ਆਪਣੀ ਤਕਦੀਰ ’ਤੇ ਹੰਝੂ ਵਹਾਅ ਰਿਹੈ ਢੁੱਡੀਕੇ ਦਾ ਹਾਕੀ ਸਟੇਡੀਅਮ

ਐਸਟਰੋਟਰਫ ਵਿਛਾਉਣ ਦੀ ਯੋਜਨਾ ਲਟਕੀ; ਗੈਰ ਸਮਾਜੀ ਅਨਸਰਾਂ ਦਾ ਬਣਿਆ ਅੱਡਾ

ਆਪਣੀ ਤਕਦੀਰ ’ਤੇ ਹੰਝੂ ਵਹਾਅ ਰਿਹੈ ਢੁੱਡੀਕੇ ਦਾ ਹਾਕੀ ਸਟੇਡੀਅਮ

ਪਿੰਡ ਢੁੱਡੀਕੇ ਵਿੱਚ ਅਧੂਰੇ ਪਏ ਹਾਕੀ ਸਟੇਡੀਅਮ ’ਚ ਉੱਗਿਆ ਘਾਹ- ਫੂਸ

ਮਹਿੰਦਰ ਸਿੰਘ ਰੱਤੀਆਂ
ਮੋਗਾ, 7 ਅਗਸਤ

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਭਾਵੇਂ ਕੈਪਟਨ ਸਰਕਾਰ ਦੀ ਨਵੀਂ ਖੇਡ ਨੀਤੀ ’ਚ ਸੂਬੇ ਦੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦੀ ਗੱਲ ਆਖੀ ਗਈ ਹੈ ਪਰ ਇਸ ਦਾਅਵੇ ਦਾ ਦੂਜਾ ਪਹਿਲੂ ਇਹ ਹੈ ਕਿ ਢੁੱਡੀਕੇ ਵਿੱਚ ਅਧੂਰਾ ਪਿਆ ਐਸਟਰੋਟਰਫ ਹਾਕੀ ਸਟੇਡੀਅਮ ਆਪਣੀ ਤਕਦੀਰ ’ਤੇ ਹੰਝੂ ਵਹਾ ਰਿਹਾ ਹੈ। ਜਿਥੇ ਇਹ ਸਟੇਡੀਅਮ ਨਸ਼ੇੜੀਆਂ, ਗੈਰ ਸਮਾਜੀ ਅਨਸਰਾਂ ਦਾ ਅੱਡਾ ਬਣਿਆ ਹੋਇਆ ਹੈ, ਉਥੇ ਇਸ ਨੇ ਜੰਗਲ ਦਾ ਰੂਪ ਧਾਰ ਲਿਆ ਹੈ।

ਅਕਾਲੀ ਭਾਜਪਾ ਸਰਕਾਰ ਵੇਲੇ ਤੱਤਕਾਲੀ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਲਾਲਾ ਲਾਜਪਤ ਰਾਏ ਦੇ 150ਵੇਂ ਜਨਮ ਦਿਹਾੜੇ ਮੌਕੇ 28 ਜਨਵਰੀ 2016 ਨੂੰ 18 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਐਸਟਰੋਟਰਫ ਹਾਕੀ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਸੀ। ਸਟੇਡੀਅਮ ਦੀ ਫਰਸ਼ ਤੇਜ਼ੀ ਨਾਲ ਬਣ ਕੇ ਲਗਪਗ ਤਿਆਰ ਵੀ ਹੋ ਗਈ ਪਰ ਜਦੋਂ ਤਕ ਮੈਦਾਨ ਅਤੇ ਐਸਟਰੋਟਰਫ ਦੀ ਵਾਰੀ ਆਈ ਤਾਂ ਸੂਬੇ ਵਿੱਚ ਸੱਤਾ ਤਬਦੀਲ ਹੋ ਗਈ। ਉਸ ਤੋਂ ਬਾਅਦ ਕੰਮ ਜਿਥੇ ਅਤੇ ਜਿਵੇਂ ਸੀ ਉਥੇ ਹੀ ਰੁਕ ਗਿਆ। ਹਾਕੀ ਦੇ ਅਨੇਕਾਂ ਸੁਪਰ ਸਟਾਰ ਦੇਣ ਵਾਲਾ ਇਹ ਹਾਕੀ ਸਟੇਡੀਅਮ ਅੱਜ ਬਦਹਾਲੀ ਦਾ ਸ਼ਿਕਾਰ ਹੈ। ਖੇਡ ਮੰਤਰੀ ਨੇ ਇਹ ਹਾਕੀ ਮੈਦਾਨ ਜਲਦੀ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਹੁਣ ਤੱਕ ਸਟੇਡੀਅਮ ਦੀ ਸਥਿਤੀ ਜਿਉਂ ਦੀ ਤਿਉਂ ਹੈ।

ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਚਰਨਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਦਾ ਨੇ ਆਪਣਾ ਕੰਮ ਮੁਕੰਮਲ ਕਰ ਦਿੱਤਾ ਹੈ ਅਤੇ ਐਸਟਰੋਟਰਫ ਖੇਡ ਵਿਭਾਗ ਵਲੋਂ ਵਿਛਾਈ ਜਾਣੀ ਹੈ। ਖੇਡ ਵਿਭਾਗ ਦੇ ਐਕਸੀਅਨ ਸੰਜੇ ਮਹਾਜਨ ਨੇ ਸੰਪਰਕ ਕਰਨ ’ਤੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਹਾਕੀ ਸਟੇਡੀਅਮ ਦੇ ਰਹਿੰਦੇ ਕੰਮ ਲਈ ਗ੍ਰਾਂਟ ਜਾਰੀ ਕਰਨ ਵਾਸਤੇ ਪੱਤਰ ਲਿਖਿਆ ਗਿਆ ਹੈ।

 

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All