ਗਊਆਂ ਦੀਆਂ ਮੌਤਾਂ ਦਾ ਮਾਮਲਾ ਭਖ਼ਿਆ

ਗਊਆਂ ਦੀਆਂ ਮੌਤਾਂ ਦਾ ਮਾਮਲਾ ਭਖ਼ਿਆ

ਗਊਸ਼ਾਲਾ ਦੇ ਸੇਵਾਦਾਰਾਂ ਨਾਲ ਗੱਲਬਾਤ ਕਰਦੇ ਹੋਏ ਚੇਅਰਮੈਨ ਭਾਰਤੀ ਪੱਤੋ।

ਰਾਜਵਿੰਦਰ ਰੌਂਤਾ

ਨਿਹਾਲ ਸਿੰਘ ਵਾਲਾ, 28 ਨਵੰਬਰ

ਪਿੰਡ ਮਾਛੀਕੇ ਵਿਖੇ ਗਊਸ਼ਾਲਾ ਵਿੱਚ ਹੋਈਆਂ ਗਊਆਂ ਦੀਆਂ ਮੌਤਾਂ ਦਾ ਮਾਮਲਾ ਤੁਲ ਫ਼ੜਦਾ ਜਾ ਰਿਹਾ ਹੈ। ਨੌਜਵਾਨ ਭਾਰਤ ਸਭਾ ਨੇ ਜ਼ਿੰਮੇਵਾਰ ਪ੍ਰਬੰਧਕਾਂ ਖਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ। ਨੌਜਵਾਨ ਭਾਰਤ ਸਭਾ ਦੇ ਆਗੂਆਂ ਕਰਮਜੀਤ ਮਾਣੂੰਕੇ, ਰਾਜਦੀਪ ਸਿੰਘ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਾਛੀਕੇ ਵਿਖੇ ਦੋ ਮਹੀਨਿਆਂ ਵਿੱਚ ਸੈਂਕੜੇ ਗਊਆਂ ਦੀ ਮੌਤ ਕੁਦਰਤੀ ਨਹੀਂ ਸਗੋਂ ਭੁੱਖਮਰੀ ਨਾਲ ਹੋਈ ਹੈ ਜੋ ਕਿ ਗਊ ਹੱਤਿਆ ਬਰਾਬਰ ਹੈ। ਉਨ੍ਹਾਂ ਕਿਹਾ ਕਿ ਆਮ ਗਰੀਬ ਵਿਅਕਤੀ ਨੂੰ ਗਊਆਂ ਵੇਚਣ, ਲਿਜਾਣ ਦੀ ਮਨਾਹੀ ਹੈ। ਧਰਮ ਦੇ ਨਾਮ ’ਤੇ ਗਰੀਬਾਂ ਦੀ ਕੁਟਮਾਰ ਦੀਆਂ ਖਬਰਾਂ ਅਕਸਰ ਹੀ ਪੜ੍ਹਦੇ ਹਾਂ। ਪਰ ਇਸ ਮਾਮਲੇ ਵਿੱਚ ਪੁਲੀਸ ਪ੍ਰਸ਼ਾਸਨ ਸਮੇਤ ਸਾਰੇ ਚੁੱਪ ਹਨ। ਉਨ੍ਹਾਂ ਗਊਸ਼ਾਲਾ ਦੇ ਪ੍ਰਬੰਧਕ ਸੰਤ ਜਗਜੀਤ ਸਿੰਘ ਲੋਪੋ ਖਿਲਾਫ਼ ਕਾਰਵਾਈ ਕਰਨ ਅਤੇ ਰਹਿੰਦੀਆਂ ਗਊਆਂ ਦੀ ਜਾਨ ਬਚਾਉਣ ਲਈ ਗਊਸ਼ਾਲਾ ਦਾ ਪ੍ਰਬੰਧ ਪ੍ਰਸ਼ਾਸਨ ਆਪਣੇ ਹੱਥਾਂ ਵਿੱਚ ਲੈਣ ਦੀ ਮੰਗ ਕੀਤੀ।

ਦੱਸਣਯੋਗ ਹੈ ਕਿ ਦੋ ਮਹੀਨੇ ਪਹਿਲਾਂ ਗਊਸ਼ਾਲਾ ਕਮੇਟੀ ਮੁਖੀ ਸੰਤ ਜਗਜੀਤ ਸਿੰਘ ਲੋਪੋ ਇਮਾਰਤ ਦੇ ਮਲਬੇ ਦੇ ਅਠਾਰਾਂ ਲੱਖ ਰੁਪਏ ਲੈ ਕੇ ਗਊਸ਼ਾਲਾ ਰੱਬ ਆਸਰੇ ਛੱਡ ਕੇ ਚਲਾ ਗਿਆ। ਸੇਵਾਦਾਰਾਂ ਭੋਲਾ ਸਿੰਘ ਚੌਕੀਦਾਰ, ਕਰਮਜੀਤ ਸਿੰਘ, ਜਥੇਦਾਰ ਸੁਰਜੀਤ ਸਿੰਘ, ਬਾਬਾ ਬਹਾਦਰ ਸਿੰਘ ਭੋਲਾ ਨੇ ਦੱਸਿਆ ਕਿ ਪੂਰੀ ਵਾਹ ਲਾਉਣ ਦੇ ਬਾਵਜੂਦ ਸੈਂਕੜੇ ਗਉਆਂ ਨੂੰ ਦੋ ਮਹੀਨੇ ਤੋਂ ਪੂਰੀ ਖੁਰਾਕ ਨਾ ਮਿਲਣ ਕਾਰਨ ਗਊਆਂ ਭੁੱਖ ਨਾਲ ਬਿਮਾਰ ਹੋ ਕੇ ਲਗਾਤਾਰ ਮਰ ਰਹੀਆਂ ਹਨ। 

ਗਊਆਂ ਭੁੱਖ ਨਾਲ ਮਰਨ ਨਹੀਂ ਦੇਵਾਂਗੇ: ਭਾਰਤੀ ਪੱਤੋ

ਗਊਆਂ ਦੇ ਮਰਨ ਦੀ ਖ਼ਬਰ ਸੁਣਕੇ ਇੱਥੇ ਪੁੱਜੇ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਦੇ ਸੂਬਾ ਚੇਅਰਮੈਨ ਖਣਮੁਖ ਭਾਰਤੀ ਪੱਤੋ ਨੇ ਕਿਹਾ ਕਿ ਉਹ ਹੁਣ ਗਊਆਂ ਨੂੰ ਭੁੱਖੀਆਂ ਨਹੀਂ ਮਰਨ ਦੇਣਗੇ। ਭਗਵਾਨ ਪਰਸ਼ੂ ਰਾਮ ਬ੍ਰਾਹਮਣ ਸਭਾ ਵੱਲੋਂ ਸੱਤ ਸੌ ਕਰੀਬ ਗਊ ਲਈ ਦੋ ਮਹੀਨੇ ਦਾ ਰਾਸ਼ਨ ਭੇਜ ਦਿੱਤਾ ਹੈ। ਸੰਤ ਜਗਜੀਤ ਸਿੰਘ ਲੋਪੋ ਨੇ ਕਿਹਾ ਕਿ ਉਹ ਐਕਵਾਇਰ ਹੋਈ ਗਊਸ਼ਾਲਾ ਦੀ ਜ਼ਮੀਨ ਦੇ ਪੈਸੇ ਭੇਜ ਰਹੇ ਹਨ ਪਿੰਡ ਵਾਲੇ ਕਮੇਟੀ ਬਣਾ ਕੇ ਗਉੂਸ਼ਾਲਾ ਚਲਾਉਣ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All