DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬਰਸਾਤੀ ਪਾਣੀ ਦੀ ਸੰਭਾਲ ਲਈ ਸਕੂਲਾਂ ’ਚ ਟੋਏ ਪੁੱਟਣ ਦੀ ਹਦਾਇਤ ਤੋਂ ਅਧਿਆਪਕ ਔਖੇ

ਸਕੂਲਾਂ ਵਿੱਚ ਬਰਸਾਤੀ ਪਾਣੀ ਦੀ ਸੰਭਾਲ ਅਤੇ ਧਰਤੀ ਹੇਠਲੇ ਪਾਣੀ ਦੇ ਰਿਚਾਰਜ ਲਈ ਟਰੈਂਚਾਂ ਬਣਾਉਣ ਦੀਆਂ ਹਦਾਇਤਾਂ ਸਬੰਧੀ ਅਧਿਆਪਕ ਵਰਗ ਲੋਹਾ-ਲਾਖਾ ਹੋ ਗਿਆ ਹੈ। ਦਫਤਰ ਉਪ ਮੰਡਲ ਅਫਸਰ ਗਰਾਊਂਡ ਵਾਟਰ ਉਪ ਮੰਡਲ ਬਠਿੰਡਾ ਅਤੇ ਜ਼ਿਲ੍ਹਾ ਸਿਖਿਆ ਅਫਸਰ ਬਠਿੰਡਾ ਤੋਂ ਸਕੂਲ...

  • fb
  • twitter
  • whatsapp
  • whatsapp
Advertisement

ਸਕੂਲਾਂ ਵਿੱਚ ਬਰਸਾਤੀ ਪਾਣੀ ਦੀ ਸੰਭਾਲ ਅਤੇ ਧਰਤੀ ਹੇਠਲੇ ਪਾਣੀ ਦੇ ਰਿਚਾਰਜ ਲਈ ਟਰੈਂਚਾਂ ਬਣਾਉਣ ਦੀਆਂ ਹਦਾਇਤਾਂ ਸਬੰਧੀ ਅਧਿਆਪਕ ਵਰਗ ਲੋਹਾ-ਲਾਖਾ ਹੋ ਗਿਆ ਹੈ। ਦਫਤਰ ਉਪ ਮੰਡਲ ਅਫਸਰ ਗਰਾਊਂਡ ਵਾਟਰ ਉਪ ਮੰਡਲ ਬਠਿੰਡਾ ਅਤੇ ਜ਼ਿਲ੍ਹਾ ਸਿਖਿਆ ਅਫਸਰ ਬਠਿੰਡਾ ਤੋਂ ਸਕੂਲ ਮੁਖੀਆਂ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਰਾਹੀਂ ਮਿਲੇ ਪੱਤਰ ਵਿੱਚ ਪਹਿਲਾਂ ਤੋਂ ਬਣੇ ਰੇਨ ਵਾਟਰ ਹਾਰਵੈਸਟਿੰਗ ਸੋਕ ਪਿਟ ਅਤੇ ਰਿਚਾਰਜ ਪਿਟ ਦੀ ਸਾਂਭ-ਸੰਭਾਲ ਯਕੀਨੀ ਬਣਾਉਣ ਦੇ ਨਾਲ ਨਵੇਂ ਟੋਏ ਬਣਾਉਣ ਲਈ ਵੀ ਕਿਹਾ ਗਿਆ ਹੈ।

ਨੌਡਲ ਅਫ਼ਸਰ ਜਲ ਸ਼ਕਤੀ ਅਭਿਆਨ-ਕਮ-ਉਪ ਮੰਡਲ ਅਫ਼ਸਰ, ਬਠਿੰਡਾ ਗਰਾਊਂਡ ਵਾਟਰ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਸਕੂਲਾਂ ਵਿੱਚ ਕੱਚੇ ਟੋਏ ਬਣਾਏ ਜਾਣੇ ਹਨ। ਹਰੇਕ ਬਲਾਕ ਵਿੱਚ 15 ਟਰੈਂਚਾਂ ਦਾ ਟੀਚਾ ਰੱਖਿਆ ਗਿਆ ਹੈ। ਇਨ੍ਹਾਂ ਨੂੰ ਛੱਤਾਂ ਤੋਂ ਆਉਣ ਵਾਲੇ ਬਰਸਾਤੀ ਪਾਣੀ, ਰਸੋਈ ਦੇ ਪਾਣੀ ਜਾਂ ਸਕੂਲ ਵਿੱਚ ਪਾਣੀ ਇਕੱਠਾ ਹੋਣ ਵਾਲੀਆਂ ਢੁੱਕਵੀਆਂ ਥਾਵਾਂ ’ਤੇ ਬਣਾਉਣ ਲਈ ਕਿਹਾ ਗਿਆ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਅਧਿਆਪਨ ਤੋਂ ਇਲਾਵਾ ਪਹਿਲਾਂ ਹੀ ਉਨ੍ਹਾਂ ਤੋਂ ਵੱਖ-ਵੱਖ ਸਰਵੇਖਣ ਅਤੇ ਹੋਰ ਗੈਰ-ਵਿਦਿਅਕ ਕੰਮ ਲਏ ਜਾ ਰਹੇ ਹਨ। ਹੁਣ ਟੋਇਆਂ ਦੀ ਖੁਦਾਈ ਦੀ ਜ਼ਿੰਮੇਵਾਰੀ ਵੀ ਸਕੂਲ ਪੱਧਰ ’ਤੇ ਆਉਣ ਕਾਰਨ ਉਨ੍ਹਾਂ ’ਤੇ ਵਾਧੂ ਬੋਝ ਪੈਣ ਦਾ ਖਦਸ਼ਾ ਹੈ।

Advertisement

ਡੈਮੋਕ੍ਰੇਟਿਕ ਟੀਚਰ ਫਰੰਟ ਦੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਕਿਹਾ ਕਿ ਟਰੈਂਚਾਂ ਦੀ ਖੁਦਾਈ ਲਈ ਸਰਕਾਰ ਜਾਂ ਸਬੰਧਤ ਵਿਭਾਗ ਵੱਲੋਂ ਫੰਡ ਦਾ ਕੋਈ ਸਪੱਸ਼ਟ ਪ੍ਰਬੰਧ ਨਹੀਂ ਕੀਤਾ ਗਿਆ।

Advertisement

ਉਨ੍ਹਾਂ ਕਿਹਾ ਕਿ ਜੇਕਰ ਟਰੈਂਚਾਂ ਨੂੰ ਪੱਕਾ ਕਰਕੇ ਦੋ ਪਰਤਾਂ ਵਿੱਚ ਤਿਆਰ ਕਰਨਾ ਹੈ ਤਾਂ ਇਸ ਲਈ ਲੋੜੀਂਦਾ ਖਰਚਾ ਵੀ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ।

ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮਮਤਾ ਖੁਰਾਣਾ ਸੇਠੀ ਨੇ ਕਿਹਾ ਕਿ ਬਰਸਾਤੀ ਮੌਸਮ ਨੂੰ ਦੇਖਦਿਆਂ ਸਕੂਲਾਂ ਵਿੱਚ ਪਾਣੀ ਦੀ ਸੰਭਾਲ ਲਈ ਏਡੀਸੀ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 31 ਅਗਸਤ ਤੱਕ 250 ਟੋਏ ਬਣਾਉਣ ਦਾ ਟੀਚਾ ਪੂਰਾ ਕਰ ਲਿਆ ਗਿਆ ਹੈ ਜਦਕਿ ਪ੍ਰਾਇਮਰੀ ਸਕੂਲਾਂ ਵਿੱਚ ਕੰਮ ਹਾਲੇ ਜਾਰੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਟਰੈਂਚਾਂ ਦਾ ਮਕਸਦ ਬਰਸਾਤੀ ਪਾਣੀ ਦੀ ਸੰਭਾਲ ਕਰਨਾ ਹੈ।

Advertisement
×