ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੋਠਾ ਗੁਰੂ ਦੇ ਖੇਡ ਸਟੇਡੀਅਮ ਦੀ ਹਾਲਤ ਖਸਤਾ

ਸਾਲ 1988 ’ਚ ਬਣਿਆ ਸੀ ਸਟੇਡੀਅਮ; ਲੋਕਾਂ ਵੱਲੋਂ ਸਰਕਾਰ ਨੂੰ ਸਮੱਸਿਆਵਾਂ ਧਿਆਨ ਦੇਣ ਦੀ ਅਪੀਲ
Advertisement

ਰਾਜਿੰਦਰ ਸਿੰਘ ਮਰਾਹੜ

ਭਗਤਾ ਭਾਈ, 4 ਜੁਲਾਈ

Advertisement

ਬਲਾਕ ਭਗਤਾ ਭਾਈ ਦਾ 12 ਹਜ਼ਾਰ ਦੀ ਆਬਾਦੀ ਵਾਲਾ ਇਤਿਹਾਸਕ ਪਿੰਡ ਕੋਠਾ ਗੁਰੂ ਇਨ੍ਹੀਂ-ਦਿਨੀਂ ਮੁਸ਼ਕਲਾਂ ਨਾਲ ਜੂਝ ਰਿਹਾ ਹੈ। ਪਿੰਡ ’ਚ ਬਣੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਦੀ ਹਾਲਤ ਬੇਹੱਦ ਖ਼ਸਤਾ ਹੈ। ਇਹ ਸਟੇਡੀਅਮ ਸੰਨ 1988 ‘ਚ ਬਣਿਆ ਸੀ। ਇਸ ਦੀਆਂ ਪੌੜੀਆਂ ਬੁਰੀ ਤਰ੍ਹਾਂ ਟੁੱਟ-ਭੱਜ ਚੁੱਕੀਆਂ ਹਨ। ਬਰਸਾਤ ਦੇ ਦਿਨਾਂ ਵਿੱਚ ਸਟੇਡੀਅਮ ‘ਚ ਪਾਣੀ ਭਰ ਜਾਂਦਾ ਹੈ। ਖਿਡਾਰੀਆਂ ਦੀ ਮੰਗ ਹੈ ਕਿ ਇਥੇ ਆਧੁਨਿਕ ਸਹੂਲਤਾਂ ਵਾਲਾ ਨਵਾਂ ਸਟੇਡੀਅਮ ਬਣਾਇਆ ਜਾਵੇ। ਪਿੰਡ ਦੇ ਸਰਕਾਰੀ ਸਿਹਤ ਸਬ ਸੈਂਟਰ ਦੀ ਇਮਾਰਤ ਦੀ ਹਾਲਤ ਬੇਹੱਦ ਮਾੜੀ ਹੈ। ਤੀਹ ਸਾਲ ਪਹਿਲਾਂ ਬਣੀ ਇਸ ਦੀ ਇਮਾਰਤ ਬਹੁਤ ਨੀਵੀਂ ਹੋ ਚੁੱਕੀ ਹੈ। ਮੀਂਹ ਦੇ ਦਿਨਾਂ ‘ਚ ਇਸ ਦੇ ਅੰਦਰ ਤੇ ਆਸੇ ਪਾਸੇ ਪਾਣੀ ਖੜ੍ਹ ਜਾਂਦਾ ਹੈ। ਲੋਕਾਂ ਦੀ ਮੰਗ ਹੈ ਕਿ ਆਧੁਨਿਕ ਸਹੂਲਤਾਂ ਵਾਲੀ ਨਵੀਂ ਇਮਾਰਤ ਦੀ ਉਸਾਰੀ ਕਰਕੇ ਇਸ ਦਾ ਦਰਜਾ ਵਧਾ ਕੇ ਇਥੇ ਡਾਕਟਰ ਭੇਜਿਆ ਜਾਵੇ। ਪਿੰਡ ’ਚ ਚੱਲ ਰਿਹਾ ਸੁਵਿਧਾ ਕੇਂਦਰ ਵੀ ਬੰਦ ਕਰ ਦਿੱਤਾ ਗਿਆ ਹੈ। ਸੁਵਿਧਾ ਕੇਂਦਰ ਦੀ ਸ਼ਾਨਦਾਰ ਇਮਾਰਤ ਬਣੀ ਹੋਈ ਹੈ। ਲੋਕਾਂ ਦੀ ਮੰਗ ਹੈ ਕਿ ਇਸ ਨੂੰ ਮੁੜ ਚਾਲੂ ਕੀਤਾ ਜਾਵੇ ਤਾਂ ਜੋ ਉਹ ਖੱਜਲ ਖ਼ੁਆਰੀ ਤੋਂ ਬਚ ਸਕਣ। ਪਿੰਡ ਦੇ ਗੰਦੇ ਪਾਣੀ ਦੇ ਨਿਕਾਸੀ ਦੀ ਸਮੱਸਿਆ ਵੀ ਕਾਫ਼ੀ ਗੰਭੀਰ ਹੈ। ਗੰਦੇ ਪਾਣੀ ਦੀ ਨਿਕਾਸੀ ਵਾਲਾ ਨਾਲਾ ਜੋ ਡਰੇਨ ਵਿੱਚ ਡਿੱਗਦਾ ਹੈ, ਬਹੁਤ ਛੋਟਾ ਹੋਣ ਕਾਰਨ ਲੋਕਾਂ ਦੇ ਘਰਾਂ ਤੇ ਇਸ ਨਾਲ ਲੱਗਦੇ ਖੇਤਾਂ ਵਿਚ ਪਾਣੀ ਭਰ ਜਾਂਦਾ ਹੈ। ਪਿੰਡ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਲਕਾ ਵਿਧਾਇਕ ਬਲਕਾਰ ਸਿੱਧੂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਉਕਤ ਮੁਸਕਲਾਂ ਦਾ ਜਲਦ ਹੱਲ ਕੀਤਾ ਜਾਵੇ।

Advertisement