ਸਰਕਾਰ ਨੇ ਬਿਜਲੀ ਦੇ ਰੇਟ ਘਟਾਏ, ਬਿੱਲ ਪੁਰਾਣੇ ਰੇਟ ’ਤੇ ਆਏ

ਖਪਤਕਾਰ ਦੁਬਿਧਾ ਵਿੱਚ; ਹੜਤਾਲਾਂ ਕਾਰਨ ਦਫ਼ਤਰਾਂ ’ਚ ਵੀ ਸੁਣਵਾਈ ਨਹੀਂ

ਸਰਕਾਰ ਨੇ ਬਿਜਲੀ ਦੇ ਰੇਟ ਘਟਾਏ, ਬਿੱਲ ਪੁਰਾਣੇ ਰੇਟ ’ਤੇ ਆਏ

ਮਾਨਸਾ ਵਿੱਚ ਬਿਜਲੀ ਦੇ ਪੁਰਾਣੇ ਰੇਟਾਂ ਵਾਲੇ ਬਿਲ ਦਿਖਾਉਂਦੇ ਹੋਏ ਖਪਤਕਾਰ। - ਫੋਟੋ:ਸੁਰੇਸ਼

ਜੋਗਿੰਦਰ ਸਿੰਘ ਮਾਨ
ਮਾਨਸਾ, 24 ਨਵੰਬਰ

ਭਾਵੇਂ ਪੰਜਾਬ ਮੰਤਰੀ ਮੰਡਲ ਨੇ ‘ਪੰਜਾਬ ਦਿਵਸ’ ਮੌਕੇ ਲੋਕਾਂ ਨੂੰ ਦੀਵਾਲੀ ਦਾ ਤੋਹਫ਼ਾ ਦਿੰਦਿਆਂ ਸੂਬੇ ਵਿੱਚ ਘਰੇਲੂ ਬਿਜਲੀ 3 ਰੁਪਏ ਸਸਤੀ ਕਰਨ ਦਾ ਫੈਸਲਾ ਲਿਆ ਸੀ ਅਤੇ ਉਸ ਨੂੰ ਪਹਿਲੀ ਨਵੰਬਰ ਤੋਂ ਹੀ ਲਾਗੂ ਕਰਨ ਦਾ ਪੰਜਾਬੀਆਂ ਲਈ ਵੱਡਾ ਤੋਹਫ਼ਾ ਕਰਾਰ ਦਿੱਤਾ ਗਿਆ ਸੀ, ਪਰ ਇਹ ਘਟੇ ਹੋਏ ਰੇਟ ਅੱਜ ਲਾਗੂ ਹੋਣ ਦੇ ਬਾਵਜੂਦ ਘਰੇਲੂ ਖਪਤਕਾਰਾਂ ਨੂੰ ਅਜੇ ਵੀ ਪੁਰਾਣੇ ਰੇਟਾਂ ਵਾਲੇ ਬਿੱਲ ਮਿਲ ਰਹੇ ਹਨ। ਪੰਜਾਬ ਭਰ ਵਿੱਚ ਜਿਹੜੇ ਖਪਤਕਾਰਾਂ ਨੂੰ ਪਿਛਲੇ ਲਗਾਤਾਰ ਤਿੰਨ ਹਫ਼ਤਿਆਂ ਤੋਂ ਬਿਜਲੀ ਦੇ ਬਿੱਲ ਮਿਲ ਰਹੇ ਹਨ, ਉਹ ਪੁਰਾਣੇ ਰੇਟਾਂ ਵਾਲੇ ਹੀ ਦਿੱਤੇ ਜਾ ਰਹੇ ਹਨ, ਜਿਸ ਕਾਰਨ ਸੂਬੇ ਦੇ ਲਗਪਗ 70 ਲੱਖ ਤੋਂ ਵੱਧ ਖਪਤਕਾਰ ਕਸੂਤੀ ਸਥਿਤੀ ਵਿੱਚ ਫਸੇ ਹੋਏ ਹਨ। ਅਨੇਕਾਂ ਲੋਕਾਂ ਨੇ ਇਹਨਾਂ ਪੁਰਾਣੇ ਰੇਟਾਂ ਵਾਲੇ ਬਿਲਾਂ ਨੂੰ ਭਰ ਵੀ ਦਿੱਤਾ ਹੈ।

ਪੰਜਾਬ ਵਿੱਚ ਹੁਣ ਜਦੋਂ ਬਿਜਲੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਲਗਾਤਾਰ ਹੜਤਾਲ ਚੱਲ ਰਹੀ ਹੈ ਤਾਂ ਉਸ ਵੇਲੇ ਪੁਰਾਣੇ ਰੇਟਾਂ ਵਾਲੇ ਆਏ ਬਿਲਾਂ ਨੂੰ ਲੈ ਕੇ ਭਾਵੇਂ ਖਪਤਕਾਰ ਪਾਵਰ ਕਾਰਪੋਰੇਸ਼ਨ ਦੇ ਦਫ਼ਤਰਾਂ ਵਿੱਚ ਜਾਂਦੇ ਹਨ, ਪਰ ਉਨ੍ਹਾਂ ਨੂੰ ਉਥੋਂ ਅੱਜ ਤੱਕ ਨਵੇਂ ਰੇਟ ਲਾਗੂ ਨਾ ਹੋਣ ਦੀ ਮਿਲਦੀ ਸੂਚਨਾ ਨੇ ਵੀ ਹੋਰ ਡਰਾ ਰੱਖਿਆ ਹੈ। ਭਾਵੇਂ ਪੰਜਾਬ ਸਰਕਾਰ ਨੇ ਘਰੇਲੂ ਖਪਤਕਾਰਾਂ ਵੱਲੋਂ ਮਹਿੰਗੀ ਬਿਜਲੀ ਦੀਆਂ ਦਰਾਂ ਦੇ ਬਿਲ ਮਿਲਣ ਦੇ ਰੌਲੇ-ਰੱਪੇ ਨੂੰ ਵੇਖਦੇ ਹੋਏ ਬੀਤੀ ਕੱਲ੍ਹ ਪਹਿਲੀ ਨਵੰਬਰ ਤੋਂ ਸਸਤੀ ਬਿਜਲੀ ਦੇਣ ਦਾ ਮੈਮੋਰੰਡਮ ਜਾਰੀ ਕਰ ਦਿੱਤਾ ਹੈ, ਪਰ ਇਸ ਦੇ ਬਾਵਜੂਦ ਅੱਜ ਮਾਨਸਾ ਵਿੱਚ ਸੈਂਕੜੇ ਲੋਕਾਂ ਨੂੰ ਪੁਰਾਣੇ ਰੇਟਾਂ ਵਾਲੇ ਬਿਲ ਹੀ ਦਿੱਤੇ ਗਏ ਹਨ।

ਪਾਵਰ ਕਾਰਪੋਰੇਸ਼ਨ ਵੱਲੋਂ ਮਾਨਸਾ ਵਿੱਚ ਹਾਲ ਹੀ ’ਚ ਆਪਣੇ ਖਪਤਕਾਰਾਂ ਨੂੰ ਜਿਹੜੇ ਬਿਜਲੀ ਦੇ ਬਿਲ ਵੰਡੇ ਗਏ ਹਨ, ਉਹ ਪੁਰਾਣੇ ਰੇਟਾਂ ਵਾਲੇ ਹੀ ਆ ਗਏ ਹਨ, ਜਿਸ ਨੂੰ ਲੈਕੇ ਆਮ ਖਪਤਕਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮਾਸਟਰ ਰਾਮ ਸਿੰਘ, ਬਨਵਾਰੀ ਲਾਲ ਗਰਗ, ਮਹਿੰਦਰ ਸਿੰਘ ਸਿੱਧੂ ਅਤੇ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਬਿਜਲੀ ਦੇ ਬਿਲ ਪੁਰਾਣੇ ਰੇਟਾਂ ਵਾਲੇ ਹੀ ਆਏ ਹਨ, ਜਿਸ ਨਾਲ ਸਰਕਾਰ ਦੀ ਸੁਸਤੀ ਸਾਫ਼ ਝਲਕਦੀ ਹੈ। ਐਸੋਸੀਏਸ਼ਨ ਫਾਰ ਸਿਟੀਜ਼ਨ ਰਾਈਟਸ ਦੇ ਆਗੂ ਗੁਰਤੇਜ਼ ਸਿੰਘ ਜਗਰੀ ਅਤੇ ਐਡਵੋਕੇਟ ਈਸ਼ਵਰ ਦਾਸ ਗੋਇਲ ਦਾ ਕਹਿਣਾ ਹੈ ਕਿ ਜਦੋਂ ਸਰਕਾਰ ਨੇ ਨਵੇਂ ਰੇਟ ਪਹਿਲੀ ਨਵੰਬਰ ਤੋਂ ਹੀ ਲਾਗੂ ਕਰ ਦਿੱਤੇ ਹਨ ਤਾਂ ਓਨਾ ਚਿਰ ਲੋਕਾਂ ਨੂੰ ਪੁਰਾਣੇ ਰੇਟਾਂ ਵਾਲੇ ਘਰੇਲੂ ਬਿਲ ਨਹੀਂ ਵੰਡੇ ਜਾਣੇ ਚਾਹੀਦੇ ਸਨ।

ਕੀ ਕਹਿੰਦੇ ਨੇ ਪੀਐੱਸਪੀਸੀਐੱਲ ਦੇ ਮਾਨਸਾ ਦੇ ਐੱਸਡੀਓ

ਪੀਐਸਪੀਸੀਐਲ ਦੇ ਮਾਨਸਾ ਸਥਿਤ ਐਸਡੀਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਨਵੇਂ ਰੇਟਾਂ ਨੂੰ ਲਾਗੂ ਕਰ ਦਿੱਤਾ ਹੈ, ਜਿਸ ਕਾਰਨ ਖਪਤਕਾਰਾਂ ਪਾਸੋਂ ਨਵੇਂ ਰੇਟਾਂ ਵਾਲੇ ਟੈਰਫ਼ ਅਨੁਸਾਰ ਹੀ ਬਿਲ ਲਏ ਜਾਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All