
ਪੱਤਰ ਪ੍ਰੇਰਕ
ਮਾਨਸਾ, 5 ਅਗਸਤ
ਪਿੰਡ ਨੰਗਲ ਕਲਾਂ ਦੀ ਮੱਤੀ ਵਿੱਚ ਇਕ ਵਿਆਹੁਤਾ ਦੀ ਭੇਤਭਰੀ ਹਾਲਤ ਵਿੱਚ ਸਹੁਰੇ ਘਰ ’ਚ ਮੌਤ ਹੋ ਗਈ। ਥਾਣਾ ਭੀਖੀ ਦੀ ਪੁਲੀਸ ਨੇ ਇਸ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪਿੰਡ ਨੰਗਲ ਕਲਾਂ ਦੀ ਕਮਲਜੀਤ ਕੌਰ ਦਾ 13 ਅਕਤੂਬਰ, 2020 ਨੂੰ ਪਿੰਡ ਮੱਤੀ ਦੇ ਜਤਿੰਦਰ ਸਿੰਘ ਨਾਲ ਵਿਆਹ ਹੋਇਆ ਸੀ। ਮ੍ਰਿਤਕਾ ਦੇ ਚਾਚੇ ਦੇ ਲੜਕੇ ਪਰਗਟ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਨੂੰ ਸਹੁਰੇ ਪਰਿਵਾਰ ਵੱਲੋਂ ਦਾਜ ਲਈ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਕੁੱਝ ਦਿਨ ਪਹਿਲਾਂ ਵੀ ਪ੍ਰੇਸ਼ਾਨ ਹੋ ਕੇ ਕਮਲਜੀਤ ਕੌਰ ਨੇ ਜ਼ਹਿਰੀਲੀ ਦਵਾਈ ਪੀ ਲਈ ਸੀ। ਲੰਘੀ ਰਾਤ ਕਮਲਜੀਤ ਕੌਰ ਦੀ ਭੇਤਭਰੀ ਹਾਲਤ ’ਚ ਸਹੁਰੇ ਘਰ ਮੌਤ ਹੋ ਗਈ। ਸਹੁਰੇ ਪਰਿਵਾਰ ਅਨੁਸਾਰ ਕਮਲਜੀਤ ਕੌਰ ਨੇ ਫਾਹਾ ਲਿਆ ਹੈ, ਪਰ ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ