ਬਰੇਟਾ: ਸਥਾਨਕ ਅਨਾਜ ਮੰਡੀ ਵਿੱਚ ਬਾਸਮਤੀ ਦੀ ਖ਼ਰੀਦ ਮਾਰਕੀਟ ਕਮੇਟੀ ਦੇ ਚੇਅਰਮੈਨ ਚਮਕੌਰ ਸਿੰਘ ਖੁਡਾਲ ਵੱਲੋਂ ਸ਼ੁਰੂ ਕਰਵਾਈ ਗਈ। ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਦੇ ਸਕੱਤਰ ਜੈ ਸਿੰਘ, ਮੰਡੀ ਅਧਿਕਾਰੀ, ਆੜ੍ਹਤੀ ਅਤੇ ਕਿਸਾਨ ਵੀ ਮੌਜੂਦ ਸਨ। ਚੇਅਰਮੈਨ ਅਤੇ ਸਕੱਤਰ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਬਰੇਟਾ ਦੀ ਅਨਾਜ ਮੰਡੀ ਵਿੱਚ 131 ਕੁਇੰਟਲ ਬਾਸਮਤੀ ਦੀ ਖ਼ਰੀਦ ਵਪਾਰੀਆ ਵੱਲੋਂ ਕੀਤੀ ਗਈ ਹੈ, ਜੋ ਕਿ ਘੱਟੋ ਘੱਟ 3395 ਰੁਪਏ ਤੋਂ ਲੈ ਕੇ ਵੱਧ ਤੋਂ ਵੱਧ 3660 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦੀ ਗਈ ਹੈ। -ਪੱਤਰ ਪ੍ਰੇਰਕ