁਲਦੂ ਸਿੰਘ, ਧੰਨਾ ਮੱਲ ਗੋਇਲ ਆਦਿ ਨੇ ਇਸ ਦੇ ਵਿਰੁੱਧ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਇਸ ਸੜਕ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਗਈ ਅਤੇ ਬਾਅਦ ਵਿੱਚ ਸੜਕ ’ਤੇ ਕੁੱਝ ਥਾਵਾਂ ’ਤੇ ਉਸ ਦੀ ਮੁਰੰਮਤ ਵੀ ਕੀਤੀ ਗਈ। ਹੁਣ ਮੁੱਖ ਮੰਤਰੀ ਭਗਵੰਤ ਮਾਨ ਕੋਲ ਪੁੱਜਣ ਤੋਂ ਬਾਅਦ ਇਹ ਮਾਮਲਾ ਹੋਰ ਭਖ ਗਿਆ ਹੈ। ਸ਼ਹਿਰੀ ਵਾਸੀਆਂ ਨੇ ਵਿਜੀਲੈਂਸ ਕੋਲ ਵੀ ਇਸ ਦੀ ਲਿਖਤੀ ਸ਼ਿਕਾਇਤ ਭੇਜੀ ਸੀ। ਵਕੀਲ ਗੁਰਲਾਭ ਸਿੰਘ ਮਾਹਲ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਨੋਟਿਸ ਤੋਂ ਬਾਅਦ ਨਮੂਨਿਆਂ ਦੀ ਛੇਤੀ ਰਿਪੋਰਟ ਲੈਣ ਲਈ ਪਟਿਆਲਾ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਸ਼ਹਿਰ ਦੀ 21 ਮੈਂਬਰੀ ਸੰਘਰਸ਼ ਕਮੇਟੀ ਵੱਲੋਂ ਸ਼ਹਿਰ ਵਿੱਚ ਬਣ ਰਹੀਆਂ ਅਤੇ ਬਣ ਚੁੱਕੀਆਂ ਸੜਕਾਂ ਵਿੱਚ ਵਰਤੀ ਸਮੱਗਰੀ ਅਤੇ ਕਥਿਤ ਗਬਨ ਦੇ ਚੱਲਦੇ ਉਨ੍ਹਾਂ ਦੀ ਜਾਂਚ ਕਰਨ ਲਈ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਬਾਕੀ ਸੜਕਾਂ ਦੀ ਵੀ ਜਾਂਚ-ਪੜਤਾਲ ਹੋਣੀ ਚਾਹੀਦੀ ਹੈ।

Advertisement
Advertisement
×