ਐਕੁਆਇਰ ਜ਼ਮੀਨ ’ਤੇ ਪੀਲਾ ਪੰਜਾ ਚੱਲਣ ਤੋਂ ਰੋਕਿਆ

ਐਕੁਆਇਰ ਜ਼ਮੀਨ ’ਤੇ ਪੀਲਾ ਪੰਜਾ ਚੱਲਣ ਤੋਂ ਰੋਕਿਆ

ਕਾਲਜ ਚੌਕ ਨੇੜਿਓਂ ਕੌਮੀ ਮਾਰਗ ’ਤੇ ਪੈਂਦੇ ਘਰ ਢਾਹੁਣ ਤੋਂ ਰੋਕਦੇ ਹੋਏ ਲੋਕ।

ਐੱਨਪੀ ਸਿੰਘ

ਬੁਢਲਾਡਾ, 7 ਅਪਰੈਲ

ਇਸ ਸ਼ਹਿਰ ਵਿੱਚ ਦੀ ਨਵੇਂ ਉਸਰ ਰਹੇ ਜਾਖਲ ਤੋਂ ਭੀਖੀ ਤੱਕ ਵਾਲੇ ਕੌਮੀ ਮਾਰਗ 148 ਬੀ ਲਈ ਐਕੁਆਇਰ ਕੀਤੀਆਂ ਜ਼ਮੀਨਾਂ ਦੇ ਬਣਦੇ ਅਧਿਕਾਰਿਤ ਪੈਸੇ ਮਾਲਕਾਂ ਦੇ ਬੈਂਕ ਖਾਤਿਆਂ ਵਿੱਚ ਪਾਏ ਬਿਨਾਂ ਹੀ ਅਮਲੇ ਨੇ ਲੋਕਾਂ ਦੇ ਘਰ ਤੇ ਦੁਕਾਨਾਂ ਜੇ.ਸੀ.ਬੀ ਮਸ਼ੀਨਾਂ ਨਾਲ ਢਾਹੁਣੀਆਂ ਆਰੰਭ ਕਰ ਦਿੱਤੀਆਂ ਹਨ। ਇਸ ਦੇ ਵਿਰੋਧ ਵਿੱਚ ਅੱਜ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਬਬਲੀ ਅਟਵਾਲ ਦੀ ਅਗਵਾਈ ਵਿੱਚ ਰੋਸ ਪ੍ਰਗਟਾਵਾ ਕਰਦਿਆਂ ਵਿਭਾਗ ਦੀਆਂ ਜੇ.ਸੀ.ਬੀ ਮਸ਼ੀਨਾਂ ਦਾ ਚੱਲ ਰਿਹਾ ਪੀਲਾ ਪੰਜਾ ਬੰਦ ਕਰਵਾ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮੰਗ ਕੀਤੀ ਗਈ ਕਿ ਪਹਿਲਾਂ ਕਿਸਾਨਾਂ ਤੇ ਦੁਕਾਨਦਾਰਾਂ ਦੇ ਬੈਂਕ ਖਾਤਿਆਂ ਵਿੱਚ ਐਕੁਆਇਰ ਜ਼ਮੀਨ ਦੇ ਬਣਦੇ ਪੈਸੇ ਪਾਏ ਜਾਣ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀ ਮਾਲ ਵਿਭਾਗ ਦੇ ਨਕਸ਼ੇ ਮੁਤਾਬਕ ਐਕੁਆਇਰ ਕੀਤੀਆਂ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਕੇ ਆਪਣੇ ਲਾਲ ਨਿਸ਼ਾਨ ਲਗਾਉਣ।

ਉਨ੍ਹਾਂ ਕਿਹਾ ਕਿ ਇਸ ਮਾਰਗ ਲਈ ਐਕੁਆਇਰ ਕੀਤੀਆਂ ਜ਼ਮੀਨਾਂ ਸਬੰਧੀ ਸਬੰਧਿਤ ਅਧਿਕਾਰੀ ਲੋਕਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦੇ ਪੁਖਤਾ ਰੇਟਾਂ ਅਤੇ ਪੈਸਿਆਂ ਸੰਬੰਧੀ ਵੀ ਕੋਈ ਸਮਾਂ ਜਾ ਮਿਤੀ ਨਿਰਧਾਰਿਤ ਨਹੀਂ ਕਰ ਰਹੇ। ਬਲਕਿ ਐਕੁਆਇਅਰ ਕੀਤੀਆਂ ਜ਼ਮੀਨਾਂ ਦਾ ਕਬਜ਼ਾ ਜੇ.ਸੀ.ਬੀ ਮਸ਼ੀਨਾਂ ਨਾਲ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਜਿੰਨੀ ਦੇਰ ਤੱਕ ਉਨ੍ਹਾਂ ਦੀ ਬਣਦੀਆਂ ਜ਼ਮੀਨਾਂ ਦੀ ਰਕਮ ਉਨ੍ਹਾਂ ਦੇ ਖਾਤਿਆਂ ਵਿੱਚ ਨਹੀਂ ਆ ਜਾਂਦੀ ਉਦੋਂ ਤੱਕ ਉਹ ਆਪਣੀਆਂ ਜ਼ਮੀਨਾਂ ਦੇ ਕਬਜ਼ੇ ਨਹੀਂ ਛੱਡਣਗੇ। ਇਸ ਮੌਕੇ ਅੰਬੀ ਸਿੰਘ, ਨਰਾਇਣ ਦਾਸ, ਕਾਲਾ ਸਿੰਘ, ਭੂਰਾ ਸਿੰਘ, ਮੁਖਤਿਆਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All