ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬਠਿੰਡਾ ’ਚ ਪ੍ਰਸ਼ਾਸਨ ਨੇ ਨਾਜਾਇਜ਼ ਉਸਾਰੀਆਂ ਢਾਹੀਆਂ

ਤਿੰਨ ਮਹਿਲਾ ਤਸਕਰਾਂ ਦੀਆਂ ਗ਼ੈਰਕਾਨੂੰਨੀ ਉਸਾਰੀਆਂ ’ਤੇ ਚੱਲੇ ਬੁਲਡੋਜ਼ਰ
Advertisement

ਸ਼ਗਨ ਕਟਾਰੀਆ/ਰਾਜਿੰਦਰ ਸਿੰਘ ਮਰਾਹੜ

ਬਠਿੰਡਾ/ਭਗਤਾ ਭਾਈ, 22 ਜੂਨ

Advertisement

ਸਰਕਾਰ ਨੇ ਨਾਜਾਇਜ਼ ਕਬਜ਼ਾ ਧਾਰਕਾਂ ਨੂੰ ਪਹਿਲਾਂ ਕਬਜ਼ੇ ਛੱਡਣ ਲਈ ਨੋਟਿਸ ਭੇਜੇ ਪਰ ਉਨ੍ਹਾਂ ਕੰਨ ’ਤੇ ਜੂੰ ਨਾ ਸਰਕੀ। ਅੱਜ ਬੁਲਡੋਜ਼ਰ ਚਲਾ ਕੇ ਸਭ ਕੁੱਝ ਮਲੀਆਮੇਟ ਕਰ ਦਿੱਤਾ ਗਿਆ। ਇਹ ਵਾਕਿਆ ਬਠਿੰਡੇ ਦੀ ਧੋਬੀਆਣਾ ਬਸਤੀ ਦਾ ਹੈ। ਅੱਜ ਸਵੇਰੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਤਾਮੀਲ ਕਰਦਿਆਂ ਪ੍ਰਸ਼ਾਸਨ ਨੇ ਦੋ ਘਰਾਂ ’ਤੇ ਪੀਲਾ ਪੰਜਾ ਚਲਾਇਆ। ਪ੍ਰਸ਼ਾਸਨ ਨੇ ਦੱਸਿਆ ਕਿ ਦੋਵਾਂ ਨੂੰ ਕਈ ਦਫ਼ਾ ਨੋਟਿਸ ਭੇਜ ਕੇ ਸਰਕਾਰੀ ਜਗ੍ਹਾ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਪਰ ਆਦੇਸ਼ਾਂ ਨੂੰ ਨਜ਼ਰਅੰਦਾਜ਼ ਕਰਨ ’ਤੇ ਕਾਰਵਾਈ ਅਮਲ ਵਿੱਚ ਲਿਆਉਣੀ ਪਈ।

ਐੱਸਐੱਸਪੀ ਅਮਨੀਤ ਕੌਂਡਲ ਦੇ ਦਫ਼ਤਰ ਵੱਲੋਂ ਜਾਰੀ ਜਾਣਕਾਰੀ ਮੁਤਾਬਿਕ ਧੋਬੀਆਣਾ ਬਸਤੀ ਦੀ ਗਲੀ ਨੰਬਰ ਇੱਕ ’ਚ ਰਹਿੰਦੀ ਮਨਜੀਤ ਕੌਰ ਉਰਫ਼ ਬੀਰਾਂ ’ਤੇ ਐੱਨਡੀਪੀਐੱਸ ਐਕਟ ਦੇ ਕਥਿਤ 10 ਪਰਚੇ ਦਰਜ ਹਨ। ਇਸੇ ਗਲੀ ਦੀ ਜਸਵਿੰਦਰ ਕੌਰ ਉਰਫ਼ ਜੱਸੀ ’ਤੇ ਵੀ ਐਨਡੀਪੀਐਸ ਦਾ ਕਥਿਤ ਇੱਕ ਕੇਸ ਦਰਜ ਹੈ। ਦੱਸਿਆ ਗਿਆ ਕਿ ਦੋਵਾਂ ਨੇ ਹੀ ਧੋਬੀਆਣਾ ਬਸਤੀ ’ਚ ਗ਼ੈਰ ਕਾਨੂੰਨੀ ਇਮਾਰਤਾਂ ਦੀ ਉਸਾਰੀ ਕੀਤੀ ਹੋਈ ਸੀ। ਸਿਵਲ ਪ੍ਰਸ਼ਾਸਨ ਨੇ ਅੱਜ ਬੁਲਡੋਜ਼ਰ ਚਲਾ ਕੇ ਦੋਵਾਂ ਇਮਾਰਤਾਂ ਨੂੰ ਮਲਬੇ ’ਚ ਤਬਦੀਲ ਕਰ ਦਿੱਤਾ।

ਜ਼ਿਲ੍ਹੇ ਦੇ ਕਸਬਾ ਭਗਤਾ ਭਾਈ ਕਾ ’ਚ ਵੀ ਅਜਿਹੀ ਹੀ ਇੱਕ ਹੋਰ ਕਾਰਵਾਈ ਵੇਖਣ ਨੂੰ ਮਿਲੀ। ਇਸ ਕਸਬੇ ਦੀ ਵਸਨੀਕ ਰਾਣੀ ਕੌਰ ਵੱਲੋਂ ਉਸਾਰੇ ਮਕਾਨ ਨੂੰ ਵੀ ਮਿੱਟੀ ’ਚ ਮਿਲਾ ਦਿੱਤਾ ਗਿਆ। ਦੱਸਿਆ ਗਿਆ ਕਿ ਰਾਣੀ ਕੌਰ ’ਤੇ ਦਰਜ 4 ਮੁਕੱਦਮਿਆਂ ’ਚੋਂ 3 ਐਨਡੀਪੀਐਸ ਐਕਟ ਦੇ ਸਨ। ਸਿਵਲ ਪ੍ਰਸ਼ਾਸਨ ਵੱਲੋਂ ਕੀਤੀ ਅੱਜ ਦੀ ਕਾਰਵਾਈ ਮੌਕੇ ਸੰਭਾਵੀ ਵਿਰੋਧ ਦੇ ਮੱਦੇਨਜ਼ਰ ਪੁਲੀਸ ਅਧਿਕਾਰੀਆਂ ਦੀ ਅਗਵਾਈ ਵਿੱਚ ਭਾਰੀ ਪੁਲੀਸ ਨਫ਼ਰੀ ਤਾਇਨਾਤ ਸੀ।

Advertisement