ਕਿਸਾਨ ਜਥੇਬੰਦੀ ਨੇ ਨਸ਼ਾ ਵੇਚਣ ਦੇ ਸ਼ੱਕ ਹੇਠ ਪੁਲੀਸ ਮੁਲਾਜ਼ਮ ਘੇਰਿਆ : The Tribune India

ਕਿਸਾਨ ਜਥੇਬੰਦੀ ਨੇ ਨਸ਼ਾ ਵੇਚਣ ਦੇ ਸ਼ੱਕ ਹੇਠ ਪੁਲੀਸ ਮੁਲਾਜ਼ਮ ਘੇਰਿਆ

ਪੁਲੀਸ ਦੀ ਢਿੱਲੀ ਕਾਰਵਾਈ ਖ਼ਿਲਾਫ਼ ਧਰਨਾ ਲਾਇਆ; ਐੱਸਐੱਸਪੀ ਦੇ ਭਰੋਸੇ ਮਗਰੋਂ ਧਰਨਾ ਸਮਾਪਤ

ਕਿਸਾਨ ਜਥੇਬੰਦੀ ਨੇ ਨਸ਼ਾ ਵੇਚਣ ਦੇ ਸ਼ੱਕ ਹੇਠ ਪੁਲੀਸ ਮੁਲਾਜ਼ਮ ਘੇਰਿਆ

ਧਰਨਾਕਾਰੀਆਂ ਨੂੰ ਸ਼ਾਂਤ ਕਰਦੇ ਹੋਏ ਬਠਿੰਡਾ ਦੇ ਐੱਸਐੱਸਪੀ ਜੇ. ਏਲੀਚੇਲੀਅਨ। -ਫੋਟੋ: ਰਮਨ

ਪੱਤਰ ਪ੍ਰੇਰਕ

ਚਾਉਕੇ, 7 ਫਰਵਰੀ

ਪਿੰਡ ਮੰਡੀ ਕਲਾਂ ਅਤੇ ਪਿੱਥੋ ਦੇ ਲੋਕਾਂ ਨੇ ਅੱਜ ਉਸ ਸਮੇਂ ਇੱਕ ਪੁਲੀਸ ਮੁਲਾਜ਼ਮ ਨੂੰ ਕਾਬੂ ਕਰ ਲਿਆ ਜਦੋਂ ਉਹ ਸ਼ਾਮ ਸਮੇਂ ਸ਼ੱਕੀ ਹਾਲਤ ਵਿੱਚ ਪਿੰਡਾਂ ਵਿੱਚੋਂ ਦੀ ਲੰਘਦੀ ਲਸਾੜਾ ਡਰੇਨ ’ਤੇ ਕਾਰ ਲਈਂ ਖੜ੍ਹਾ ਸੀ। ਬੀਕੇਯੂ ਸਿੱਧੂਪੁਰ ਦੇ ਆਗੂ ਗੁਰਮੇਲ ਸਿੰਘ ਪਿੱਥੋ ਅਤੇ ਉਸ ਦੇ ਸਾਥੀਆਂ ਦਾ ਕਹਿਣਾ ਹੈ ਕਿ ਪੁਲੀਸ ਮੁਲਾਜ਼ਮ ਪਿੰਡਾਂ ਵਿੱਚ ਨਸ਼ਾ ਸਪਲਾਈ ਕਰਦਾ ਹੈ ਜਿਸ ਦੀ ਉਹ ਕਈ ਦਿਨਾਂ ਤੋਂ ਰੇਕੀ ਕਰ ਰਹੇ ਸਨ। ਪੁਲੀਸ ਮੁਲਾਜ਼ਮ ਬਠਿੰਡਾ ਦੇ ਕਿਸੇ ਥਾਣੇ ਵਿੱਚ ਤਾਇਨਾਤ ਹੈ। ਗੁਰਮੇਲ ਸਿੰਘ ਪਿੱਥੋ ਨੇ ਦੱਸਿਆ ਕਿ ਮਹੀਨਾ ਪਹਿਲਾਂ ਪੁਲੀਸ ਨੂੰ ਸੂਚਿਤ ਕੀਤਾ ਗਿਆ ਸੀ ਪਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇੱਕਠੇ ਹੋਏ ਲੋਕਾਂ ਨੇ ਕਾਬੂ ਕੀਤੇ ਪੁਲੀਸ ਮੁਲਾਜ਼ਮ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਥਾਣਾ ਸਦਰ ਗਿੱਲ ਕਲਾਂ ਤੱਕ ਪਹੁੰਚ ਕੀਤੀ। ਜਦੋਂ ਥਾਣਾ ਸਦਰ ਦੇ ਮੁੱਖ ਅਫਸਰ ਨੇ ਖੁਦ ਆਉਣ ਦੀ ਬਜਾਏ ਦੋ ਪੁਲੀਸ ਮੁਲਾਜ਼ਮ ਭੇਜ ਦਿੱਤੇ ਤਾਂ ਲੋਕਾਂ ਨੇ ਕਾਬੂ ਕੀਤੇ ਮੁਲਾਜ਼ਮ ਨੂੰ ਪੁਲੀਸ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ। ਮਾਮਲਾ ਉਸ ਸਮੇਂ ਹੋਰ ਪੇਚੀਦਾ ਹੋ ਗਿਆ ਜਦੋਂ ਕਾਬੂ ਕੀਤੇ ਗਏ ਪੁਲੀਸੀਏ ਨੇ ਪਿੰਡ ਮੰਡੀ ਕਲਾਂ ਦੇ ਕਿਸੇ ਵਿਅਕਤੀ ਤੋਂ ਨਸ਼ਾ ਲਿਆਉਣ ਦੀ ਗੱਲ ਕਹਿ ਦਿੱਤੀ। ਪਤਾ ਲੱਗਿਆ ਹੈ ਕਿ ਪੁਲੀਸ ਮੁਲਾਜ਼ਮ ਤੋਂ ਨਸ਼ੇ ਦੀ ਬਰਾਮਦਗੀ ਨਹੀਂ ਹੋਈ। ਇਸ ਤੋਂ ਬਾਅਦ ਇੱਕਠੇ ਹੋਏ ਪਿੰਡ ਦੇ ਲੋਕ ਪੁਲੀਸ ਮੁਲਾਜ਼ਮ ਨੂੰ ਮੰਡੀ ਕਲਾਂ ਲੈ ਗਏ। ਮਾਮਲਾ ਕਿਸਾਨ ਜਥੇਬੰਦੀ ਦੇ ਹੱਥ ਵਿੱਚ ਆਉਣ ਕਾਰਨ ਕਾਫੀ ਤੂਲ ਫੜ ਗਿਆ। ਇਸ ਮੌਕੇ ਮੰਡੀ ਕਲਾਂ ਪਿੰਡ ਦੇ ਕਿਸਾਨ ਆਗੂ ਬਲਰਾਜ ਸਿੰਘ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਗੁਰਮੇਲ ਸਿੰਘ ਪਿੱਥੋ, ਸੁਖਦੇਵ ਸਿੰਘ ਸਾਬਕਾ ਸਰਪੰਚ ਵੱਲੋਂ ਮੋੜ ਰਾਮਪੁਰਾ ਸੜਕ ਨੂੰ ਜੋੜਦੀ ਸੰਪਰਕ ਸੜਕ ਦੇ ਪੁਲ ’ਤੇ ਧਰਨਾ ਲਾ ਦਿੱਤਾ। ਇਕੱਠੇ ਹੋਏ ਲੋਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕਾਬੂ ਕੀਤੇ ਗਏ ਮੁਲਾਜ਼ਮ ’ਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਪੁੱਜੇ ਸਮਾਜ ਸੇਵੀ ਲੱਖਾ ਸਿਧਾਣਾ ਨੇ ਸਰਕਾਰ ’ਤੇ ਵਰ੍ਹਦਿਆ ਕਿਹਾ ਕਿ ਲੋਕਾਂ ਨੂੰ ਇੱਕਠੇ ਹੋ ਕਿ ਪਿੰਡ- ਪਿੰਡ ਕਮੇਟੀਆਂ ਦਾ ਗਠਨ ਕਰਨਾ ਪਵੇਗਾ ਤਾਂ ਜੋ ਨਸ਼ਾ ਵੇਚਣ ਵਾਲੇ ਤਸਕਰਾਂ ਦਾ ਪਤਾ ਲਗਾਇਆ ਜਾ ਸਕੇ। ਇਸ ਮੌਕੇ ਬਲਰਾਜ ਸਿੰਘ ਮੰਡੀ ਕਲਾਂ ਨੇ ਨੇ ਚਿਤਾਵਨੀ ਜਾਰੀ ਕੀਤੀ ਕਿ ਜੇ ਸਾਡੇ ਪਿੰਡ ਵਿੱਚ ਕਿਸੇ ਕੋਲ ਵੀ ਨਸ਼ਾ ਫੜਿਆ ਜਾਂਦਾ ਹੈ ਤਾਂ ਥਾਣਿਆ ਦਾ ਘਿਰਾਓ ਕਰਿਆ ਕਰਨਗੇ। ਇਸ ਮੌਕੇ ਧਰਨਾਕਾਰੀ ਦੇਰ ਸ਼ਾਮ ਤੱਕ ਐੱਸਐੱਸਪੀ ਬਠਿੰਡਾ ਨੂੰ ਮੌਕੇ ਤੇ’ ਸੱਦਣ ਦੀ ਮੰਗ ਤੇ ਡਟੇ ਰਹੇ।

ਮਾਹੌਲ ਤਣਾਅਪੂਰਨ ਹੁੰਦਾ ਦੇਖ ਐੱਸਐੱਸਪੀ ਬਠਿੰਡਾ ਜੇ.ਏਲੀਚੇਲੀਅਨ ਮੌਕੇ ’ਤੇ ਪੁੱਜੇ। ਉਨ੍ਹਾਂ ਕਿਸਾਨ ਆਗੂਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਾਬੂ ਕੀਤੇ ਗਏ ਪੁਲੀਸ ਮੁਲਾਜ਼ਮ ਤੋਂ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ। ਮੁਲਜ਼ਮ ਖ਼ਿਲਾਫ ਸਖਤ ਕਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਪੁਲੀਸ ਮੁਲਾਜ਼ਮ ਨੂੰ ਗ੍ਰਿਫ਼ਤ ਵਿੱਚ ਲੈ ਲਿਆ ਗਿਆ ਹੈ। ਧਰਨਕਾਰੀਆਂ ਨੇ ਐੱਸਐੱਸਪੀ ਬਠਿੰਡਾ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਲੁਤਰੋ ਦੇ ਪੁਆੜੇ...

ਲੁਤਰੋ ਦੇ ਪੁਆੜੇ...

ਰਾਜ ਰਾਣੀ

ਰਾਜ ਰਾਣੀ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਸ਼ਹਿਰ

View All