ਤਪਾ ਮੰਡੀ: ਬੇਖੌਫ਼ ਚੋਰਾਂ ਨੇ ਗੈਸ ਏਜੰਸੀ ਨੂੰ ਬਣਾਇਆ ਨਿਸ਼ਾਨਾ
ਸ਼ਹਿਰ ਅੰਦਰ ਚੋਰਾਂ ਦੇ ਹੌਸਲੇ ਬਹੁਤ ਜਿਆਦਾ ਵੱਧ ਗਏ ਹਨ, ਜਿਸ ਕਾਰਨ ਸ਼ਹਿਰ ਵਾਸੀ ਸਹਿਮ ਦੇ ਮਾਹੌਲ ਵਿਚ ਦਿਖਾਈ ਦੇ ਰਹੇ ਹਨ। ਪੁਲੀਸ ਤੋਂ ਬੇਖੌਫ਼ ਇਨ੍ਹਾਂ ਚੋਰਾਂ ਨੇ ਬੀਤੀ ਰਾਤ ਢਿੱਲਵਾਂ ਰੋਡ ’ਤੇ ਸਥਿਤ ਇੱਕ ਗੈਸ ਏਜੰਸੀ ਨੂੰ ਆਪਣਾ ਨਿਸ਼ਾਨਾ...
Advertisement
ਸ਼ਹਿਰ ਅੰਦਰ ਚੋਰਾਂ ਦੇ ਹੌਸਲੇ ਬਹੁਤ ਜਿਆਦਾ ਵੱਧ ਗਏ ਹਨ, ਜਿਸ ਕਾਰਨ ਸ਼ਹਿਰ ਵਾਸੀ ਸਹਿਮ ਦੇ ਮਾਹੌਲ ਵਿਚ ਦਿਖਾਈ ਦੇ ਰਹੇ ਹਨ। ਪੁਲੀਸ ਤੋਂ ਬੇਖੌਫ਼ ਇਨ੍ਹਾਂ ਚੋਰਾਂ ਨੇ ਬੀਤੀ ਰਾਤ ਢਿੱਲਵਾਂ ਰੋਡ ’ਤੇ ਸਥਿਤ ਇੱਕ ਗੈਸ ਏਜੰਸੀ ਨੂੰ ਆਪਣਾ ਨਿਸ਼ਾਨਾ ਬਣਾਇਆ ਜਿੱਥੋਂ ਚੋਰ ਹਜ਼ਾਰਾਂ ਰੁਪਏ ਦੀ ਨਗਦੀ, ਚਾਂਦੀ ਦੇ ਸਿੱਕਿਆ ਤੋਂ ਇਲਾਵਾ ਹੋਰ ਸਮਾਨ ਚੋਰੀ ਕਰ ਕੇ ਲੈ ਗਏ।
ਜਿਸ ਸਬੰਧੀ ਏਜੰਸੀ ਮਾਲਕ ਨੂੰ ਸਵੇਰ ਸਮੇਂ ਪਤਾ ਲੱਗਾ। ਜਾਣਕਾਰੀ ਦਿੰਦੇ ਹੋਏ ਤਪਾ ਗੈਸ ਏਜੰਸੀ ਦੇ ਮੈਨੇਜਰ ਰੋਹਿਤ ਬਾਂਸਲ ਨੇ ਦੱਸਿਆ ਕਿ ਬੀਤੀ ਰਾਤ ਚੋਰ ਏਜੰਸੀ ਦੇ ਨਾਲ ਲੱਗਦੇ ਖਾਲੀ ਪਲਾਟ ਰਾਹੀਂ ਅੰਦਰ ਦਾਖਲ ਹੋਏ ਅਤੇ ਦਫ਼ਤਰ ਦੀ ਬੈਕ ਸਾਈਡ ਖਿੜਕੀ ’ਚ ਲਗੇ ਸ਼ੀਸ਼ੇ ਅਤੇ ਲੋਹੇ ਦੀ ਗਰਿੱਲ ਨੂੰ ਸੱਬਲ ਨਾਲ ਉਖਾੜ ਕੇ ਖਿੜਕੀ ਰਾਹੀਂ ਦਫਤਰ ਅੰਦਰ ਦਾਖਲ ਹੋਏ।
ਜਿੱਥੋਂ ਕਰੀਬ 23 ਹਜ਼ਾਰ ਰੁਪਏ ਦੀ ਨਗਦੀ, 250 ਗ੍ਰਾਮ ਚਾਂਦੀ ਦੇ ਸਿੱਕੇ, ਦਾਨ ਪਾਤਰ ਵਾਲੇ ਗੁਲਕਾਂ ਦੀ ਭੰਨ ਤੋੜ ਕਰਕੇ ਸਿੱਕੇ ਅਤੇ ਰੁਪਏ ਦਫਤਰ 'ਚ ਲੱਗੇ ਪਰਦੇ ਨੂੰ ਉਤਾਰ ਕੇ ਉਸ ਵਿਚ ਬੰਨ ਕੇ ਲੈ ਗਏ।
ਇਸ ਤੋਂ ਇਲਾਵਾ ਚੋਰ ਜਾਂਦੇ ਸਮੇਂ ਸੀ.ਸੀ.ਟੀ.ਵੀ ਕੈਮਰਿਆਂ ਦੀ ਭੰਨਤੋੜ ਕਰਕੇ ਡੀ.ਵੀ.ਆਰ ਅਤੇ ਐਲ.ਈ.ਡੀ ਵੀ ਚੋਰੀ ਕਰਕੇ ਲੈ ਗਏ। ਉਨਾਂ ਤੁਰੰਤ ਇਸ ਘਟਨਾ ਸਬੰਧੀ ਤਪਾ ਸਿਟੀ ਪੁਲੀਸ ਨੂੰ ਸੂਚਨਾ ਦਿੱਤੀ ਸੂਚਨਾ ਮਿਲਣ ਤੇ ਸਿਟੀ ਚੌਕੀ ਇੰਚਾਰਜ ਕੁਲਵੰਤ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਅਤੇ ਚੋਰੀ ਦੀ ਘਟਨਾ ਸਬੰਧੀ ਜਾਂਚ ਪੜਤਾਲ ਕੀਤੀ ਪੁੱਛਣ ਤੇ ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਮਾਮਲੇ ਦੀ ਡੁੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਇਨ੍ਹਾਂ ਚੋਰਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਇੱਥੇ ਇਹ ਵੀ ਦੱਸਣ ਯੋਗ ਹੈ ਪਿਛਲੇ ਦਿਨਾਂ ਤੋਂ ਕਿ ਸ਼ਹਿਰ ਵਿੱਚ ਕਈ ਤਰ੍ਹਾਂ ਦੇ ਨੌਸਰਬਾਜ ਅਤੇ ਚੋਰ ਸਰਗਰਮ ਹਨ ਜਿਵੇਂ ਗੀਝਾ ਝਪਟਣ ਵਾਲੇ, ਸਲੰਡਰ ਚੋਰ, ਮੋਟਰਸਾਈਕਲ ਚੋਰ, ਅਤੇ ਚੋਰੀਆਂ ਕਰਨ ਵਾਲੇ ਸਰਗਰਮ ਹਨ।
ਕੈਪਸ਼ਨ: ਗੈਸ ਏਜੰਸੀ ’ਚੋਂ ਚੋਰਾਂ ਵਲੋਂ ਚੋਰੀ ਕੀਤਾ ਡੀਬੀਆਰ।
Advertisement
Advertisement
×

