DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਰੀਨੌ ਦਾ ਰਜਬਾਹਾ ਪਹਿਲਾ ਪਾਣੀ ਨਾ ਝੱਲ ਸਕਿਆ

ਪਿੰਡ ਹਰੀਨੌ ਵਿੱਚ ਕੰਕਰੀਟ ਨਾਲ ਪੱਕੇ ਕੀਤੇ ਗਏ ਰਜਬਾਹੇ ਨੇ ਪਹਿਲਾ ਪਾਣੀ ਹੀ ਨਹੀਂ ਝੱਲਿਆ ਅਤੇ ਪਾਣੀ ਛੱਡਣ ਦੇ ਪਹਿਲੇ ਹਫ਼ਤੇ ਹੀ ਉਸ ਦਾ ਵੱਡਾ ਹਿੱਸਾ ਤਰੇੜਾਂ ਪੈਣ ਮਗਰੋਂ ਟੁੱਟ ਕੇ ਨਹਿਰ ਵਿੱਚ ਡਿੱਗ ਗਿਆ। ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ...

  • fb
  • twitter
  • whatsapp
  • whatsapp
featured-img featured-img
ਪਿੰਡ ਹਰੀਨੌ ਵਿੱਚ ਟੁੱਟਿਆ ਹੋਇਆ ਰਜਬਾਹਾ।
Advertisement

ਪਿੰਡ ਹਰੀਨੌ ਵਿੱਚ ਕੰਕਰੀਟ ਨਾਲ ਪੱਕੇ ਕੀਤੇ ਗਏ ਰਜਬਾਹੇ ਨੇ ਪਹਿਲਾ ਪਾਣੀ ਹੀ ਨਹੀਂ ਝੱਲਿਆ ਅਤੇ ਪਾਣੀ ਛੱਡਣ ਦੇ ਪਹਿਲੇ ਹਫ਼ਤੇ ਹੀ ਉਸ ਦਾ ਵੱਡਾ ਹਿੱਸਾ ਤਰੇੜਾਂ ਪੈਣ ਮਗਰੋਂ ਟੁੱਟ ਕੇ ਨਹਿਰ ਵਿੱਚ ਡਿੱਗ ਗਿਆ। ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਜੇਪਾਲ ਸਿੰਘ ਸੰਧੂ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਨੂੰ ਬਣਾਉਣ ਵਿੱਚ ਕਥਿਤ ਤੌਰ ’ਤੇ ਭ੍ਰਿਸ਼ਟਾਚਾਰ ਕੀਤੇ ਹੋਣ ਦਾ ਖਦਸ਼ਾ ਪ੍ਰਗਟਾਇਆ। ਅਜੇਪਾਲ ਸਿੰਘ ਸੰਧੂ ਨੇ ਕਿਹਾ ਕਿ ਕਰੋੜਾਂ ਰੁਪਏ ਲਾਗਤ ਨਾਲ ਹਰੀਨੌ ਪਿੰਡ ਵਿੱਚ ਦੀ ਲੰਘਦੇ ਇਸ ਰਜਬਾਹੇ ਨੂੰ ਕੰਕਰੀਟ ਦਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਮੁਕੰਮਲ ਕਰ ਕੇ ਇਸ ਵਿੱਚ ਪਾਣੀ ਛੱਡੇ ਨੂੰ ਹਾਲੇ ਹਫਤਾ ਵੀ ਨਹੀਂ ਹੋਇਆ ਕਿ ਇਹ ਪਹਿਲੇ ਪਾਣੀ ਦੀ ਮਾਰ ਨਹੀਂ ਝੱਲ ਸਕਿਆ ਅਤੇ ਹਰੀ ਨੌ ਤੋਂ ਕਾਸਮ ਭੱਟੀ ਵਾਲੀ ਸੜਕ ’ਤੇ ਪੁੱਲ ਨਜ਼ਦੀਕ ਵੱਡਾ ਹਿੱਸਾ ਟੁੱਟਕੇ ਨਹਿਰ ਵਿੱਚ ਹੀ ਡਿੱਗ ਪਿਆ। ਇਸ ਸਬੰਧੀ ਨਹਿਰ ਵਿਭਾਗ ਦੇ ਐਕਸੀਐਨ ਜਿਨੇਸ਼ ਗੋਇਲ ਨੇ ਕਿਹਾ ਕਿ ਹਰੀਨੌ ਪਿੰਡ ਨਜ਼ਦੀਕ ਰਜਬਾਹੇ ਦੇ ਗੇਟਾਂ ਵਿੱਚ ਦਰਖੱਤ ਫਸਣ ਕਰ ਕੇ ਗੇਟਾਂ ਕੋਲ ਪਾਣੀ ਜ਼ਿਆਦਾ ਭਰ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਇਸ ਨੂੰ ਸਾਫ ਕੀਤਾ ਤਾਂ ਨਹਿਰ ਇੱਕ ਖਾਲੀ ਹੋ ਗਈ ਅਤੇ ਹਵਾ ਦਾ ਦਬਾਅ ਵਧਣ ਕਾਰਨ ਇਸ ਦੇ ਕਿਨਾਰਿਆਂ ਦਾ ਕੁਝ ਹਿੱਸਾ ਟੁੱਟ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਦੀ ਮੁਰੰਮਤ ਕਰ ਕੇ ਪਹਿਲਾਂ ਵਾਂਗ ਬਣਾ ਦਿੱਤੀ ਜਾਵੇਗਾ। ਉਨ੍ਹਾਂ ਇਸ ਨੂੰ ਬਣਾਉਣ ਵਿੱਚ ਕਿਸੇ ਵੀ ਤਰ੍ਹਾਂ ਬੇਨਿਯਮੀ ਹੋਈ ਹੋਣ ਤੋਂ ਇਨਕਾਰ ਕੀਤਾ ਹੈ।

Advertisement
Advertisement
×