DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੀਂਹ ਵਾਂਗ ਡਿੱਗਣ ਲੱਗੀ ਧੁੰਦ

ਅੱਜ ਸਵੇਰੇ-ਸਵੇਰੇ ਸ਼ਹਿਣਾ ਇਲਾਕੇ ਵਿੱਚ ਸੰਘਣੀ ਧੁੰਦ ਪਈ। ਮੀਂਹ ਵਾਂਗ ਧੁੰਦ ਡਿੱਗਦੀ ਰਹੀ। ਵਧੀ ਹੋਈ ਠੰਢ ਨੇ ਲੋਕਾਂ ਨੂੰ ਪੂਰੀ ਤਰ੍ਹਾਂ ਠਾਰ ਦਿੱਤਾ ਤੇ ਲੋਕ ਇਸ ਠੰਢ ਤੋਂ ਬਚਣ ਲਈ ਅੱਗ ਵੀ ਸੇਕਦੇ ਰਹੇ। ਧੁੰਦ ਦਾ ਸੜਕੀ ਆਵਾਜਾਈ ’ਤੇ ਵੀ...

  • fb
  • twitter
  • whatsapp
  • whatsapp
Advertisement

ਅੱਜ ਸਵੇਰੇ-ਸਵੇਰੇ ਸ਼ਹਿਣਾ ਇਲਾਕੇ ਵਿੱਚ ਸੰਘਣੀ ਧੁੰਦ ਪਈ। ਮੀਂਹ ਵਾਂਗ ਧੁੰਦ ਡਿੱਗਦੀ ਰਹੀ। ਵਧੀ ਹੋਈ ਠੰਢ ਨੇ ਲੋਕਾਂ ਨੂੰ ਪੂਰੀ ਤਰ੍ਹਾਂ ਠਾਰ ਦਿੱਤਾ ਤੇ ਲੋਕ ਇਸ ਠੰਢ ਤੋਂ ਬਚਣ ਲਈ ਅੱਗ ਵੀ ਸੇਕਦੇ ਰਹੇ। ਧੁੰਦ ਦਾ ਸੜਕੀ ਆਵਾਜਾਈ ’ਤੇ ਵੀ ਬੁਰੀ ਤਰ੍ਹਾਂ ਅਸਰ ਪਿਆ। ਇਲਾਕੇ ਵਿੱਚ ਤਾਪਮਾਨ ਵਿੱਚ ਗਿਰਾਵਟ ਆਈ। ਦੂਜੇ ਪਾਸੇ ਧੁੰਦ ਕਾਰਨ ਬਾਜ਼ਾਰਾਂ ਵਿੱਚ ਸੁੰਨਸਾਨ ਛਾਈ ਰਹੀ ਅਤੇ ਬਾਜ਼ਾਰ ਕਾਫੀ ਲੇਟ ਖੁੱਲੇ। ਮੇਨ ਬਾਜ਼ਾਰ ਵਿੱਚ ਦੁਕਾਨਦਾਰਾਂ ਨੇ ਅੱਗ ਸੇਕ ਕੇ ਠੰਢ ਤੋਂ ਬਚਾਅ ਕੀਤਾ। ਮੇਨ ਬਾਜ਼ਾਰ ਵਿੱਚ ਦੁਕਾਨਦਾਰਾਂ ਚਰਨਜੀਤ ਸਿੰਘ, ਕਮਲੇਸ਼ ਕੁਮਾਰ, ਪ੍ਰਦੀਪ ਗੋਇਲ, ਸਰਭੂ ਸ਼ਹਿਣਾ, ਪਵਨ ਕੁਮਾਰ ਆਦਿ ਨੇ ਦੱਸਿਆ ਕਿ ਠੰਢ ਵਧਣ ਕਾਰਨ ਗਾਹਕ ਵੀ ਘੱਟ ਹੈ ਅਤੇ ਦੁਕਾਨਦਾਰ ਬੇਹੱਦ ਮੰਦੀ ਦੇ ਸੰਕਟ ਵਿੱਚੋਂ ਗੁਜ਼ਰ ਰਹੇ ਹਨ। ਦਿਹਾੜੀਦਾਰ ਜਗਰੂਪ ਸਿੰਘ ਨੇ ਦੱਸਿਆ ਕਿ ਠੰਢ ਕਾਰਨ ਕੰਮ ਘੱਟ ਚੱਲ ਰਹੇ ਹਨ ਅਤੇ ਦਿਹਾੜੀ ਨਹੀਂ ਲੱਗ ਰਹੀ। ਲਾਵਾਰਸ ਪਸ਼ੂਆਂ ਦਾ ਵੀ ਬੁਰਾ ਹਾਲ ਹੈ। ਉਧਰ ਖੇਤੀ ਮਾਹਿਰਾਂ ਵੱਲੋਂ ਠੰਢ ਨੂੰ ਕਣਕ ਦੀ ਫਸਲ ਲਈ ਬੇਹੱਦ ਲਾਹੇਵੰਦ ਦੱਸਿਆ ਜਾ ਰਿਹਾ ਹੈ।

ਤਪਾ ਮੰਡੀ (ਸੀ ਮਾਰਕੰਡਾ):ਇਲਾਕੇ ’ਚ ਕੁੱਝ ਦਿਨਾਂ ਤੋਂ ਬੂੁੰਦਾਂ ਵਾਂਗ ਪੈਂਦੀ ਧੁੰਦ ਨੇ ਮੰਡੀ ’ਚ ਸੀਤ ਲਹਿਰ ਦੇ ਪ੍ਰਕੋਪ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਇਸ ਨਾਲ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ। ਸੜਕਾਂ ਗਿੱਲੀਆਂ ਹੋਣ ਅਤੇ ਘੱਟ ਦ੍ਰਿਸ਼ਟਤਾ ਕਾਰਨ ਵਾਹਨ ਚਾਲਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਬੂੁੰਦਾਬਾਂਦੀ ਅਤੇ ਸੀਤ ਲਹਿਰ ਕਾਰਨ ਕਿਸਾਨਾਂ ਨੂੰ ਕੁੱਝ ਹੱਦ ਤੱਕ ਰਾਹਤ ਮਿਲੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮਿੱਟੀ ਵਿੱਚ ਨਮੀ ਵਧਣ ਨਾਲ ਰਬੀ ਫ਼ਸਲਾਂ ਲਈ ਇਹ ਮੌਸਮ ਲਾਹੇਵੰਦ ਸਾਬਤ ਹੋ ਸਕਦਾ ਹੈ ਪਰ ਇਹ ਕੋਹਰਾ ਆਲੂ ਦੀ ਫਸਲ ਲਈ ਨੁਕਸਾਨਦਾਇਕ ਹੋ ਸਕਦਾ ਹੈ।

Advertisement

Advertisement
Advertisement
×