ਗ੍ਰਾਂਟ ਮਿਲਣ ਸਦਕਾ ਭਦੌੜ ਸ਼ਹਿਰ ਦੀ ਨੁਹਾਰ ਬਦਲੇਗੀ
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭਦੌੜ ਸ਼ਹਿਰ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਗਿਆ ਹੈ। ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਦੀ ਮਿਹਨਤ ਸਦਕਾ ਸ਼ਹਿਰ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਫੰਡਾਂ ਨੂੰ ਹਰੀ ਝੰਡੀ ਮਿਲ ਗਈ ਹੈ। ਨਗਰ ਕੌਂਸਲ...
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭਦੌੜ ਸ਼ਹਿਰ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਗਿਆ ਹੈ। ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਦੀ ਮਿਹਨਤ ਸਦਕਾ ਸ਼ਹਿਰ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਫੰਡਾਂ ਨੂੰ ਹਰੀ ਝੰਡੀ ਮਿਲ ਗਈ ਹੈ। ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮੁਨੀਸ਼ ਕੁਮਾਰ ਗਰਗ ਨੇ ਦੱਸਿਆ ਕਿ ਸਾਢੇ ਪੰਜ ਕਰੋੜ ਦੀ ਗ੍ਰਾਂਟ ਨਾਲ ਭਦੌੜ ਸ਼ਹਿਰ ਦੀ ਸਾਰੀ ਫਿਰਨੀ ਤੇ ਸ਼ਹਿਰ ਅਧੀਨ ਬਰਨਾਲਾ-ਬਾਜਾਖਾਨਾ ਮੇਨ ਰੋਡ (ਕਲੇਰਾ ਦੇ ਡਿੱਗ ਤਕ), ਜੋ ਲੰਬੇ ਸਮੇਂ ਤੋਂ ਖਸਤਾਹਾਲ ਸੀ, ਹੁਣ ਜਲਦ ਹੀ ਨਵੀਂ-ਨਕੋਰ ਦਿਖਾਈ ਦੇਵੇਗੀ। ਇਸੇ ਤਰ੍ਹਾਂ ਹੋਰ ਸੜਕਾਂ ਦਾ ਕੰਮ ਜਲਦ ਸ਼ੁਰੂ ਕਰਵਾਇਆ ਜਾ ਰਿਹਾ ਹੈ। ਕੱਚੀਆਂ ਗਲੀਆਂ ਨੂੰ ਪੱਕਾ ਕਰਨ ਤੇ ਖਸਤਾਹਾਲ ਇੰਟਰਲਾਕ ਟਾਈਲਾਂ ਨੂੰ ਬਦਲਣ ਲਈ ਚਾਰ ਕਰੋੜ ਰੁਪਏ ਦਾ ਵੱਖਰਾ ਬਜਟ ਅਲਾਟ ਕੀਤਾ ਗਿਆ ਹੈ। ਇਸ ਦੇ ਟੈਂਡਰ ਵੀ ਪਾਸ ਹੋ ਚੁੱਕੇ ਹਨ। ਇਸ ਮੌਕੇ ‘ਆਪ’ ਟੀਮ ਭਦੌੜ ਦੇ ਆਗੂ ਤੇ ਕੌਂਸਲਰ ਵੀ ਹਾਜ਼ਰ ਸਨ। ਸਬ-ਤਹਿਸੀਲ ਦਫ਼ਤਰ ਵਿੱਚ ਪਖਾਨਿਆਂ ਦਾ ਨਿਰਮਾਣ ਸ਼ੁਰੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਸਾਡਾ ਟੀਚਾ 31 ਮਾਰਚ ਤਕ ਇਨ੍ਹਾਂ ਸਾਰੇ ਪ੍ਰਾਜੈਕਟਾਂ ਨੂੰ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕਰਨਾ ਹੈ।

