ਦਰੱਖ਼ਤ ਨਾਲ ਲਟਕਦੀ ਲਾਸ਼ ਮਿਲੀ

* ਮ੍ਰਿਤਕ ਦੇ ਭਰਾ ਨੇ ਮਾਮਲੇ ਦੀ ਜਾਂਚ ਮੰਗੀ

ਦਰੱਖ਼ਤ ਨਾਲ ਲਟਕਦੀ ਲਾਸ਼ ਮਿਲੀ

ਮ੍ਰਿਤਕ ਵਿਅਕਤੀ ਦੀ ਮੌਤ ਬਾਰੇ ਜਾਂਚ ਕਰਦੀ ਹੋਈ ਪੁਲੀਸ।

ਪਰਮਜੀਤ ਸਿੰਘ

ਫਾਜ਼ਿਲਕਾ, 17 ਅਕਤੂਬਰ

ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਿੱਕਰ ਵਾਲਾ ਰੂਪਾ ਵਿੱਚ ਇਕ ਵਿਅਕਤੀ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਹੈ। ਮ੍ਰਿਤਕ ਦੀ ਲਾਸ਼ ਇਕ ਨਿੰਮ ਦੇ ਦਰੱਖ਼ਤ ਨਾਲ ਲਟਕਦੀ ਹੋਈ ਮਿਲੀ। ਮ੍ਰਿਤਕ ਦਾ ਨਾਂ ਜੈਚੰਦ ਸੀ ਤੇ ਉਹ ਪਿੰਡ ਪੂਰਨ ਪੱਟੀ ਦਾ ਰਹਿਣ ਵਾਲਾ ਸੀ। ਉਸਦੀ ਲਾਸ਼ ਪਿੰਡ ਕਿੱਕਰ ਵਾਲਾ ਰੂਪਾ ਦੇ ਇਕ ਮਕਾਨ ਦੇ ਅੰਦਰ ਲੱਗੇ ਇਕ ਨਿੰਮ ਦੇ ਦਰਖ਼ਤ ਦੇ ਨਾਲ ਲਟਕਦੀ ਹੋਈ ਮਿਲੀ। ਉਧਰ, ਮ੍ਰਿਤਕ ਦੇ ਭਰਾ ਜੋਗਿੰਦਰ ਕੁਮਾਰ ਵਾਸੀ ਟਾਹਲੀ ਵਾਲਾ ਬੋਦਲਾ ਨੇ ਦੱਸਿਆ ਕਿ ਅੱਜ ਸਵੇਰੇ ਉਸ ਨੂੰ ਸੁਨੀਲ ਕੁਮਾਰ ਜੋ ਸਾਬਕਾ ਮੈਂਬਰ ਹਨ’ ਟਾਹਲੀਵਾਲਾ ਬੋਦਲਾ ਤੋਂ ਫੋਨ ’ਤੇ ਇਸ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਉਸ ਦੇ ਭਰਾ ਦਾ 6-7 ਸਾਲ ਪਹਿਲਾਂ ਵਿਆਹ ਹੋਇਆ ਸੀ ਜਿਸ ਦਾ ਤਲਾਕ ਹੋ ਗਿਆ ਸੀ। ਉਨ੍ਹਾਂ ਨੇ ਇਸ ਮਾਮਲੇ ’ਚ ਜਾਂਚ ਦੀ ਮੰਗ ਕੀਤੀ ਹੈ। ਇਸ ਸਬੰਧੀ ਮਕਾਨ ਮਾਲਕ ਰਾਜ ਕੁਮਾਰ ਨੇ ਦੱਸਿਆ ਕਿ ਉਹ ਅੱਜ ਸਵੇਰੇ 5 ਵਜੇ ਉਠੇ ਤੇ ਜਦੋਂ ਘਰ ਦਾ ਗੇਟ ਖੋਲ੍ਹਿਆ ਤਾਂ ਲਾਸ਼ ਲਟਕ ਰਹੀ ਸੀ। ਉਨ੍ਹਾਂ ਦੱਸਿਆ ਕਿ ਉਸ ਨੇ ਤੇ ਇਸ ਵਿਅਕਤੀ ਨੇ ਸੂਰਾਂ ਦਾ ਇਕੱਠਾ ਫਾਰਮ ਬਣਾਇਆ ਸੀ। ਉਨ੍ਹਾਂ ਨੇ ਇਕ ਸਾਲ ਇਕੱਠਾ ਕੰਮ ਕੀਤਾ ਸੀ, ਮਗਰੋਂ ਉਸ ਨੇ ਸੂਰ ਵੇਚਕੇ ਕੰਮ ਬੰਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਦਾ ਆਡਰ ਆ ਗਿਆ ਸੀ ਕਿ ਸੂਰ ਖੇਤ ਤੋਂ ਬਾਹਰ ਰੱਖੋ ਤੇ ਜੇ ਉਹ ਕਿਧਰੇ ਹੋਰ ਸੂਰ ਰਖ ਦੇ ਤਾਂ ਉਨ੍ਹਾਂ ਦਾ 4 ਤੋਂ 5 ਲੱਖ ਰੁਪਏ ਖਰਚਾ ਆਉਂਦਾ ਸੀ, ਜਿਸ ’ਤੇ ਉਨ੍ਹਾਂ ਨੇ ਕੰਮ ਬੰਦ ਕਰ ਦਿੱਤਾ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਇਸ ਵਿਅਕਤੀ ਨੇ ਉਸ ਤੋਂ 30 ਹਜ਼ਾਰ ਰੁਪਏ ਵਿਆਜ ’ਤੇ ਮੰਗੇ ਜਿਸ ’ਤੇ ਉਸ ਨੇ ਆਪਣੀ ਭੈਣ ਤੋਂ 30 ਹਜ਼ਾਰ ਰੁਪਏ ਲੈ ਕੇ ਇਸ ਨੂੰ ਦੇ ਦਿੱਤੇ ਜਿਸ ਮਗਰੋਂ ਉਸਨੇ ਇਹ ਪੈਸੇ 8 ਮਹੀਨਿਆਂ ਬਾਅਦ ਵਿਆਜ ਸਣੇ ਵਾਪਸ ਕਰ ਦਿੱਤੇ ਸਨ। ਉਸ ਤੋਂ ਬਾਅਦ ਉਨ੍ਹਾਂ ਦੀ ਕੋਈ ਗੱਲ ਨਹੀਂ ਹੋਈ। ਅੱਜ ਜਦੋਂ ਉਸ ਨੇ ਲਾਸ਼ ਵੇਖੀ ਤਾਂ ਉਸ ਨੇ ਪਿੰਡ ਦੇ ਸਰਪੰਚ ਨੂੰ ਬੁਲਾਇਆ ਤੇ ਸਰਪੰਚ ਨੇ ਪੁਲੀਸ ਨੂੰ ਜਾਣਕਾਰੀ ਦਿੱਤੀ। ਇਸ ਸਬੰਧੀ ਫਾਜ਼ਿਲਕਾ ਦੇ ਡੀਐੱਸਪੀ ਜਸਬੀਰ ਸਿੰਘ ਪੰਨੂ ਨੇ ਦੱਸਿਆ ਕਿ ਇਸ ਮਾਮਲੇ ’ਚ ਫਿਲਹਾਲ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।

ਹੈਰੋਇਨ ਸਣੇ ਦੋ ਨੌਜਵਾਨ ਕਾਬੂ

ਸਿਰਸਾ (ਨਿੱਜੀ ਪੱਤਰ ਪ੍ਰੇਰਕ) ਇੱਥੋਂ ਦੀ ਐਂਟੀ ਨਾਰਕੋਟਿਕਸ ਸੈੱਲ ਸਿਰਸਾ ਪੁਲੀਸ ਨੇ ਚੈਕਿੰਗ ਦੌਰਾਨ ਚਤਰਗੜ੍ਹ ਪੱਟੀ ਸਿਰਸਾ ਖੇਤਰ ਤੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ 65 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਫੜੇ ਗਏ ਨੌਜਵਾਨਾਂ ਦੀ ਪਛਾਣ ਕੌਸ਼ਲ ਕੁਮਾਰ ਵਾਸੀ ਅਗਰਸੈਨ ਕਲੌਨੀ ਸਿਰਸਾ ਤੇ ਚਰਨਜੀਤ ਉਰਫ ਰਿੰਕੂ ਵਾਸੀ ਖੰਨਾ ਕਲੌਨੀ ਸਿਰਸਾ ਵਜੋਂ ਹੋਈ ਹੈ। ਫੜੇ ਗਏ ਨੌਜਵਾਨਾਂ ਖ਼ਿਲਾਫ਼ ਥਾਣਾ ਸਿਵਲ ਲਾਈਨ ਸਿਰਸਾ ’ਚ ਨਸ਼ੀਲਾ ਪਦਾਰਥ ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਟੀਮ ਨੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਕਾਬੂ ਕਰ ਜਦੋਂ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 65 ਗਰਾਮ ਹੈਰੋਇਨ ਬਰਾਮਦ ਹੋਈ। ਫੜੇ ਗਏ ਨੌਜਵਾਨਾਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਮੁੱਖ ਖ਼ਬਰਾਂ

ਸਰਕਾਰ ਨੇ ਕਮੇਟੀ ਲਈ ਪੰਜ ਕਿਸਾਨ ਆਗੂਆਂ ਦੇ ਨਾਂ ਮੰਗੇ

ਸਰਕਾਰ ਨੇ ਕਮੇਟੀ ਲਈ ਪੰਜ ਕਿਸਾਨ ਆਗੂਆਂ ਦੇ ਨਾਂ ਮੰਗੇ

ਸੰਯੁਕਤ ਕਿਸਾਨ ਮੋਰਚਾ 4 ਦਸੰਬਰ ਨੂੰ ਲਏਗਾ ਆਖਰੀ ਫੈਸਲਾ

ਕਾਂਗਰਸ ਤੇ ਵਿਰੋਧੀ ਪਾਰਟੀਆਂ ਵੱਲੋਂ ਰਾਜ ਸਭਾ ’ਚੋਂ ਵਾਕਆਊਟ

ਕਾਂਗਰਸ ਤੇ ਵਿਰੋਧੀ ਪਾਰਟੀਆਂ ਵੱਲੋਂ ਰਾਜ ਸਭਾ ’ਚੋਂ ਵਾਕਆਊਟ

ਸੰਸਦ ਮੈਂਬਰਾਂ ਦੀ ਮੁਅੱਤਲੀ ਵਾਪਸ ਲੈਣ ਦੀ ਮੰਗ ਨਾਇਡੂ ਵੱਲੋਂ ਰੱਦ, ਮੁਅ...

ਆਸਟਰੇਲੀਆ ਤੋਂ ਭਾਰਤ ਯਾਤਰਾ ਕਰਨ ਵਾਲਿਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ

ਆਸਟਰੇਲੀਆ ਤੋਂ ਭਾਰਤ ਯਾਤਰਾ ਕਰਨ ਵਾਲਿਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ

ਹਵਾਈ ਜਹਾਜ਼ ਵਿੱਚ ਸਵਾਰ ਹੋਣ ਤੋਂ ਪਹਿਲਾਂ ਆਨਲਾਈਨ ਪੋਰਟਲ ਉੱਤੇ ਜਮ੍ਹਾਂ...