ਫ਼ਰੀਦਕੋਟ ਸ਼ਹਿਰ ਕੂੜੇ ਦੇ ਢੇਰ ’ਚ ਤਬਦੀਲ

ਡੰਪ ਨਾ ਮਿਲਣ ਕਾਰਨ ਨਗਰ ਕੌਂਸਲ ਨੇ ਸ਼ਹਿਰ ਵਿੱਚੋਂ ਇਕੱਠਾ ਕੀਤਾ ਕੂੜਾ ਸੜਕਾਂ ’ਤੇ ਢੇਰੀ ਕੀਤਾ

ਫ਼ਰੀਦਕੋਟ ਸ਼ਹਿਰ ਕੂੜੇ ਦੇ ਢੇਰ ’ਚ ਤਬਦੀਲ

ਫ਼ਰੀਦਕੋਟ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਲੱਗੇ ਕੂੜੇ ਦੇ ਢੇਰ।

ਜਸਵੰਤ ਜੱਸ 

ਫ਼ਰੀਦਕੋਟ, 18 ਅਪਰੈਲ

ਨਗਰ ਕੌਂਸਲ ਫ਼ਰੀਦਕੋਟ ਨੂੰ ਸ਼ਹਿਰ ਦਾ ਇਕੱਠਾ ਕੀਤਾ ਕੂੜਾ ਸੁੱਟਣ ਲਈ ਕਿਤੇ ਡੰਪ ਨਾ ਮਿਲਣ ਕਾਰਨ ਨਗਰ ਕੌਂਸਲ ਨੇ ਸ਼ਹਿਰ ਵਿੱਚੋਂ ਇਕੱਠੇ ਕੀਤੇ ਕੂੜੇ ਨੂੰ ਸੜਕਾਂ ਦੇ ਨਾਲ ਹੀ ਢੇਰੀ ਕਰ ਦਿੱਤਾ। ਸ਼ਹਿਰ ਵਿੱਚ ਦੋ ਦਰਜਨ ਤੋਂ ਵੱਧ ਥਾਵਾਂ ’ਤੇ ਖੁੱਲ੍ਹੇਆਮ ਕੂੜੇ ਦੇ ਢੇਰ ਲਾਏ ਗਏ ਹਨ, ਜਿਸ ਕਰਕੇ ਫ਼ਰੀਦਕੋਟ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਸੂਤਰਾਂ ਅਨੁਸਾਰ ਨਗਰ ਕੌਂਸਲ ਨੇ ਸ਼ਹਿਰ ਦੀ ਸਫ਼ਾਈ ਲਈ ਤਿੰਨ ਸੌ ਤੋਂ ਵੱਧ ਕੱਚੇ ਅਤੇ ਪੱਕੇ ਮੁਲਾਜ਼ਮ ਭਰਤੀ ਕੀਤੇ ਹਨ ਅਤੇ ਹਰ ਰੋਜ਼ ਨਗਰ ਕੌਂਸਲ ਨੇ ਫ਼ਰੀਦਕੋਟ ਸ਼ਹਿਰ ਦੇ 11300 ਘਰਾਂ ਦਾ ਕੂੜਾ ਚੁੱਕਣਾ ਹੁੰਦਾ ਹੈ, ਪਰ ਫਿਲਹਾਲ ਨਗਰ ਕੌਂਸਲ ਸਿਰਫ਼ 4300 ਘਰਾਂ ਦਾ ਹੀ ਕੂੜਾ ਚੁੱਕ ਰਹੀ ਸੀ ਅਤੇ ਪਿਛਲੇ ਇੱਕ ਹਫ਼ਤੇ ਤੋਂ ਇਸ ਕੂੜੇ ਨੂੰ ਵੀ ਨਹੀਂ ਚੁੱਕਿਆ ਜਾ ਰਿਹਾ। 

ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਅੰਮ੍ਰਿਤ ਕੁਮਾਰ  ਨੇ ਮੰਨਿਆ ਕਿ ਉਨ੍ਹਾਂ ਕੋਲ ਕੂੜਾ ਸੁੱਟਣ ਲਈ ਕੋਈ ਡੰਪ ਨਹੀਂ ਹੈ ਅਤੇ ਉਹ ਡੰਪ ਲੈਣ ਲਈ ਚਾਰਾਜੋਈ ਕਰ ਰਹੇ ਹਨ।  ਇਸ ਤੋਂ ਪਹਿਲਾਂ ਅਣ-ਅਧਿਕਾਰਤ ਤੌਰ ’ਤੇ ਸ਼ਹਿਰ ਦਾ ਇਕੱਠਾ ਕੀਤਾ ਕੂੜਾ ਖੰਡਰ ਬਣੀ ਸ਼ੂਗਰ ਮਿੱਲ ਦੇ ਇੱਕ ਹਿੱਸੇ ਵਿੱਚ ਸੁੱਟਿਆ ਜਾ ਰਿਹਾ ਸੀ ਪਰ ਹੁਣ ਉੱਥੇ ਕੂੜੇ ਦੇ ਵੱਡੇ ਢੇਰ ਲੱਗਣ ਕਾਰਨ ਹੋਰ ਕੂੜਾ ਸੁੱਟਣਾ ਸੰਭਵ ਨਹੀਂ। ਨਗਰ ਕੌਂਸਲ ਕੋਲ 14 ਏਕੜ ਕੂੜੇ ਲਈ ਡੰਪ ਪਿੰਡ ਚਹਿਲ ਨਜ਼ਦੀਕ ਰਾਖਵਾਂ ਹੈ  ਪਰ ਇਸ ਡੰਪ ਦੇ ਦੁਆਲੇ ਕੋਈ ਚਾਰਦੀਵਾਰੀ ਨਹੀਂ ਕੀਤੀ ਗਈ, ਜਿਸ ਕਰਕੇ ਆਸ ਪਾਸ ਦੇ ਪਿੰਡਾਂ ਦੇ ਲੋਕ ਇੱਥੇ ਨਗਰ ਕੌਂਸਲ ਨੂੰ ਕੂੜਾ ਨਹੀਂ ਸੁੱਟਣ ਦੇ ਰਹੇ। ਹਰ ਮਹੀਨੇ ਸਫ਼ਾਈ ’ਤੇ 60 ਲੱਖ ਰੁਪਏ ਖਰਚਣ ਦੇ ਬਾਵਜੂਦ ਸ਼ਹਿਰ ਕੂੜੇ ਦੇ ਢੇਰਾਂ ਵਿੱਚ ਤਬਦੀਲ ਹੋ ਗਿਆ ਹੈ। 

ਨਗਰ ਕੌਂਸਲ ਦੇ ਸਫ਼ਾਈ ਪ੍ਰਬੰਧਾਂ ਵਿੱਚ ਸਹਿਯੋਗ ਕਰਨ ਵਾਲੇ ਕੁਲਦੀਪ ਸ਼ਰਮਾ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਵੱਲੋਂ ਗਿੱਲਾ ਅਤੇ ਸੁੱਕਾ ਕੂੜਾ ਇਕੱਠਾ ਸੁੱਟੇ ਜਾਣ ਕਾਰਨ ਸਮੱਸਿਆ ਵੱਡੀ ਬਣੀ ਹੈ। ਉਨ੍ਹਾਂ ਨੇ ਲੋਕਾਂ  ਨੂੰ ਅਪੀਲ ਕੀਤੀ ਕਿ ਸੁੱਕੇ ਅਤੇ ਗਿੱਲੇ ਕੂੜੇ ਨੂੰ ਅਲੱਗ-ਅਲੱਗ ਸਾਂਭਿਆ ਜਾਵੇ। 

ਸਮੱਸਿਆ ਜਲਦ ਹੱਲ ਕੀਤੀ ਜਾਵੇਗੀ: ਵਿਧਾਇਕ

ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਪਿੰਡ ਚਹਿਲ ਵਾਲੇ ਕੂੜੇ ਡੰਪ ਨੂੰ ਚਲਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨੂੰ ਜਲਦ ਹੱਲ ਕਰ ਲਿਆ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All