DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫਰਵਾਹੀ ਸੜਕ ਦੀ ਹਾਲਤ ਖਸਤਾ

ਇੱਥੋਂ ਨੇੜਲੇ ਪਿੰਡ ਫਰਵਾਹੀ ਦੇ ਡੇਰਾ ਬਾਬਾ ਥੰਮਣ ਸਿੰਘ ਚੌਕ ਤੋਂ ਵੇਅਰਹਾਊਸ ਦੇ ਗੁਦਾਮਾਂ ਨੂੰ ਜਾਂਦੀ ਸੜਕ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ। ਸੜਕ ’ਤੇ ਫੈਲੇ ਚਿੱਕੜ ਕਾਰਨ ਲੋਕਾਂ ਦਾ ਲੰਘਣਾ ਮੁਸ਼ਕਲ ਹੋਇਆ ਪਿਆ ਹੈ। ­ਕਈ ਲੋਕ ਤਾਂ...

  • fb
  • twitter
  • whatsapp
  • whatsapp
featured-img featured-img
ਪਿੰਡ ਫਰਵਾਹੀ ਵਿੱਚ ਟੁੱਟੀ ਸੜਕ ’ਤੇ ਖੜ੍ਹਾ ਪਾਣੀ।
Advertisement

ਇੱਥੋਂ ਨੇੜਲੇ ਪਿੰਡ ਫਰਵਾਹੀ ਦੇ ਡੇਰਾ ਬਾਬਾ ਥੰਮਣ ਸਿੰਘ ਚੌਕ ਤੋਂ ਵੇਅਰਹਾਊਸ ਦੇ ਗੁਦਾਮਾਂ ਨੂੰ ਜਾਂਦੀ ਸੜਕ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ। ਸੜਕ ’ਤੇ ਫੈਲੇ ਚਿੱਕੜ ਕਾਰਨ ਲੋਕਾਂ ਦਾ ਲੰਘਣਾ ਮੁਸ਼ਕਲ ਹੋਇਆ ਪਿਆ ਹੈ। ­ਕਈ ਲੋਕ ਤਾਂ ਚਿੱਕੜ ਕਾਰਨ ਡਿੱਗ ਕੇ ਸੱਟਾਂ ਵੀ ਲਵਾ ਚੁੱਕੇ ਹਨ। ਪਿੰਡ ਵਾਸੀ ਜਗਤਾਰ ਸਿੰਘ, ਹਾਕਮ ਸਿੰਘ, ਰਜਿੰਦਰ ਸਿੰਘ, ਭੋਲਾ ਸਿੰਘ ਅਤੇ ਰਾਮ ਸਿੰਘ ਨੇ ਦੱਸਿਆ ਕਿ ਡੇਰਾ ਬਾਬਾ ਥੰਮਣ ਸਿੰਘ ਚੌਕ ਤੋਂ ਵੇਅਰ ਹਾਊਸ ਦੇ ਗੋਦਾਮਾਂ ਤੱਕ ਜਾਂਦੀ ਸੜਕ ਦੀ ਬਦਤਰ ਹਾਲਤ ਤੋਂ ਪ੍ਰਸ਼ਾਸਨ ਨੂੰ ਕਈ ਵਾਰ ਜਾਣੂ ਕਰਵਾ ਚੁੱਕੇ ਹਨ ਪਰ ਲਾਰਿਆਂ ਤੋਂ ਬਿਨਾਂ ਪੱਲੇ ਕੁੱਝ ਨਹੀਂ ਪਿਆ। ਪਿਛਲੇ ਦੋ ਸਾਲਾਂ ਤੋਂ ਟੁੱਟੀ ਸੜਕ ਹੋਈ ਹੈ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਵਾਹਨਾਂ ਨੂੰ ਪਾਣੀ ਵਿੱਚੋਂ ਹੀ ਨਿਕਲਣਾ ਪੈਂਦਾ ਹੈ। ਇਸ ਸੜਕ ਉਪਰ ਵੇਅਰ ਹਾਊਸ ਦੇ ਗੋਦਾਮ ਹੋਣ ਕਾਰਨ ਵੱਡੀ ਗਿਣਤੀ ਵਿੱਚ ਲੋਡ ਕੀਤੇ ਹੋਏ ਟਰੱਕ ਇੱਥੋਂ ਲੰਘਦੇ ਹਨ ਅਤੇ ਭਾਰੀ ਵਾਹਨਾਂ ਦੇ ਲੰਘਣ ਕਰਕੇ ਸੜਕ ਵਿੱਚ ਵੱਡੇ-ਵੱਡੇ ਖੱਡੇ ਪੈ ਗਏ ਹਨ। ਪਿੰਡ ਵਾਸੀਆਂ ਨੇ ਮੰਗ ਕਰਦਿਆਂ ਕਿਹਾ ਕਿ ਟੁੱਟੀ ਸੜਕ ਨੂੰ ਜਲਦੀ ਬਣਾਇਆ ਜਾਵੇ।

Advertisement
Advertisement
×