ਗਲਤ ਕੱਟ ਦਾ ਮਾਮਲਾ: ਪ੍ਰਸ਼ਾਸਨਿਕ ਲਾਰਿਆਂ ਤੋਂ ਤੰਗ ਪਿੰਡ ਵਾਸੀਆਂ ਵੱਲੋਂ ਕੌਮੀ ਮਾਰਗ ਜਾਮ : The Tribune India

ਗਲਤ ਕੱਟ ਦਾ ਮਾਮਲਾ: ਪ੍ਰਸ਼ਾਸਨਿਕ ਲਾਰਿਆਂ ਤੋਂ ਤੰਗ ਪਿੰਡ ਵਾਸੀਆਂ ਵੱਲੋਂ ਕੌਮੀ ਮਾਰਗ ਜਾਮ

ਗਲਤ ਕੱਟ ਦਾ ਮਾਮਲਾ: ਪ੍ਰਸ਼ਾਸਨਿਕ ਲਾਰਿਆਂ ਤੋਂ ਤੰਗ ਪਿੰਡ ਵਾਸੀਆਂ ਵੱਲੋਂ ਕੌਮੀ ਮਾਰਗ ਜਾਮ

ਚੀਮਾ-ਜੋਧਪੁਰ ਦੇ ਬੱਸ ਅੱਡੇ ’ਤੇ ਕੌਮੀ ਮਾਰਗ ਜਾਮ ਕਰਕੇ ਬੈਠੇ ਹੋਏ ਪਿੰਡ ਵਾਸੀ।

ਲਖਵੀਰ ਸਿੰਘ

ਟੱਲੇਵਾਲ, 18 ਮਾਰਚ

ਪਿੰਡ ਚੀਮਾ-ਜੋਧਪੁਰ ਦੇ ਕੱਟ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਪ੍ਰਸ਼ਾਸਨਿਕ ਲਾਰਿਆਂ ਤੋਂ ਦੁਖੀ ਹੋ ਕੇ ਅੱਜ ਮੁੜ ਮੋਗਾ-ਬਰਨਾਲਾ ਕੌਮੀ ਹਾਈਵੇ ਜਾਮ ਕੀਤਾ ਗਿਆ‌। ਦੋਵੇਂ ਪਿੰਡਾਂ ਦੇ ਲੋਕਾਂ ਵਲੋਂ ਸੜਕ ਦੇ ਇੱਕ ਪਾਸੇ ਦਸ ਦਿਨਾਂ ਤੋਂ ਧਰਨਾ ਚੱਲ ਰਿਹਾ ਹੈ ਅਤੇ ਕੱਟ ਦੀ ਥਾਂ ਪੁਲ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਧਰਨਾਕਾਰੀ ਦਰਸ਼ਨ ਸਿੰਘ, ਬਲਵੰਤ ਸਿੰਘ ਨੰਬਰਦਾਰ, ਸੰਦੀਪ ਸਿੰਘ, ਜਗਤਾਰ ਥਿੰਦ, ਹਰਮੰਡਲ ਜੋਧਪੁਰ, ਜੀਵਨ ਧਾਲੀਵਾਲ, ਹਰਬੰਸ ਹਰੀ ਤੇ ਮਾਸਟਰ ਲਛਮਣ ਸਿੰਘ ਨੇ ਕਿਹਾ ਕਿ ਇਹ ਕੱਟ ਅਨੇਕਾਂ ਹਾਦਸਿਆਂ ਦਾ ਕਾਰਨ ਬਣ ਚੁੱਕਿਆ ਹੈ। ਇਸ ਜਗ੍ਹਾ ਪੁਲ ਬਣਾਉਣ ਦੀ ਮੰਗ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੁਲ ਬਣਾਉਣ ਲਈ ਸਹਿਮਤੀ ਤਾਂ ਦੇ ਦਿੱਤੀ, ਪਰ ਇਸ ਦੇ ਨਿਰਮਾਣ ਲਈ ਸ਼ਰਤਾਂ ਰੱਖੀਆਂ ਜਾ ਰਹੀਆਂ ਹਨ। ਪੁਲ ਬਣਾਉਣ ਲਈ ਪ੍ਰਸ਼ਾਸਨ ਵਲੋਂ ਜ਼ਮੀਨ ਐਕੁਆਇਰ ਕਰਨ ਲਈ ਪਿੰਡ ਵਾਸੀਆਂ ਨੂੰ ਕਿਹਾ ਜਾ ਰਿਹਾ ਹੈ, ਜਦਕਿ ਇਸਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ। ਉਨ੍ਹਾਂ ਦਾ ਇਸ ਮਸਲੇ ਨੂੰ ਲੈ ਕੇ ਦਸ ਦਿਨਾਂ ਤੋਂ ਧਰਨਾ ਲੱਗਿਆ ਹੋਇਆ ਹੈ ਅਤੇ ਪ੍ਰਸ਼ਾਸਨ ਦੇ ਲਾਰਿਆਂ ਕਾਰਨ ਅੱਜ ਹਾਈਵੇਅ ਜਾਮ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਜਿੰਨਾਂ ਸਮਾਂ ਪੁਲ ਦਾ ਨਿਰਮਾਣ ਸ਼ੁਰੂ ਨਹੀਂ ਹੁੰਦਾ, ਉਨਾਂ ਸਮਾਂ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।

ਧਰਨੇ ਦੇ ਕਰੀਬ ਤਿੰਨ ਘੰਟਿਆਂ ਬਾਅਦ ਨਾਇਬ ਤਹਿਸੀਲਦਾਰ ਬਰਨਾਲਾ ਵੱਲੋਂ ਧਰਨਾਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਡੀਸੀ ਬਰਨਾਲਾ ਨਾਲ ਇਸ ਮਸਲੇ ਨੂੰ ਲੈ ਕੇ ਮੀਟਿੰਗ ਕਰਵਾਉਣ ਦੇ ਵਾਅਦੇ ਤੋਂ ਬਾਅਦ ਜਾਮ ਖੋਲ੍ਹਿਆ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All