
ਮਾਨਸਾ ’ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨੈਸ਼ਨਲ ਕਾਲਜ ਦੇ ਟਰੱਸਟੀ ਮੈਂਬਰ। -ਫੋਟੋ: ਸੁਰੇਸ਼
ਜੋਗਿੰਦਰ ਸਿੰਘ ਮਾਨ
ਮਾਨਸਾ, 5 ਫਰਵਰੀ
ਨੈਸ਼ਨਲ ਕਾਲਜ ਕਮੇਟੀ ਭੀਖੀ ਦੇ ਸਮੂਹ ਲਾਈਫ਼ ਟਾਈਮ ਟਰੱਸਟੀ ਮੈਂਬਰਾਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਕਾਲਜ ਉਤੇ ਪਿਛਲੇ 7-8 ਸਾਲਾਂ ਤੋਂ ਕੁਝ ਰਾਜਨੀਤਿਕ ਲੋਕਾਂ ਨੇ, ਜੋ ਕਬਜ਼ਾ ਕੀਤਾ ਹੋਇਆ ਹੈ, ਉਸ ਤੋਂ ਰਾਹਤ ਦਿਵਾ ਕੇ ਕਿਸੇ ਸਿਵਲ ਅਧਿਕਾਰੀ ਨੂੰ ਪ੍ਰਬੰਧਕ ਨਿਯੁਕਤ ਕੀਤਾ ਜਾਵੇ ਅਤੇ ਕਾਲਜ ਵਿਚ ਹੋਈਆਂ ਬੇਨਿਯਮੀਆਂ ਦੀ ਪੜਤਾਲ ਕਰਵਾਕੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਮੰਗ ਅੱਜ ਇਥੇ ਸੰਸਥਾ ਦੇ ਵੱਡੀ ਪੱਧਰ ’ਤੇ ਟਰੱਸਟੀ ਮੈਂਬਰਾਂ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਕੀਤੀ ਗਈ। ਉਨ੍ਹਾਂ ਕਿਹਾ ਕਿ ਸੰਸਥਾ ਦੇ 326 ਟਰੱਸਟੀ ਮੈਂਬਰਾਂ ਦਾ ਆਮ ਇਜਲਾਸ ਬੁਲਾ ਕੇ ਚੋਣ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਇਹ ਕਾਲਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਫੀਲੀਏਟਡ ਹੈ, ਪ੍ਰੰਤੂ ਏਡਿਡ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਲਜ ਚਲਾਉਣ ਲਈ ਕਾਲਜ ਨੂੰ ਆਪਣੀ ਆਮਦਨ ਖੁਦ ਕਰਨੀ ਪੈਂਦੀ ਹੈ, ਜਿਸ ਦੇ ਪਹਿਲੇ ਪ੍ਰਧਾਨ ਕਾਮਰੇਡ ਫਕੀਰੀਆ ਸਿੰਘ ਬਣੇ, ਜਿਨ੍ਹਾਂ ਸਮਾਂ ਉਹ ਜਿਉਂਦੇ ਰਹੇ ਹਰ ਤਿੰਨ ਸਾਲਾਂ ਬਾਅਦ ਨਿਰਵਿਰੋਧ ਪ੍ਰਧਾਨ ਚੁਣੇ ਜਾਂਦੇ ਰਹੇ ਸਨ। ਸਮੂਹ ਟਰੱਸਟੀ ਮੈਂਬਰ ਪੰਜਾਬ ਸਰਮਾਰ ਤੋਂ ਮੰਗ ਕਰਦੇ ਹਨ ਕਿ ਕਿਸੇ ਸਿਵਲ ਅਧਿਕਾਰੀ ਨੂੰ ਲਗਾਕੇ ਕਾਲਜ ਅੰਦਰ ਹੋ ਰਹੀਆਂ ਬੇਨਿਯਮੀਆਂ ਦੀ ਪੜਤਾਲ ਕਰਵਾ ਕੇ ਕਸੂਰਵਾਰਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਸ ਤੋਂ ਬਾਅਦ 326 ਲਾਈਫ ਟਾਈਮ ਟਰੱਸਟੀ ਮੈਂਬਰਾਂ ਦਾ ਆਮ ਇਜਲਾਸ ਬੁਲਾ ਕੇ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਈ ਜਾਵੇ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ