ਵਧਾਈ ਮੰਗਣ ਗਏ ਮਹੰਤਾਂ ’ਤੇ ਮਹੰਤਾਂ ਵੱਲੋਂ ਹਮਲਾ

ਵਧਾਈ ਮੰਗਣ ਗਏ ਮਹੰਤਾਂ ’ਤੇ ਮਹੰਤਾਂ ਵੱਲੋਂ ਹਮਲਾ

ਜ਼ਖਮੀ ਮਹੰਤ ਜਾਣਕਾਰੀ ਦਿੰਦੇ ਹੋਏ।

ਲਖਵੀਰ ਸਿੰਘ ਚੀਮਾ
ਟੱਲੇਵਾਲ, 2 ਜੂਨ

ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਸੱਦੋਵਾਲ ਵਿੱਚ ਵਧਾਈ ਲੈਣ ਗਏ ਮਹੰਤਾਂ ‘ਤੇ ਹਠੂਰ ਦੇ ਕੁਝ ਮਹੰਤਾਂ ਵੱਲੋਂ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ।

ਜ਼ਖ਼ਮੀ ਸੋਨੀਆਂ ਮਹੰਤ, ਭਾਵਨਾ ਮਹੰਤ, ਖੁਸ਼ੀ ਮਹੰਤ ਅਤੇ ਸੁੱਖੀ ਮਹੰਤ ਨੇ ਦੱਸਿਆ ਕਿ ਉਹ ਪਿੰਡ ਸੱਦੋਵਾਲ ਵਿੱਚ ਵਧਾਈ ਮੰਗਣ ਗਏ ਸਨ, ਜਿੱਥੇ ਹਠੂਰ ਦੇ ਕੁਝ ਮਹੰਤਾਂ ਨੇ 10-15 ਹੋਰ ਨੌਜਵਾਨਾਂ ਸਮੇਤ ਪਿਸਤੌਲ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਲੈੱਸ ਹੋ ਕੇ ਉਨ੍ਹਾਂ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਉਨ੍ਹਾਂ ਨੇ ਲੋਕਾਂ ਦੇ ਘਰਾਂ ‘ਚ ਵੜ ਕੇ ਆਪਣੀ ਜਾਨ ਬਚਾਈ। ਇਸ ਮੌਕੇ ਤਮੰਨਾ ਮਹੰਤ ਅਤੇ ਠੰਡੀ ਮਹੰਤ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਸੱਦੋਵਾਲ ਨੂੰ ਹਠੂਰ ਦੇ ਮਹੰਤਾਂ ਤੋਂ ਮੁੱਲ ਖਰੀਦ ਰੱਖਿਆ ਹੈ। ਜਿੱਥੇ ਉਨ੍ਹਾਂ ਦੇ ਸਾਥੀ ਅੱਜ ਵਧਾਈ ਮੰਗਣ ਗਏ ਸਨ, ਪਰ ਹਠੂਰ ਦੇ ਕੁਝ ਮਹੰਤਾਂ ਨੇ ਗੁੰਡਾਗਰਦੀ ਕਰਦਿਆਂ ਨਾ ਸਿਰਫ਼ ਉਨ੍ਹਾਂ ਨੂੰ ਗੰਭੀਰ ਰੂਪ ‘ਚ ਜਖ਼ਮੀ ਕਰ ਦਿੱਤਾ, ਸਗੋਂ ਉਨ੍ਹਾਂ ਦੀਆਂ ਗੱਡੀਆਂ ਵੀ ਭੰਨ ਦਿੱਤੀਆਂ।

ਇਸ ਸਬੰਧੀ ਥਾਣਾ ਟੱਲੇਵਾਲ ਦੀ ਐਸਐਚਓ ਅਮਨਦੀਪ ਕੌਰ ਨੇ ਕਿਹਾ ਕਿ ਮਹੰਤਾਂ ਦੇ ਦੋ ਗਰੁੱਪਾਂ ’ਚ ਏਰੀਏ ਦੀ ਵੰਡ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਸੱਦੋਵਾਲ ਵਿੱਚ ਹੋਈ ਲੜਾਈ ਨੂੰ ਲੈ ਕੇ ਜ਼ਖਮੀਆਂ ਦੇ ਬਿਆਨ ਦਰਜ ਕਰਕੇ ਮੁਲਜ਼ਮਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।

ਕੀ ਕਹਿਣਾ ਹੈ ਦੂਜੀ ਧਿਰ ਦਾ

ਇਸ ਸਬੰਧੀ ਹਠੂਰ ਧਿਰ ਦੇ ਮਹੰਤ ਕਿਰਨ ਨੇ ਕਿਹਾ,‘ਸਾਡਾ ਸ਼ਹਿਣਾ ਦੇ ਮਹੰਤਾਂ ਨਾਲ ਇਲਾਕੇ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਕੁਝ ਦਿਨ ਪਹਿਲਾਂ ਇਨ੍ਹਾਂ ਨੇ ਸਾਡੇ ’ਤੇ ਪਿੰਡ ਲੱਖੇ ਨੇੜੇ ਹਮਲਾ ਕੀਤਾ ਸੀ। ਸੱਦੋਵਾਲ ਵਿੱਚ ਵਧਾਈ ਨੂੰ ਲੈ ਕੇ ਸਾਡੀ ਸਿਰਫ਼ ਤੂੰ ਤੂੰ ਮੈਂ ਮੈਂ ਹੋਈ ਹੈ। ਅਸੀਂ ਉਨ੍ਹਾਂ ਦੇ ਕਿਸੇ ਮਹੰਤ ਨੂੰ ਕੁਝ ਨਹੀਂ ਕਿਹਾ। ਉਨ੍ਹਾਂ ਵਲੋਂ ਗੱਡੀਆਂ ਵੀ ਆਪਣੇ ਆਪ ਭੰਨੀਆਂ ਗਈਆਂ ਹਨ।’

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਸ਼ਹਿਰ

View All