DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕੈਮਰਿਆਂ ਦੀ ਬਾਜ਼ ਅੱਖ ਨੇ ਝਪਟਮਾਰ ਦਬੋਚਿਆ

ਦੋ ਵਾਰਦਾਤਾਂ ਸੁਲਝੀਆਂ; ਪੁਲੀਸ ਨੇ ਮੁਲਜ਼ਮ ਕੋਲੋਂ ਖੋਹੀ ਨਕਦੀ ਤੇ ਮੋਟਰਸਾਈਕਲ ਬਰਾਮਦ ਕੀਤੇ

  • fb
  • twitter
  • whatsapp
  • whatsapp
Advertisement

ਸੀ ਸੀ ਟੀ ਵੀ ਕੈਮਰਿਆਂ ਅਤੇ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦੀ ਮਦਦ ਨਾਲ ਪੁਲੀਸ ਨੇ ਝਪਟਮਾਰੀ ਦੀਆਂ ਦੋ ਵਾਰਦਾਤਾਂ ਨੂੰ ਸੁਲਝਾਉਂਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਕੋਤਵਾਲੀ ਅਤੇ ਪੀ ਸੀ ਆਰ ਟੀਮਾਂ ਨੇ ਸਾਂਝੀ ਕਾਰਵਾਈ ਕਰਦਿਆਂ ਬਠਿੰਡਾ ਨਿਵਾਸੀ ਮੁਖਤਿਆਰ ਉਰਫ਼ ਵਿਨੋਦ ਕੁਮਾਰ ਨੂੰ ਕਾਬੂ ਕੀਤਾ ਹੈ। ਪੁਲੀਸ ਅਨੁਸਾਰ 24 ਅਗਸਤ ਨੂੰ ਬਠਿੰਡਾ ਵਾਸੀ ਵਿਜੇਤਾ ਬਾਂਸਲ ਨੇ ਫ਼ੋਨ ਨੰਬਰ 112 ’ਤੇ ਸੂਚਨਾ ਦਿੱਤੀ ਸੀ ਕਿ ਅਣਪਛਾਤੇ ਵਿਅਕਤੀ ਨੇ ਉਸ ਦੀ ਮਾਤਾ ਦਾ ਪਰਸ ਖੋਹ ਲਿਆ ਹੈ। ਪਰਸ ਵਿੱਚ ਮੋਬਾਈਲ ਫੋਨ ਅਤੇ 500 ਰੁਪਏ ਸਨ। ਇਸੇ ਤਰ੍ਹਾਂ 28 ਅਗਸਤ ਨੂੰ ਬਠਿੰਡਾ ਦੀ ਹੀ ਸਾਕਸ਼ੀ ਨੇ ਨੀਤਾ ਸਟਰੀਟ ਇਲਾਕੇ ਵਿੱਚ ਪਰਸ ਖੋਹੇ ਜਾਣ ਦੀ ਸ਼ਿਕਾਇਤ ਕੀਤੀ। ਉਸ ਕੋਲੋਂ ਕਰੀਬ 25 ਹਜ਼ਾਰ ਰੁਪਏ ਦੀ ਨਕਦੀ ਖੋਹੀ ਗਈ ਸੀ। ਜਾਂਚ ਦੌਰਾਨ ਪੁਲੀਸ ਨੇ ਕੰਟਰੋਲ ਸੈਂਟਰ ਰਾਹੀਂ ਵੱਖ-ਵੱਖ ਇਲਾਕਿਆਂ ਦੀ ਸੀ ਸੀ ਟੀ ਵੀ ਫੁਟੇਜ ਖੰਗਾਲੀ। ਪੁਲੀਸ ਜਾਂਚ ਦੌਰਾਨ ਇਹ ਮੋਟਰਸਾਈਕਲ ਪ੍ਰਤਾਪ ਨਗਰ ਵਾਸੀ ਅਸ਼ੋਕ ਕੁਮਾਰ ਦੇ ਨਾਮ ’ਤੇ ਰਜਿਸਟਰਡ ਮਿਲਿਆ। ਪੁੱਛ-ਪੜਤਾਲ ਵਿੱਚ ਪਤਾ ਲੱਗਾ ਕਿ ਮੋਟਰਸਾਈਕਲ 2022 ਵਿੱਚ ਚੋਰੀ ਹੋ ਗਿਆ ਸੀ। ਅਮਰੀਕ ਸਿੰਘ ਰੋਡ, ਮੁਲਤਾਨੀਆ ਰੋਡ, ਵਾਲਮੀਕੀ ਚੌਕ ਅਤੇ ਬੱਸ ਸਟੈਂਡ ਸਮੇਤ ਹੋਰ ਥਾਵਾਂ ਦੀ ਫੁਟੇਜ ਦੀ ਪੜਤਾਲ ਮਗਰੋਂ ਮੁਲਜ਼ਮ ਦੀ ਪਛਾਣ ਹੋਈ। ਮੁਖਤਿਆਰ ਉਰਫ਼ ਵਿਨੋਦ ਕੁਮਾਰ ਜ਼ਿਲ੍ਹਾ ਕਚਹਿਰੀ ਵਿੱਚ ਇੱਕ ਵਕੀਲ ਕੋਲ ਮੁਨਸ਼ੀ ਵਜੋਂ ਕੰਮ ਕਰਦਾ ਦੱਸਿਆ ਗਿਆ ਹੈ। ਪੁਲੀਸ ਨੇ ਮੁਲਜ਼ਮ ਕੋਲੋਂ ਖੋਹੀ ਨਕਦੀ ਅਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਪੁਲੀਸ ਰਿਮਾਂਡ ਦੌਰਾਨ ਉਸ ਕੋਲੋਂ ਪੁੱਛ-ਪੜਤਾਲ ਕਰੇਗੀ।

Advertisement
Advertisement
×